ਚੰਡੀਗੜ੍ਹ (ਸੁਸ਼ੀਲ) : ਧਨਾਸ ਦੇ ਸਮਾਲ ਫਲੈਟ ’ਚ ਫਾਇਰਿੰਗ ਕਰਨ ਦੇ ਮਾਮਲੇ ’ਚ ਪੁਲਸ ਨੇ 8 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁਲਸ ਨੂੰ ਇਕ ਪਿਸਤੌਲ, ਹਥੌੜਾ, ਕੁਹਾੜੀ ਤੇ ਦੋ ਕਾਰਾਂ ਬਰਾਮਦ ਹੋਈਆਂ। ਗ੍ਰਿਫ਼ਤਾਰ ਮੁਲਜ਼ਮਾਂ ’ਚ ਧਨਾਸ ਵਾਸੀ ਵਰਿੰਦਰ ਕੁਮਾਰ ਉਰਫ਼ ਡਾਡੂ (27), ਸੁਰੇਸ਼ ਉਰਫ਼ ਭਿੰਡੀ (28), ਮੋਹਾਲੀ ਦੇ ਢਕੋਲੀ ਵਾਸੀ ਤੁਸ਼ਾਰ (27), ਕਿਸ਼ਨਗੜ੍ਹ ਵਾਸੀ ਰਾਕੇਸ਼ ਉਰਫ਼ ਰੌਕੀ (29), ਹਰਿਆਣਾ ਦੇ ਸੋਨੀਪਤ ਵਾਸੀ ਰਵੀ ਉਰਫ਼ ਰੱਬੂ (24), ਰਾਹੁਲ (23), ਸੌਰਵ (22) ਅਤੇ ਸੰਨੀ ਉਰਫ਼ ਸੰਨੀ ਗੋਹਾਨਾ (26) ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
27 ਸਤੰਬਰ ਨੂੰ ਰਾਤ ਕਰੀਬ 9:20 ਵਜੇ ਧਨਾਸ ਸਥਿਤ ਘਰ ਨੰਬਰ 105 ’ਚ ਗੋਲੀ ਚਲਣ ਦੀ ਸੂਚਨਾ ਮਿਲੀ ਸੀ। ਇਸ ਗੋਲੀਬਾਰੀ ’ਚ ਧਨਾਸ ਦਾ ਰਹਿਣ ਵਾਲਾ 26 ਸਾਲਾ ਸੁਨੀਲ ਕੁਮਾਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਪੀ. ਜੀ. ਆਈ. ਸੈਕਟਰ-12 ਭੇਜਿਆ ਗਿਆ। ਸੁਨੀਲ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਅਮਰਜੀਤ ਸਿੰਘ ਉਰਫ਼ ਤੋਤਾ, ਅਭਿਸ਼ੇਕ ਤੇ ਅਮਿਤ ਨਾਲ ਘਰ ਬੈਠਾ ਸੀ, ਇਸੇ ਦੌਰਾਨ ਸੱਤ-ਅੱਠ ਆਦਮੀ ਹਥੌੜੇ ਤੇ ਡੰਡੇ ਲੈ ਕੇ ਅਮਰਜੀਤ ਨੂੰ ਮਾਰਨ ਦੇ ਇਰਾਦੇ ਨਾਲ ਅੰਦਰ ਵੜ ਆਏ।
ਉਸ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਗੋਲੀ ਉਸ ਦੇ ਖੱਬੇ ਹੱਥ ’ਚ ਲੱਗੀ। ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਨੇ ਵਿਸ਼ੇਸ਼ ਟੀਮਾਂ ਬਣਾਈਆਂ। ਉਨ੍ਹਾਂ ਨੇ ਸੀ.ਸੀ.ਟੀ.ਵੀ. ਫੁਟੇਜ, ਕਾਲ ਡਿਟੇਲ ਅਤੇ ਸੰਭਾਵਿਤ ਠਿਕਾਣਿਆਂ ਦੀ ਜਾਂਚ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਲਗਾਤਾਰ ਕਾਰਵਾਈ ਤੋਂ ਬਾਅਦ ਪੁਲਸ ਨੇ ਅੱਠ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਮੁਲਜ਼ਮ ਪਰਵੇਸ਼ ਉਰਫ਼ ਬਾਵਾ ਦਾ ਅਮਰਜੀਤ ਉਰਫ਼ ਤੋਤਾ ਨਾਲ ਪੁਰਾਣਾ ਝਗੜਾ ਸੀ, ਜਿਸ ਕਾਰਨ ਹਮਲਾ ਹੋਇਆ। ਪੁਲਸ ਮੁਤਾਬਕ ਮੁੱਖ ਮੁਲਜ਼ਮ ਸੰਨੀ ਗੋਹਾਨਾ ਨੇ ਗੋਲੀ ਚਲਾਈ ਸੀ, ਜਦੋਂ ਕਿ ਬਾਕੀ ਨੌਜਵਾਨਾਂ ਨੇ ਹਥਿਆਰਾਂ ਨਾਲ ਹਮਲਾ ਕੀਤਾ ਸੀ।
ਝੋਨਾ ਖ਼ਰੀਦਣ ਬਾਰੇ ਕੇਂਦਰ ਨੇ ਪੰਜਾਬ ਨੂੰ ਦਿੱਤੀ ਇਹ ਛੋਟ, ਜਾਣੋ ਕੀ ਰਹਿਣਗੇ ਮਾਪਦੰਡ
NEXT STORY