ਜਲੰਧਰ (ਜ. ਬ.)– ਸ਼ਾਂਤੀ ਵਿਹਾਰ ਵਿਚ ਬੀਤੇ ਦਿਨ ਦੁਪਹਿਰ ਸਮੇਂ ਸ਼ਰਾਬ ਦੇ ਨਸ਼ੇ ਵਿਚ ਪੀ. ਏ. ਪੀ. ਦੇ ਏ. ਐੱਸ. ਆਈ. ਨੇ ਜੰਮ ਕੇ ਹੰਗਾਮਾ ਕੀਤਾ। ਏ. ਐੱਸ. ਆਈ. ਨੇ ਸੜਕ ਦੇ ਵਿਚਕਾਰ ਕਾਰ ਰੋਕ ਕੇ ਉਸਦੀ ਛੱਤ ’ਤੇ ਸ਼ਰਾਬ ਦੀ ਬੋਤਲ ਰੱਖ ਲਈ ਅਤੇ ਫਿਰ ਫਰੂਟ ਦੀ ਰੇਹੜੀ ਵਾਲੇ ਨਾਲ ਭਿੜ ਗਿਆ। ਇਹ ਝਗੜਾ ਪੈਸਿਆਂ ਦੇ ਲੈਣ-ਦੇਣ ਕਾਰਨ ਹੋਇਆ। ਇਸ ਝਗੜੇ ਦੀ ਇਕ ਕਾਰ ਸਵਾਰ ਨੇ ਵੀਡੀਓ ਵੀ ਬਣਾਈ, ਜਿਸ ਵਿਚ ਏ. ਐੱਸ. ਆਈ. ਨਸ਼ੇ ਦੀ ਹਾਲਤ ਵਿਚ ਅਜੀਬ ਜਿਹੀਆਂ ਹਰਕਤਾਂ ਕਰਦਾ ਵਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ, ਫਰੂਟ ਵਾਲੇ ਵੱਲੋਂ ਦਿੱਤੀ ਸੂਚਨਾ ’ਤੇ ਮੌਕੇ ਪਹੁੰਚੇ ਪੀ. ਸੀ. ਆਰ. ਦੇ ਏ. ਐੱਸ. ਆਈ. ਨਾਲ ਵੀ ਉਕਤ ਏ. ਐੱਸ. ਆਈ. ਭਿੜ ਗਿਆ। ਝਗੜੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਵੀ ਪਹੁੰਚ ਗਈ, ਜਿਸ ਨੇ ਨਸ਼ੇ ਦੀ ਹਾਲਤ ਵਿਚ ਏ. ਐੱਸ. ਆਈ. ਨੂੰ ਕਾਬੂ ਕਰ ਲਿਆ। ਪੁਲਸ ਨੇ ਏ. ਐੱਸ. ਆਈ. ਦਾ ਮੈਡੀਕਲ ਵੀ ਕਰਵਾ ਲਿਆ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਉਸ ’ਤੇ ਕਾਰਵਾਈ ਕੀਤੀ ਜਾਵੇਗੀ।
ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਭੁਲੱਥ ’ਚ ਇੰਝ ਭਖੀ ਸਿਆਸਤ
ਜਾਣਕਾਰੀ ਅਨੁਸਾਰ ਪੀ. ਏ. ਪੀ. ਵਿਚ ਤਾਇਨਾਤ ਏ. ਐੱਸ. ਆਈ. ਰਸ਼ਪਾਲ ਸਿੰਘ ਨਿਵਾਸੀ ਅਸ਼ੋਕ ਨਗਰ ਉਸ ਸਮੇਂ ਦੋਬਾਰਾ ਚਰਚਾ ਵਿਚ ਆਇਆ, ਜਦੋਂ ਉਹ ਸ਼ਾਂਤੀ ਵਿਹਾਰ ਵਿਚ ਸੜਕ ਦੇ ਵਿਚਕਾਰ ਆਈ-20 ਕਾਰ ਰੋਕ ਕੇ ਅਤੇ ਉਸਦੀ ਛੱਤ ’ਤੇ ਸ਼ਰਾਬ ਦੀ ਬੋਤਲ ਰੱਖ ਕੇ ਫਰੂਟ ਦੀ ਰੇਹੜੀ ਵਾਲੇ ਨਾਲ ਭਿੜ ਗਿਆ। ਦੋਸ਼ ਹੈ ਕਿ ਫਰੂਟ ਵਾਲੇ ਵੱਲੋਂ ਪੈਸੇ ਮੰਗਣ ’ਤੇ ਏ. ਐੱਸ. ਆਈ. ਚਿੜ੍ਹ ਗਿਆ ਸੀ, ਜਿਸ ਕਾਰਨ ਉਸਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਕ ਰਾਹਗੀਰ ਕਾਰ ਚਾਲਕ ਨੇ ਝਗੜੇ ਦੀ ਵੀਡੀਓ ਬਣਾ ਲਈ, ਜਿਸ ਵਿਚ ਏ. ਐੱਸ. ਆਈ. ਰਸ਼ਪਾਲ ਸਿੰਘ ਰਾਹਗੀਰਾਂ ਨਾਲ ਹੀ ਨਸ਼ੇ ਦੀ ਹਾਲਤ ਵਿਚ ਅਜੀਬ ਜਿਹੀਆਂ ਹਰਕਤਾਂ ਕਰ ਰਿਹਾ ਸੀ।
ਇਹ ਵੀ ਪੜ੍ਹੋ: ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ
ਸੂਚਨਾ ਮਿਲਣ ’ਤੇ ਪੀ. ਸੀ. ਆਰ. ਦੇ ਏ. ਐੱਸ. ਆਈ. ਪਿਆਰਾ ਸਿੰਘ ਮੌਕੇ ’ਤੇ ਪਹੁੰਚੇ ਪਰ ਰਸ਼ਪਾਲ ਸਿੰਘ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ। ਮਾਮਲਾ ਥਾਣਾ ਨੰਬਰ 1 ਦੀ ਪੁਲਸ ਤੱਕ ਪਹੁੰਚਣ ’ਤੇ ਉਸਨੇ ਏ. ਐੱਸ. ਆਈ. ਰਸ਼ਪਾਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ। ਏ. ਐੱਸ. ਆਈ. ਰਸ਼ਪਾਲ ਸਿੰਘ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਦੇ ਆਖਰੀ ਹਫ਼ਤੇ ਰੱਦ ਰਹਿਣਗੀਆਂ 29 ਟਰੇਨਾਂ
ਰੇਹੜੀ ਵਾਲੇ ਨੇ ਨਹੀਂ ਦਿੱਤੀ ਸ਼ਿਕਾਇਤ
ਇਸ ਮਾਮਲੇ ਸਬੰਧੀ ਜਦੋਂ ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਸ਼ਪਾਲ ਸਿੰਘ ਦੇ ਮੈਡੀਕਲ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਰੇਹੜੀ ਵਾਲੇ ਜਾਂ ਕਿਸੇ ਹੋਰ ਨੇ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਿਦੱਤੀ ਪਰ ਸ਼ਿਕਾਇਤ ਮਿਲਣ ਤੋਂ ਬਾਅਦ ਰਸ਼ਪਾਲ ਸਿੰਘ ਖ਼ਿਲਾਫ਼ ਕੁੱਟਮਾਰ ਕਰਨ ਦੀ ਵੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਉਸ ’ਤੇ ਵਿਭਾਗੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਉਸ ਕਾਰਨ ਪੰਜਾਬ ਪੁਲਸ ਦੇ ਅਕਸ ਨੂੰ ਠੇਸ ਪੁੱਜੀ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਜਲੰਧਰ ਨੂੰ ਦਿੱਤਾ ਇਹ ਵੱਡਾ ਤੋਹਫ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਬਠਿੰਡਾ ’ਚ ਕੋਰੋਨਾ ਨੇ ਉਜਾੜਿਆ ਇਕ ਹੋਰ ਪਰਿਵਾਰ, ਪਤੀ-ਪਤਨੀ ਨੇ ਇਕੱਠਿਆਂ ਤੋੜਿਆ ਦਮ
NEXT STORY