ਜਲੰਧਰ (ਸਲਵਾਨ)–ਪੰਜਾਬ ਦੀ ਟ੍ਰੈਵਲ ਇੰਡਸਟਰੀ ਇਨ੍ਹੀਂ ਦਿਨੀਂ ਗੰਭੀਰ ਸੰਕਟ ਵਿਚੋਂ ਲੰਘ ਰਹੀ ਹੈ। ਵਿਦੇਸ਼ੀ ਵੀਜ਼ਾ ਪਾਲਿਸੀਆਂ ਵਿਚ ਬਦਲਾਅ, ਸੋਸ਼ਲ ਮੀਡੀਆ ’ਤੇ ਫੈਲੀਆਂ ਅਫ਼ਵਾਹਾਂ ਅਤੇ ਅਨਿਸ਼ਚਿਤ ਮਾਹੌਲ ਨੇ ਟ੍ਰੈਵਲ ਸੈਕਟਰ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਕੈਨੇਡਾ ਵੱਲੋਂ ਹਾਲ ਹੀ ਵਿਚ ਸਟੂਡੈਂਟ ਵੀਜ਼ਾ ਪ੍ਰਕਿਰਿਆ ਨੂੰ ਹੌਲੀ ਕਰਨ ਅਤੇ ਕੁਝ ਦੇਸ਼ਾਂ ਵੱਲੋਂ ਵੀਜ਼ਾ ਨਿਯਮ ਸਖ਼ਤ ਕਰਨ ਕਾਰਨ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਏ ਹਨ। ਪਿਛਲੇ ਕੁਝ ਮਹੀਨਿਆਂ ਤੋਂ ਟਿਕਟ ਬੁਕਿੰਗ, ਫਾਈਲ ਪ੍ਰੋਸੈਸਿੰਗ ਅਤੇ ਸਟੂਡੈਂਟ ਕੰਸਲਟੇਸ਼ਨ ਵਿਚ ਵਰਣਨਯੋਗ ਗਿਰਾਵਟ ਦਰਜ ਕੀਤੀ ਗਈ ਹੈ। ਕੰਧਾਰੀ ਗਰੁੱਪ ਦੇ ਐੱਮ. ਡੀ. ਅਨਿਲ ਕੁਮਾਰ ਕੰਧਾਰੀ ਨੇ ਕਿਹਾ ਕਿ ਪੰਜਾਬ ਦੀ ਟ੍ਰੈਵਲ ਇੰਡਸਟਰੀ ਇਕ ਸਮਾਂ ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਇੰਡਸਟਰੀਆਂ ਵਿਚ ਗਿਣੀ ਜਾਂਦੀ ਸੀ ਪਰ ਹੁਣ ਹਾਲਾਤ ਚਿੰਤਾਜਨਕ ਹਨ। ਲੋਕ ਵਿਦੇਸ਼ ਜਾਣ ਤੋਂ ਪਹਿਲਾਂ ਡਰ ਅਤੇ ਸ਼ਸ਼ੋਪੰਜ ਵਿਚ ਹਨ। ਹਰ ਰੋਜ਼ ਨਵੀਆਂ ਅਫ਼ਵਾਹਾਂ ਅਤੇ ਫਰਜ਼ੀ ਵੀਡੀਓ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਹਨ, ਜਿਸ ਨਾਲ ਲੋਕਾਂ ਵਿਚ ਭੰਬਲਭੂਸੇ ਵਾਲੀ ਹਾਲਤ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਨੂੰ ਲੈ ਕੇ ਵੱਡੀ ਅਪਡੇਟ
ਉਨ੍ਹਾਂ ਕਿਹਾ ਕਿ ਵਿਸ਼ਵ ਦੇ ਵਿਕਸਿਤ ਦੇਸ਼ਾਂ ਦੀਆਂ ਪਾਲਿਸੀਆਂ ਤੋਂ ਟ੍ਰੈਵਲ ਇੰਡਸਟਰੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਹਿਲਾਂ ਜਿੱਥੇ ਰੋਜ਼ਾਨਾ ਸੈਂਕੜੇ ਅਰਜ਼ੀਆਂ ਆਉਂਦੀਆਂ ਸਨ, ਹੁਣ ਕਈ ਏਜੰਟਾਂ ਦੇ ਦਫ਼ਤਰਾਂ ਵਿਚ ਸੰਨਾਟਾ ਹੈ। ਕੰਧਾਰੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਬੰਧਤ ਦੂਤਾਵਾਸਾਂ ਨਾਲ ਗੱਲ ਕਰਕੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਵਾਉਣ ਤਾਂ ਕਿ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਰਾਹਤ ਮਿਲੇ। ਜੇਕਰ ਵੀਜ਼ਾ ਪ੍ਰਕਿਰਿਆ ਜਲਦ ਆਮ ਵਰਗੀ ਨਾ ਹੋਈ ਤਾਂ ਪੰਜਾਬ ਦੀ ਟ੍ਰੈਵਲ ਇੰਡਸਟਰੀ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਰੋਜ਼ਗਾਰ ’ਤੇ ਵੀ ਵੱਡਾ ਅਸਰ ਪਵੇਗਾ।

ਇਹ ਵੀ ਪੜ੍ਹੋ: ਲਗਾਤਾਰ ਦੂਜੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਡਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ
ਵਿਦੇਸ਼ ਜਾਣਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ : ਗੁਰਬਖਸ਼ ਗਿੱਲ
ਪੰਜਾਬ ਟ੍ਰੈਵਲ ਏਜੰਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖਸ਼ ਗਿੱਲ ਨੇ ਕਿਹਾ ਕਿ ਹੁਣ ਲੋਕਾਂ ਵਿਚ ਇਹ ਧਾਰਨਾ ਬਣ ਗਈ ਹੈ ਕਿ ਵਿਦੇਸ਼ ਜਾਣਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ। ਕਈ ਨੌਜਵਾਨਾਂ ਨੇ ਵਿਦੇਸ਼ ਵਿਚ ਸੈਟਲ ਹੋਣ ਦੇ ਸੁਪਨੇ ਨੂੰ ਛੱਡ ਦਿੱਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਇਜ਼ ਏਜੰਟਾਂ ਨੂੰ ਪ੍ਰਮੋਟ ਕਰੇ ਅਤੇ ਫਰਜ਼ੀ ਏਜੰਸੀਆਂ ’ਤੇ ਕਾਰਵਾਈ ਕਰੇ ਤਾਂ ਕਿ ਜਨਤਾ ਦਾ ਭਰੋਸਾ ਦੁਬਾਰਾ ਬਹਾਲ ਹੋਵੇ। ਜੇਕਰ ਆਉਣ ਵਾਲੇ ਮਹੀਨਿਆਂ ਵਿਚ ਸਥਿਤੀ ਵਿਚ ਸੁਧਾਰ ਨਾ ਹੋਇਆ ਤਾਂ ਪੰਜਾਬ ਦੀ ਟ੍ਰੈਵਲ ਇੰਡਸਟਰੀ ਨੂੰ ਹੋਰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਪੁਲਸ ਵੱਲੋਂ ਪਿਓ-ਪੁੱਤ ਦਾ ਐਨਕਾਊਂਟਰ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਲਾਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ! 22-22 ਸਾਲਾਂ ਦੇ ਮੁੰਡਿਆਂ ਦੀ ਹੋਈ ਮੌਤ
NEXT STORY