ਜਲੰਧਰ (ਵਰੁਣ)– ਜਲੰਧਰ ਵਿਚ ਬੀਤੇ ਦਿਨੀਂ 13 ਸਾਲਾ ਕੁੜੀ ਦਾ ਜਬਰ-ਜ਼ਿਨਾਹ ਕਰਨ ਮਗਰੋਂ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜੇ ਇਹ ਮਾਮਲਾ ਠੰਡਾ ਨਹੀਂ ਹੋਇਆ ਕਿ ਅਜਿਹੀ ਹੀ ਰੂਹ ਕੰਬਾਊ ਘਟਨਾ ਜਲੰਧਰ ਵਰਗੇ ਮਹਾਨਗਰ 'ਚ ਫਿਰ ਵਾਪਰ ਗਈ। ਜਲੰਧਰ ਸ਼ਹਿਰ ਦੇ ਛੋਟੀ ਬਾਰਾਦਰੀ ਦੇ ਇਕ ਇਲਾਕੇ ਵਿਚ ਸੈਲੂਨ ਦੇ ਨਾਂ 'ਤੇ ਚਲਾਏ ਜਾ ਰਹੇ ਸਪਾ ਸੈਂਟਰ ਵਿਚ ਤਲਾਕਸ਼ੁਦਾ ਔਰਤ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਮਾਮਲਾ ਪੁਲਸ ਤਕ ਪਹੁੰਚਿਆ ਤਾਂ ਥਾਣਾ ਨੰਬਰ 7 ਦੀ ਪੁਲਸ ਨੇ ਔਰਤ ਦੇ ਬਿਆਨ ਦਰਜ ਕਰ ਕੇ ਸੈਲੂਨ ਦੇ ਮਾਲਕ ਅਤੇ ਉਸ ਦੇ 2 ਸਾਥੀਆਂ ਖ਼ਿਲਾਫ਼ ਜਬਰ-ਜ਼ਿਨਾਹ ਕਰਨ ਦਾ ਕੇਸ ਦਰਜ ਕਰ ਲਿਆ। ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਚੱਲ ਰਹੇ ਹਨ, ਜਿਨ੍ਹਾਂ ਦੀ ਭਾਲ ਵਿਚ ਪੁਲਸ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਪਹਿਲੀ ਵਾਰ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ, ਸਿਆਸਤਦਾਨਾਂ ਦੇ ਰੂਪ 'ਚ ਵਿਚਰੇ ਵਿਦਿਆਰਥੀ
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਲਾਲਾਬਾਦ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਾ ਸੀ। ਉਸ ਦਾ ਇਕ ਬੇਟਾ ਹੈ, ਜਿਸ ਦਾ ਪਾਲਣ-ਪੋਸ਼ਣ ਕਰਨ ਲਈ ਉਸ ਨੇ ਕਾਠਗੜ੍ਹ ਰਹਿੰਦੀ ਸਹੇਲੀ ਨੂੰ ਉਸ ਨੂੰ ਨੌਕਰੀ ’ਤੇ ਲੁਆਉਣ ਨੂੰ ਕਿਹਾ ਸੀ। ਸਹੇਲੀ ਨੇ ਕੁਝ ਦਿਨਾਂ ਬਾਅਦ ਉਸ ਨੂੰ ਦੱਸਿਆ ਕਿ ਜਲੰਧਰ ਦੇ ਛੋਟੀ ਬਾਰਾਦਰੀ ਦੇ ਇਕ ਇਲਾਕੇ ਵਿਚ ਇਕ ਸੈਲੂਨ ਵਿਚ ਕੰਮ ਕਰਨ ਲਈ ਔਰਤ ਦੀ ਲੋੜ ਹੈ। ਪਿਛਲੇ ਮਹੀਨੇ ਉਹ ਜਲੰਧਰ ਆ ਕੇ ਸੈਲੂਨ ਵਿਚ ਕੰਮ ਦੀ ਭਾਲ ਲਈ ਚਲੀ ਗਈ। ਸੈਲੂਨ ਦੇ ਮਾਲਕ ਨੇ ਉਸ ਨੂੰ ਸਾਫ਼-ਸਫ਼ਾਈ ਦੀ ਨੌਕਰੀ ਦੇ ਦਿੱਤੀ ਅਤੇ ਤਨਖ਼ਾਹ 10 ਹਜ਼ਾਰ ਰੁਪਏ ਤੈਅ ਹੋਈ।
ਔਰਤ ਦਾ ਦੋਸ਼ ਹੈ ਕਿ 23 ਨਵੰਬਰ ਨੂੰ ਦੇਰ ਸ਼ਾਮ ਜਦੋਂ ਉਹ ਸੈਲੂਨ ਵਿਚ ਸੀ ਤਾਂ ਸੈਲੂਨ ਦਾ ਮਾਲਕ ਆਪਣੇ 2 ਦੋਸਤਾਂ ਨਾਲ ਆਇਆ, ਜਿਨ੍ਹਾਂ ਨੇ ਜ਼ਬਰਦਸਤੀ ਉਨ੍ਹਾਂ ਨਾਲ ਜਿਸਮਾਨੀ ਸਬੰਧ ਬਣਾਏ। ਦੋਸ਼ ਹੈ ਕਿ ਸੈਲੂਨ ਦੇ ਮਾਲਕ ਨੇ ਉਸ ਨੂੰ ਕਿਸੇ ਨੂੰ ਇਸ ਬਾਰੇ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਨਾਲ ਜੁੜੀ ਅਹਿਮ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
ਪੀੜਤ ਨੇ ਇਸ ਸਬੰਧੀ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਜਾਂਚ ਤੋਂ ਬਾਅਦ ਸੈਲੂਨ ਦੇ ਮਾਲਕ ਅਤੇ ਉਸ ਦੇ ਦੋਵਾਂ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੂਜੇ ਪਾਸੇ ਇਸ ਸਬੰਧੀ ਜਦੋਂ ਥਾਣਾ ਨੰਬਰ 7 ਦੇ ਏ. ਐੱਸ. ਆਈ. ਬਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਤਾਂ ਕੀਤੀ ਪਰ ਇਸ ਮਾਮਲੇ ਨੂੰ ਲੈ ਕੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਹੋਰ ਕੋਈ ਵੀ ਜਾਣਕਾਰੀ ਅਤੇ ਨਾਂ ਸ਼ੇਅਰ ਕਰਨ ਤੋਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਸਬੰਧੀ Weather ਦੀ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਨੇ 28 ਤਾਰੀਖ਼ ਤੱਕ ਕੀਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ’ਤੇ ਗਿਆ ਸੀ ਪਰਿਵਾਰ, ਤਿੰਨ ਲੱਖ ਦੇ ਗਹਿਣੇ ਤੇ ਆਈਫੋਨ ਚੋਰੀ
NEXT STORY