ਭੁਲੱਥ (ਭੂਪੇਸ਼)- ਪੰਜਾਬ ਦੀ ਰਾਜਨੀਤੀ ’ਚ ਧਾਕੜ ਛਾਪ ਛੱਡਣ ਵਾਲੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਵਿਧਾਇਕ ਪਿਰਮਲ ਸਿੰਘ ਧੌਲਾ ਬੀਤੇ ਦਿਨੀਂ ਕਾਂਗਰਸ ਦੀ ਪਾਰਟੀ ਵਿਚ ਸ਼ਾਮਲ ਹੋ ਗਏ। ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ’ਚ ਸ਼ਾਮਲ ਕੀਤਾ ਗਿਆ, ਉਸ ਦੇ ਨਾਲ ਹੀ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਉਨ੍ਹਾਂ ਦੇ ਤੱਕੜੇ ਸਮੱਰਥਕਾਂ ਦੇ ਮਨਾਂ ’ਚ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ ਵਿਚ ਮਾਸਟਰਮਾਈਂਡ ਅਸ਼ੀਸ਼ ਸਮੇਤ ਮੁਲਜ਼ਮਾਂ ਖ਼ਿਲਾਫ਼ ਕੋਰਟ 'ਚ ਚਾਰਜਸ਼ੀਟ ਪੇਸ਼
ਬਹੁਤੇ ਕਾਂਗਰਸੀ ਆਗੂ ਅਤੇ ਸਮੱਰਥਕ ਖਹਿਰਾ ਨਾਲ ਅੰਦਰ ਖਾਤੇ ਚਟਾਂਨ ਵਾਗ ਖੜ੍ਹੇ ਹਨ ਅਤੇ ਉਨ੍ਹਾਂ ਨਾਲ ਰਾਬਤਾ ਵੀ ਰੱਖਦੇ ਹਨ ਪਰ ਖਹਿਰਾ ਦੇ ‘ਆਪ’ ਵਿਚ ਜਾਣ ਕਰਕੇ ਬਹੁਤੇ ਵਰਕਰ ਆਪਣਾ ਟਾਈਮ ਲੰਘਾਉਣ ਲਈ ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ ਦੇ ਲਿੰਕ ’ਚ ਸਨ, ਜੋ ਉਨ੍ਹਾਂ ਕੋਲੋਂ ਕੰਮ ਵੀ ਲੈਂਦੇ ਰਹੇ। ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਖੇਮੇ ਨਾਲ ਖੜੇ ਬਹੁਤੇ ਕਾਂਗਰਸੀ ਵਰਕਰ ਆਪਣਾ ਗਿਰਗਿਟ ਵਾਂਗ ਰੰਗ ਬਦਲਦੇ ਆਮ ਦਿਖਾਈ ਦੇ ਰਹੇ ਹਨ ਅਤੇ ਭਵਿੱਖ ’ਚ ਵੀ ਦਿਖਾਈ ਦੇਣਗੇ। ਇਸ ਹਲਕੇ ਦੇ ਕਾਂਗਰਸ ਅਤੇ ਕੁੱਝ ਖਹਿਰਾ ਸਮੱਰਥਕ ਜਿੰਨਾਂ ਦੇ ਖਹਿਰਾ ਨਾਲ ਨੇੜਲੇ ਅਤੇ ਪਰਿਵਾਰਕ ਸਬੰਧ ਹੋਣ ਦੇ ਬਾਵਜੂਦ ਬਹੁਤੇ ਕਾਗਰਸੀਆਂ ਨੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਕਰੀਬੀ ਸਾਥੀ ਅਮਨਦੀਪ ਸਿੰਘ ਗੋਰਾ ਗਿੱਲ ਨਾਲ ਇੰਨਾ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਸਨ ਕਿ ਉਨ੍ਹਾਂ ਨੂੰ ਲੋੜ ਨਾਲੋਂ ਵੱਧ ਵਿਸ਼ਵਾਸ ਹੋ ਗਿਆ ਸੀ ਕਿ ਜਿੱਥੇ ਉਨ੍ਹਾਂ ਦੀ ਇਸ ਹਲਕੇ ਤੋਂ ਕਾਂਗਰਸ ਟਿਕਟ ਪੱਕੀ ਹੈ, ਉੱਥੇ ਇਸ ਹਲਕੇ ਦੀ ਵਾਂਗਡੋਰ ਆਪਣੇ ਹੱਥ ਸਮਝੱਣ ਲੱਗੇ ਸਨ ਪਰ ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਜਿਵੇਂ ਹੀ ਖਬਰ ਅੱਗ ਵਾਂਗ ਹਲਕਾ ਭੁਲੱਥ ’ਚ ਪੁੱਜੀ ਅਤੇ ਵੱਡੀ ਤਦਾਦ ’ਚ ਕਾਗਰਸੀ ਵਰਕਰਾਂ ਅਤੇ ਉਨਾਂ ਦੇ ਸਮੱਰਥਕਾਂ ’ਚ ਵੱਡੀ ਖੁਸ਼ੀ ਦੀ ਲਹਿਰ ਛਾ ਗਈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਜਲੰਧਰ ਨੂੰ ਦਿੱਤਾ ਇਹ ਵੱਡਾ ਤੋਹਫ਼ਾ
'ਜਗ ਬਾਣੀ’ ਨੇ ਪਹਿਲਾਂ ਹੀ ਕਰ ਦਿੱਤਾ ਸੀ ਖ਼ੁਲਾਸਾ
ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਸਬੰਧੀ ‘ਜਗ ਬਾਣੀ’ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਖ਼ੁਲਾਸਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਮਾਰਚ, ਅਪ੍ਰੈਲ ਅਤੇ ਜੂਨ ’ਚ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ ਕਿ ਸੁਖਪਾਲ ਸਿੰਘ ਖਹਿਰਾ ਕਿਸੇ ਵੀ ਸਮੇਂ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਆਖਿਰ ਬੀਤੇ ਦਿਨੀਂ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਨਾਲ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ।
ਹਲਕਾ ਭੁਲੱਥ ’ਚ ‘ਇਕ ਅਨਾਰ ਸੌ ਬੀਮਾਰ’ ਵਾਲੀ ਰਾਜਨੀਤੀ ਵੀ ਹੋਵੇਗੀ ਖ਼ਤਮ
ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਕਰ ਕੇ ਉਹ ਭਵਿੱਖ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਲਈ ਵੱਡੇ ਪ੍ਰਭਾਵੀ ਸ਼ਕਤੀਸ਼ਾਲੀ ਦਾਅਵੇਦਾਰ ਚੁੱਕੇ ਹਨ ਕਿ ਉਨ੍ਹਾਂ ਦਾ ਲੱਖ ਵਿਰੋਧ ਹੋਣ ’ਤੇ ਵੀ ਉਨ੍ਹਾਂ ਦੀ ਹਲਕੇ ਦੇ ਲੋਕਾਂ ਦੀ ਸਾਂਝ ਦਾ ਇਕੱਠ ਕਿਸੇ ਵੀ ਆਗੂ ਜਾਂ ਲੀਡਰ ਦੀ ਪੇਸ਼ ਨਹੀਂ ਜਾਣ ਦੇਣਗੇ। ਜਿਸ ਕਰਕੇ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਤਰਲੋ ਮੱਛਲੀ ਹੋਣ ਵਾਲੇ 3 ਕਾਗਰਸੀ ਆਗੂਆਂ ਲਈ ਵੱਡੀ ਚਣੌਤੀ ਬਣ ਚੁੱਕੇ ਹਨ, ਜਿਸ ਕਰਕੇ ਇਹ ਕਹਿਣ ਤੋਂ ਗੁਰੇਜ ਨਹੀਂ ਕੀਤਾ ਜਾਣਾ ਚਾਹੀਦਾਾ ਕਿ ਇਸ ਹਲਕੇ ਭੁਲੱਥ ’ਚ ‘ਇਕ ਅਨਾਰ ਸੌ ਬੀਮਾਰ’ ਦੀ ਰਾਜਨੀਤੀ ’ਤੇ ਵਿਰਾਮ ਜ਼ਰੂਰ ਲੱਗ ਚੁੱਕਾ ਹੈ।
ਇਹ ਵੀ ਪੜ੍ਹੋ : ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਦੇ ਆਖਰੀ ਹਫ਼ਤੇ ਰੱਦ ਰਹਿਣਗੀਆਂ 29 ਟਰੇਨਾਂ
ਕਈ ਟਿਕਟ ਦੇ ਦਾਅਵੇਦਾਰ ਹੋਰ ਪਾਰਟੀ ’ਤੇ ਰੱਖਣ ਲੱਗੇ ਤਿਰਛੀ ਨਜ਼ਰ
ਖਹਿਰਾ ਦੇ ਕਾਗਰਸ ’ਚ ਆਉਣ ਕਰਕੇ ਆਪਣੀ ਟਿਕਟ ਦੀ ਦਾਅਵਦਾਰੀ ਦੀ ਆਸ ਟੁੱਟਣ ਕਰ ਕੇ ਐਤਕੀ ਹੌਂਦ ’ਚ ਆਉਣ ਵਾਲੀਆਂ ਸਿਆਸੀ ਰਾਜਨੀਤੀਕ ਪਾਰਟੀਆਂ ’ਚ ਘੁੱਸਣ ਦੀ ਤਿਆਰੀ ’ਚ ਕੁਝ ਆਗੂ ਲੱਗ ਗਏ ਹਨ। ਜਾਨੀ ਕਿ ਹੁਣ ਉਨ੍ਹਾਂ ਦੀ ਨਜ਼ਰ ਭਾਜਪਾ, ਅਕਾਲੀ ਦਲ ਡੇਮੋਕਰੇਟਿਕ ਸੰਯੁਕਤ ਮੋਰਚਾ, ‘ਆਪ’ ਤੇ ਬਸਪਾ ਵੱਲ ਹੈ।
ਇਹ ਵੀ ਪੜ੍ਹੋ: ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਲਾਰੇਂਸ ਬਿਸ਼ਨੋਈ ਦੇ ਨਾਂ ਤੇ ਡੇਢ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਮਾਸਟਰਮਾਈਂਡ ਕਾਬੂ
NEXT STORY