ਬਰੇਟਾ (ਬਾਂਸਲ): ਸਥਾਨਕ ਰੇਲਵੇ ਸਟੇਸ਼ਨ ਦੇ ਨੇੜੇ ਖੜ੍ਹਾ ਬਿਜਲੀ ਵਿਭਾਗ ਦੇ ਇਕ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਹੋ ਗਿਆ। ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ, ਜਿਸ ਕਾਰਨ ਪੀੜਤ ਮੁਲਾਜ਼ਮ ਵਿਚ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਬਿਜਲੀ ਵਿਭਾਗ ਦਾ ਮੁਲਾਜ਼ਮ ਮੱਖਣ ਸਿੰਘ ਵਾਸੀ ਕੁਲਰੀਆਂ ਆਪਣਾ ਮੋਟਰਸਾਈਕਲ ਰੇਲਵੇ ਸਟੇਸ਼ਨ ਦੇ ਨੇੜੇ ਖੜ੍ਹਾ ਕਰਕੇ ਆਪਣੇ ਕੰਮ ਲਈ ਗਿਆ ਸੀ। ਜਦੋਂ ਉਹ ਵਾਪਸ ਪਰਤਿਆ ਤਾਂ ਮੋਟਰਸਾਈਕਲ ਉਸ ਸਥਾਨ 'ਤੇ ਮੌਜੂਦ ਨਹੀਂ ਸੀ। ਆਲੇ-ਦੁਆਲੇ ਭਾਲ ਕਰਨ ਦੇ ਬਾਵਜੂਦ ਮੋਟਰਸਾਈਕਲ ਦਾ ਕੋਈ ਪਤਾ ਨਾ ਲੱਗਣ 'ਤੇ ਉਸ ਨੇ ਤੁਰੰਤ ਇਸ ਦੀ ਸੂਚਨਾ ਸਬੰਧਤ ਥਾਣੇ ਵਿੱਚ ਦਿੱਤੀ। ਜਿੱਥੇ ਪੁਲਸ ਨੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਖੰਗਾਲਣੇ ਸ਼ੁਰੂ ਕਰ ਦਿੱਤੇ।
ਪਟਿਆਲਾ ਜ਼ਿਲ੍ਹੇ 'ਚ SSP ਹਰਮਨਦੀਪ ਹੰਸ ਨੇ ਸੰਭਾਲਿਆ ਅਹੁਦਾ, ਨਸ਼ਾ ਤਸਕਰਾਂ ਨੂੰ ਦਿੱਤੀ ਚਿਤਾਵਨੀ
NEXT STORY