ਚੰਡੀਗੜ੍ਹ- ਹਰਿਆਣਾ ਪੁਲਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਰਸਤੇ 'ਚ ਕੀਤੀ ਗਈ ਬੈਰੀਕੇਡਿੰਗ ਤੇ ਸੁੱਟੇ ਗਏ ਪੱਥਰ ਕਿਸਾਨ ਨੌਜਵਾਨਾਂ ਵੱਲੋਂ ਹਟਾਏ ਜਾ ਰਹੇ ਹਨ। ਸ਼ੰਭੂ ਬਾਰਡਰ 'ਤੇ ਰਸਤਾ ਰੋਕਣ ਲਈ ਕੀਤੀ ਗਈ ਬੈਰੀਕੇਡਿੰਗ ਨੌਜਵਾਨਾਂ ਵੱਲ਼ੋਂ ਤੋੜੀ ਜਾ ਰਹੀ ਹੈ।
ਜੋ ਪੱਥਰ ਸਰਕਾਰ ਵੱਲੋਂ ਮਸ਼ੀਨਾਂ ਨਾਲ ਰੱਖੇ ਗਏ ਸਨ, ਉਨ੍ਹਾਂ ਨੂੰ ਨੌਜਵਾਨ ਕਿਸਾਨ ਇਕ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਹੋਏ ਦਲੇਰੀ ਕਰ ਕੇ ਹੱਥਾਂ ਤੇ ਡੰਡਿਆਂ ਨਾਲ ਹੀ ਹਟਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕੰਮ ਗ਼ਲਤ ਹੈ, ਇਸੇ ਕਾਰਨ ਉਹ ਕਿਸਾਨਾਂ ਨੂੰ ਰਸਤੇ 'ਚ ਰੋਕਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਹਰਿਆਣਾ ਜਾਂ ਕਿਸੇ ਹੋਰ ਸੂਬੇ ਨਾਲ ਕੋਈ ਅਣਬਣ ਨਹੀਂ ਹੈ।
ਉਹ ਸਿਰਫ਼ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਜਾ ਰਹੇ ਹਨ। ਉਨ੍ਹਾਂ ਨੂੰ ਇਹ ਛੋਟੇ-ਮੋਟੇ ਪੱਥਰ ਨਹੀਂ ਰੋਕ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੂੰ ਹਟਾਉਣਾ ਹੁਣ ਸਿਰਫ਼ ਕੁਝ ਕੁ ਸਮੇਂ ਦੀ ਹੀ ਕੰਮ ਹੈ, ਤਾਂ ਜੋ ਕਿਸਾਨਾਂ ਨੂੰ ਅੱਗੇ ਵਧਣ 'ਚ ਕੋਈ ਸਮੱਸਿਆ ਨਾ ਹੋਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦਿਆਂ ਪਾਬੰਦੀਆਂ ਲਾਉਣ ਵਿਰੁੱਧ ਹਾਈਕੋਰਟ 'ਚ ਪਟੀਸ਼ਨ ਦਾਇਰ
NEXT STORY