ਝਬਾਲ (ਨਰਿੰਦਰ) : ਸ਼ੰਭੂ ਬਾਰਡਰ 'ਤੇ ਕਿਸਾਨੀਂ ਸੰਘਰਸ਼ ਵਿਚ ਸ਼ਾਮਲ ਹੋਣ ਲਈ ਜਾ ਰਹੇ ਝਬਾਲ ਦੇ ਕਿਸਾਨਾਂ ਨਾਲ ਰਾਹ ਵਿਚ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਧੰਨਾ ਸਿੰਘ ਲਾਲੂ ਘੁੰਮਣ ਸਮੇਤ ਅੱਧੀ ਦਰਜਨ ਕਿਸਾਨ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬਲਜੀਤ ਸਿੰਘ ਬੱਲੂ ਬਾਬਾ ਲੰਗਾਹ ਨੇ ਦੱਸਿਆ ਕਿ ਇਲਾਕਾ ਝਬਾਲ ਤੋਂ ਇਹ ਕਿਸਾਨਾਂ ਦਾ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਹੋਇਆ ਸੀ ਜਿਸ ਦਾ ਰਸਤੇ ਵਿਚ ਐਕਸੀਡੈਂਟ ਹੋ ਗਿਆ ਜਿਸ ਨਾਲ ਜ਼ਿਲ੍ਹਾ ਆਗੂ ਧੰਨਾ ਸਿੰਘ, ਪ੍ਰਧਾਨ ਗੁਰਸੇਵਕ ਸਿੰਘ ਝਬਾਲ, ਬਾਜ਼ ਸਿੰਘ ਬੁਰਜ, ਗੁਰਦਿਆਲ ਸਿੰਘ ਲਾਲੂ ਘੁੰਮਣ, ਬਲਵਿੰਦਰ ਸਿੰਘ ਲਾਲੂ ਘੁੰਮਣ, ਜਗੀਰ ਸਿੰਘ ਲਾਲੂ ਘੁੰਮਣ ਆਦਿ ਕਿਸਾਨ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਵਾਲੀਆਂ ਨਗਰ-ਨਿਗਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਐਲਾਨ
ਜ਼ਖਮੀ ਕਿਸਾਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਜ਼ਖ਼ਮੀ ਕਿਸਾਨਾਂ ਦਾ ਹਾਲਚਾਲ ਪੁੱਛਣ ਲਈ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਕਰਨਬੀਰ ਸਿੰਘ ਬੁਰਜ ਸਾਥੀਆਂ ਸਮੇਤ ਹਸਪਤਾਲ ਪਹੁੰਚੇ। ਇਸ ਸਮੇਂ ਬੁਰਜ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਹਰ ਦੁੱਖ-ਸੁੱਖ ਸਮੇਂ ਨਾਲ ਖੜੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅਜਿਹਾ ਹਾਦਸਾ ਦੇਖ ਖੜ੍ਹੇ ਹੋ ਜਾਣ ਰੌਂਗਟੇ, ਵਿਆਹ ਤੋਂ ਆ ਰਹੇ ਮੁੰਡਿਆਂ ਦੀ ਚੱਲਦੀ ਕਾਰ ਦੀ ਫਟਿਆ ਟਾਇਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੇਡਦੇ-ਖੇਡਦੇ ਮੌਤ ਦੇ ਮੂੰਹ ਪਹੁੰਚੇ 2 ਬੱਚੇ, ਮਿੰਟਾਂ 'ਚ ਵਾਪਰ ਗਿਆ ਭਾਣਾ
NEXT STORY