ਮਾਨਸਾ (ਜੱਸਲ)- ਸਹੁਰੇ ਤੇ ਦਿਓਰ ਵੱਲੋਂ ਆਪਣੇ ਹੀ ਘਰ ਦੀ ਪੱਤ ਰੋਲ਼ਣ ਦੀ ਖ਼ਬਰ ਹੈ। ਝੁਨੀਰ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਝੁਨੀਰ ਪੁਲਸ ਨੂੰ ਇਕ ਵਿਆਹੁਤਾ ਨੇ ਦੱਸਿਆ ਕਿ ਉਸ ਦੇ ਸਹੁਰੇ ਅਤੇ ਦਿਓਰ ਵੱਲੋਂ ਜ਼ਬਰਦਸਤੀ ਉਸ ਦੇ ਚੁਬਾਰੇ ਵਿਚ ਆ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਰੌਲਾ ਨਾ ਪਾਉਣ ਲਈ ਉਸ ਨੂੰ ਡਰਾਇਆ ਧਮਕਾਇਆ ਵੀ ਗਿਆ। ਥਾਣਾ ਝੁਨੀਰ ਦੀ ਪੁਲਸ ਨੇ ਪੀੜਤ ਦਾ ਡਾਕਟਰੀ ਮੁਆਇਨਾ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੀਆਂ Fake Videos ਬਾਰੇ 'ਆਪ' ਦੇ ਵੱਡੇ ਖ਼ੁਲਾਸੇ! ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ...
ਪੁਲਸ ਜਾਂਚ ਅਧਿਕਾਰੀ ਬੇਅੰਤ ਕੌਰ ਨੇ ਦੱਸਿਆ ਕਿ ਪਿਓ-ਪੁੱਤ ਵੱਲੋਂ ਇਕ ਔਰਤ ਨਾਲ ਜਬਰਦਸ਼ਤੀ ਕੀਤੀ ਗਈ ਹੈ ਅਤੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਧਮਕਾਉਣ ਦੇ ਦੋਸ਼ ਲਾਏ ਗਏ ਹਨ। ਜਦੋਂ ਪੀੜਤਾ ਨੇ ਪੁਲਸ ਨੂੰ ਸਾਰੀ ਆਪ ਬੀਤੀ ਦੱਸੀ ਤਾਂ ਪੁਲਸ ਨੇ ਰਾਜਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ਦੀ ਟ੍ਰੈਵਲ ਇੰਡਸਟਰੀ 'ਤੇ ਮੰਡਰਾ ਰਿਹੈ ਵੱਡਾ ਸੰਕਟ! ਵਿਦੇਸ਼ ਜਾਣ ਵਾਲੇ ਵੀ...
NEXT STORY