ਬਠਿੰਡਾ (ਵਰਮਾ)- 15 ਸਾਲਾ ਲੜਕੀ ਦੇ ਗਰਭਵਤੀ ਹੋਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਜਾਣਕਾਰੀ ਅਨੁਸਾਰ ਕਰੀਬ ਸੱਤ-ਅੱਠ ਮਹੀਨੇ ਪਹਿਲਾਂ ਇਕ ਨੌਜਵਾਨ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਉਸ ਸਮੇਂ ਪਰਿਵਾਰ ਨੇ ਲੋਕ-ਲਾਜ ਅਤੇ ਸਮਾਜਿਕ ਚਿੰਤਾਵਾਂ ਕਾਰਨ ਪੁਲਸ ਕੋਲ ਮਾਮਲਾ ਦਰਜ ਨਹੀਂ ਕਰਵਾਇਆ ਸੀ। ਇਹ ਸਾਰੀ ਘਟਨਾ ਉਦੋਂ ਉਜਾਗਰ ਹੋਈ ਜਦੋਂ ਨਾਬਾਲਗ ਲੜਕੀ ਗਰਭਵਤੀ ਹੋ ਗਈ।
ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਰਾਜਵੀਰ ਸਿੰਘ ਵਾਸੀ ਭੁੱਚੋ ਖੁਰਦ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਦਿਆਂ ਨਾਬਾਲਗ ਲੜਕੀ ਨੂੰ ਨਾਰੀ ਨਿਕੇਤਨ, ਜਲੰਧਰ ਭੇਜ ਦਿੱਤਾ ਗਿਆ ਹੈ।
ਚੋਰੀ ਦੇ 11 ਮੋਟਰਸਾਈਕਲ, 2 ਬੈਟਰੇ ਤੇ 8 ਮੋਬਾਇਲਾਂ ਸਣੇ ਇਕ ਗ੍ਰਿਫ਼ਤਾਰ
NEXT STORY