ਡੇਰਾਬੱਸੀ (ਗੁਰਜੀਤ) : ਹੈਬਤਪੁਰ ਰੋਡ ਦੀ ਗੋਲਫ ਵਿਊ ਕਾਲੋਨੀ ’ਚ ਪਰਿਵਾਰ ਦੀ ਗ਼ੈਰ-ਮੌਜੂਦਗੀ ’ਚ ਚੋਰਾਂ ਨੇ ਤਿੰਨ ਲੱਖ ਦੇ ਗਹਿਣੇ, ਲੈਪਟਾਪ ਤੇ ਆਈਫੋਨ ਚੋਰੀ ਕਰ ਲਿਆ। ਮਕਾਨ ਮਾਲਕ ਰਾਜੇਸ਼ ਸਿੰਘ ਨੇ ਦੱਸਿਆ ਕਿ ਉਹ 22 ਨਵੰਬਰ ਨੂੰ ਪਰਿਵਾਰ ਸਮੇਤ ਚੰਡੀਗੜ੍ਹ ਸੈਕਟਰ-14 ’ਚ ਵਿਆਹ ਸਮਾਗਮ ’ਚ ਗਏ ਸੀ ਅਤੇ ਐਤਵਾਰ ਨੂੰ ਉੱਥੇ ਹੀ ਰਹੇ। ਸੋਮਵਾਰ ਸ਼ਾਮ ਜਦੋਂ ਉਹ ਘਰ ਵਾਪਸ ਆਏ ਤਾਂ ਮੇਨ ਗੇਟ ਦਾ ਤਾਲਾ ਲੱਗਿਆ ਸੀ ਪਰ ਅੰਦਰਲਾ ਦਰਵਾਜ਼ਾ ਟੁੱਟਿਆ ਪਿਆ ਸੀ।
ਅੰਦਰ ਦਾਖ਼ਲ ਹੋਣ ’ਤੇ ਘਰ ਦਾ ਫਰਨੀਚਰ, ਅਲਮਾਰੀ ਤੇ ਸਮਾਨ ਪੂਰੀ ਤਰ੍ਹਾਂ ਖਿੱਲਰਿਆ ਪਿਆ ਸੀ। ਰਾਜੇਸ਼ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿੱਚ ਰਾਤ ਕਰੀਬ ਡੇਢ ਵਜੇ ਦੋ ਸ਼ੱਕੀ ਨੌਜਵਾਨ ਘਰ ’ਚ ਦਾਖ਼ਲ ਹੁੰਦੇ ਨਜ਼ਰ ਆਏ ਹਨ, ਜਿਨ੍ਹਾਂ ਨੇ ਘਰ ਦੀ ਤਲਾਸ਼ੀ ਲੈ ਕੇ ਕੀਮਤੀ ਸਮਾਨ ਉਡਾ ਲਿਆ। ਪੀੜਤ ਨੇ ਚੋਰੀ ਸਬੰਧੀ ਸ਼ਿਕਾਇਤ ਮੁਬਾਰਕਪੁਰ ਪੁਲਸ ਚੌਂਕੀ ’ਚ ਦਰਜ ਕਰਵਾਈ ਹੈ। ਪੁਲਸ ਚੋਰਾਂ ਦੀ ਭਾਲ ਕਰ ਰਹੀ ਹੈ।
ਸ੍ਰੀ ਅਨੰਦਪੁਰ ਸਾਹਿਬ 'ਚ ਪਹਿਲੀ ਵਾਰ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ, ਸਿਆਸਤਦਾਨਾਂ ਦੇ ਰੂਪ 'ਚ ਵਿਚਰੇ ਵਿਦਿਆਰਥੀ
NEXT STORY