ਜਲੰਧਰ (ਸੋਨੂੰ)- ਜਲੰਧਰ ਦੇ ਸ਼ਾਹਕੋਟ ਦੇ ਰਹਿਣ ਵਾਲੇ ਸ਼ਰਨਦੀਪ ਸਿੰਘ ਨੂੰ ਬੀਤੇ ਦਿਨੀਂ ਪਾਕਿਸਤਾਨ ਵਿਚ ਪਾਕਿ ਰੇਂਜਰਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਰਨਦੀਪ ਸਿੰਘ ਤਰਨਤਾਰਨ ਦੇ ਬਾਰਡਰ ਏਰੀਆ ਤੋਂ ਪਾਕਿਸਤਾਨ ਚਲਾ ਗਿਆ ਸੀ। ਸ਼ਰਨਦੀਪ ਸਿੰਘ ਪੁੱਛਗਿੱਛ ਵਿਚ ਕੁਝ ਨਾ ਮਿਲਣ ਕਾਰਨ ਪਾਕਿਸਤਾਨ ਰੇਂਜਰ ਨੇ ਉਸ ਨੂੰ ਕਸੂਰ ਥਾਣੇ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਜਿੱਥੇ ਸ਼ਰਨਦੀਪ ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਹੁਣ ਉਥੇ ਹੀ ਯੂ-ਟਿਊਬਰ ਨਾਸਿਰ ਢਿੱਲੋਂ ਸ਼ਰਨਦੀਪ ਦੀ ਮਦਦ ਲਈ ਅੱਗੇ ਆਏ ਹਨ ਅਤੇ ਲਾਹੌਰ ਸਥਿਤ ਐਡਵੋਕੇਟ ਬਾਜਵਾ ਨਾਲ ਕੇਸ ਬਾਰੇ ਗੱਲ ਕੀਤੀ।
ਇਸ ਤੋਂ ਬਾਅਦ ਐਡਵੋਕੇਟ ਬਾਜਵਾ ਨੇ ਸ਼ਰਨਦੀਪ ਦਾ ਕੇਸ ਲੜਨ ਦਾ ਫ਼ੈਸਲਾ ਕੀਤਾ। ਅੱਜ ਨਾਸਿਰ ਅਤੇ ਵਕੀਲ ਨੇ ਕਸੂਰ ਪੁਲਸ ਸਟੇਸ਼ਨ ਵਿੱਚ ਦਰਜ ਐੱਫ਼. ਆਈ. ਆਰ. ਜਨਤਕ ਕੀਤੀ। ਉਥੇ ਜੇਲ੍ਹ ਵਿਚ ਬੰਦ ਸ਼ਰਨਦੀਪ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਜ਼ਮਾਨਤ ਨੂੰ ਲੈ ਕੇ ਦਸਤਾਵੇਜ਼ ਤਿਆਰ ਕੀਤੇ, ਜਿਨ੍ਹਾਂ 'ਤੇ ਸ਼ਰਨਦੀਪ ਨੇ ਦਸਤਖ਼ਤ ਲਏ ਗਏ ਹਨ। ਇਸ ਦੌਰਾਨ ਨਾਸਿਰ ਨੇ ਸ਼ਰਨਦੀਪ ਦੀ ਵਾਪਸੀ ਬਾਰੇ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਲਈ ਨਵੀਂ ਆਬਕਾਰੀ ਨੀਤੀ ਦੀ ਤਿਆਰੀ! ਹੋ ਸਕਦੇ ਨੇ ਇਹ ਬਦਲਾਅ

ਨਾਸਿਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ਰਨਦੀਪ ਨਾਲ ਮੁਲਾਕਾਤ ਤਾਂ ਉਸ ਨੂੰ ਕਿਹਾ ਕਿ ਉਸ ਨੂੰ 15 ਦਿਨਾਂ ਦੇ ਅੰਦਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਵੇਗਾ ਪਰ ਉਸ ਦੀ ਪੰਜਾਬ ਵਾਪਸੀ 'ਚ ਕੁਝ ਸਮਾਂ ਲੱਗ ਸਕਦਾ ਹੈ। ਨਾਸਿਰ ਨਾਲ ਮੁਲਾਕਾਤ ਦੌਰਾਨ ਸ਼ਰਨਦੀਪ ਨੇ ਕਿਹਾ ਕਿ ਉਹ ਭਾਰਤ ਵਿਚ ਵਾਪਸ ਨਹੀਂ ਆਉਣਾ ਚਾਹੁੰਦਾ। ਸ਼ਰਨਦੀਪ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਉਸ ਦੇ ਖ਼ਿਲਾਫ਼ ਪਹਿਲਾਂ ਹੀ ਮਾਮਲਾ ਦਰਜ ਹੈ ਅਤੇ ਉਸ ਦੀ ਕੁਝ ਲੋਕਾਂ ਨਾਲ ਰੰਜਿਸ਼ ਵੀ ਹੈ। ਜਲੰਧਰ 'ਚ ਹਮਲਾਵਰਾਂ ਵੱਲੋਂ ਉਸ ਦਾ ਗੁੱਟ ਵੀ ਤੋੜ ਦਿੱਤਾ ਗਿਆ ਸੀ। ਸ਼ਰਨਦੀਪ ਨੇ ਕਿਹਾ ਕਿ ਜੇਕਰ ਉਹ ਵਾਪਸ ਆਉਂਦਾ ਹੈ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਸ ਨੇ ਨਾਸਿਰ ਨੂੰ ਪਾਕਿਸਤਾਨ ਵਿੱਚ ਰਹਿਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਸਬੰਧੀ ਵਿਭਾਗ ਨੇ ਦਿੱਤੀ 5 ਦਿਨਾਂ ਲਈ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ 31 ਤੱਕ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਇਲਾਕੇ 'ਚ ਜ਼ੋਰਦਾਰ ਧਮਾਕੇ ਮਗਰੋਂ Blackout! ਅੱਧੀ ਰਾਤ ਨੂੰ ਵਾਪਰਿਆ ਹਾਦਸਾ
NEXT STORY