ਜਲੰਧਰ (ਵੈੱਬ ਡੈਸਕ, ਸੋਨੂੰ)- ਪਾਕਿ ਰੇਂਜਰਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਜਲੰਧਰ ਦੇ ਸ਼ਾਹਕੋਟ ਦਾ ਨੌਜਵਾਨ ਸ਼ਰਨਦੀਪ ਸਿੰਘ ਬਾਰੇ ਵੱਡੇ ਖ਼ੁਲਾਸੇ ਹੋਏ ਹਨ। ਸ਼ਰਨਦੀਪ ਸਿੰਘ ਬੱਬਰ ਖਾਲਸਾ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤਰਨਤਾਰਨ ਦੇ ਰਸਤੇ ਪਾਕਿਸਤਾਨ ਦੀ ਸਰਹੱਦ ਵਿਚ ਦਾਖ਼ਲ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈਰ ਕਿ ਉਸ ਨੇ ਬੱਬਰ ਖਾਲਸਾ ਦੇ ਅੱਤਵਾਦੀ ਰਿੰਦਾ ਦੇ ਪਿੰਡ ਰੱਤੋਕੇ ਸਰਹਾਲੀ ਦੇ ਰਸਤੇ ਬਾਰਡਰ ਪਾਰ ਕੀਤਾ ਹੈ। ਇਸ ਦੇ ਬਾਅਦ ਪਾਕਿਸਤਾਨ ਰੇਂਜਰਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਪਾਕਿਸਤਾਨ ਵਿਚ ਦਾਖ਼ਲ ਹੋਇਆ ਸ਼ਰਨਦੀਪ ਲੜਾਈ-ਝਗੜੇ ਦੇ ਮਾਮਲੇ ਵਿਚ ਕਪੂਰਥਲਾ ਜੇਲ੍ਹ ਵਿਚ ਰਹਿ ਚੁੱਕਾ ਹੈ ਅਤੇ ਇਕ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਦੇ ਬਾਅਦ ਹੀ ਉਸ ਨੇ ਪਾਕਿਸਤਾਨ ਜਾਣ ਦਾ ਪਲਾਨ ਬਣਾਇਆ।
ਇਹ ਵੀ ਪੜ੍ਹੋ:ਜਲੰਧਰ 'ਚ ਦਿਨ-ਦਿਹਾੜੇ ਦੁਕਾਨ ਤੋਂ 50 ਹਜ਼ਾਰ ਦੀ ਨਕਦੀ ਚੋਰੀ, CCTV ਵੇਖ ਉੱਡਣਗੇ ਹੋਸ਼
ਜੇਲ੍ਹ ਵਿਚ ਉਸ ਦੀ ਮੁਲਾਕਾਤ ਕਿਸ ਦੇ ਨਾਲ ਮੁਲਾਕਾਤ ਹੋਈ ਅਤੇ ਜਿਹੜੇ ਲੋਕਾਂ ਨਾਲ ਉਸ ਨੇ ਬੈਰਕ ਸ਼ੇਅਰ ਕੀਤੀ, ਉਹ ਕੌਣ ਸਨ, ਇਸ ਨੂੰ ਲੈ ਕੇ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਰਨਦੀਪ ਸਿੰਘ ਪਾਕਿਸਤਾਨ ਤੋਂ ਕਿਸੇ ਹੈਂਡਲਰ ਨੇ ਬੁਲਾਇਆ ਹੈ। ਪੁਲਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਨੌਜਵਾਨ ਖਾਲਿਸਤਾਨੀ ਸੋਚ ਰੱਖਦਾ ਹੈ, ਇਸ ਦੇ ਚਲਦਿਆਂ ਹੋ ਸਕਦਾ ਹੈ ਕਿ ਉਸ ਨੇ ਪਾਕਿਸਤਾਨ ਵਿਚ ਕਿਸੇ ਨਾਲ ਸੰਪਰਕ ਕੀਤਾ ਹੋਵੇ। ਇਸ ਦੇ ਬਾਅਦ ਹੀ ਉਸ ਨੇ ਸਰਹੱਦ ਪਾਰ ਕਰਕੇ ਉਥੇ ਜਾਣ ਦੀ ਹਿੰਮਤ ਵਿਖਾਈ। ਦੱਸ ਦੇਈਏ ਕਿ ਪਾਕਿਸਤਾਨ ਦੇ ਕਸੂਰ ਸੈਕਟਰ ਵਿਚ ਪਾਕਿਸਤਾਨ ਰੇਂਜਰਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੱਥਕੜੀ ਲੱਗੀ ਤਸਵੀਰ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਚੱਲੀਆਂ ਗੋਲ਼ੀਆਂ! ਦਹਿਲਿਆ ਇਹ ਇਲਾਕਾ, ਸਹਿਮੇ ਲੋਕ
ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਬੋਲੇ, ਜਾਂਚ ਕਰ ਰਹੇ ਹਾਂ
ਇਸ ਮਾਮਲੇ ਨੂੰ ਲੈ ਕੇ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸ਼ਰਨਦੀਪ ਸਿੰਘ ਦੇ ਲਾਪਤਾ ਹੋਣ ਦੀ ਪੁਲਸ ਥਾਣੇ ਵਿ ਸ਼ਿਕਾਇਤ ਮਿਲੀ ਸੀ। ਹੁਣ ਪਤਾ ਲੱਗਾ ਹੈ ਕਿ ਉਹ ਪਾਕਿਸਤਾਨ ਪਹੁੰਚ ਗਿਆ ਹੈ ਅਤੇ ਉਥੇ ਪਾਕਿ ਰੇਂਜਰਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਪਹਿਲਾਂ ਡੀ. ਐੱਸ. ਪੀ. ਸ਼ਾਹਕੋਟ ਵੀ ਸ਼ਰਨਦੀਪ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਸ਼ਟੀ ਕਰ ਚੁੱਕੇ ਹਨ।

ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਸ਼ਰਨਦੀਪ ਸਿੰਘ ਦੀ ਪਾਕਿਸਤਾਨ ਵਿਚ ਹੋਈ ਗ੍ਰਿਫ਼ਤਾਰੀ ਦਾ ਪਤਾ ਲੱਗਣ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਂ ਨੇ ਰੋਂਦੇ ਹੋਏ ਕਿਹਾ ਕਿ ਉਸ ਦੇ ਪੁੱਤਰ ਨੂੰ ਭਾਰਤ ਲਿਆਂਦਾ ਜਾਵੇ। ਮਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਬੇਟੇ ਦੇ ਪਾਕਿਸਤਾਨ ਵਿਚ ਗ੍ਰਿਫ਼ਤਾਰੀ ਦਾ ਸੁਣ ਕੇ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਰੁਕ ਰਹੇ ਹਨ। ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸ਼ਰਨਦੀਪ ਸਿੰਘ ਬੁਰੀ ਸੰਗਤ ਵਿਚ ਪੈ ਗਿਆ ਸੀ ਅਤੇ 2 ਨਵੰਬਰ ਨੂੰ ਦੋਸਤ ਮਨਦੀਪ ਦੇ ਨਾਲ ਚਲਾ ਗਿਆ। ਮਨਦੀਪ ਉਸ ਨੂੰ ਤਰਨਤਾਰਨ ਬਾਰਡਰ 'ਤੇ ਪਹੁੰਚਾ ਕੇ ਆਇਆ। ਮਨਦੀਪ ਨੂੰ ਜਦੋਂ ਸ਼ਰਨਦੀਪ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਕਿ ਉਹ ਉਸ ਨੂੰ ਸ਼ਾਹਕੋਟ ਛੱਡ ਗਿਆ ਸੀ। ਮਨਦੀਪ ਨੇ 5 ਦਿਨਾਂ ਬਾਅਦ ਦੱਸਿਆ ਕਿ ਉਹ ਤਰਨਤਾਰਨ ਬਾਰਡਰ 'ਤੇ ਛੱਡ ਕੇ ਆਇਆ ਸੀ।
ਇਹ ਵੀ ਪੜ੍ਹੋ: 5 ਜ਼ੋਨਾਂ 'ਚ ਵੰਡਿਆ ਗਿਆ ਪੰਜਾਬ! 7 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ...
ਪਿਤਾ ਸਤਨਾਮ ਨੇ ਦੱਸਿਆ ਕਿ ਸ਼ਰਨਦੀਪ ਸਿੰਘ ਦੀ ਕਾਫ਼ੀ ਭਾਲ ਕੀਤੀ ਗਈ, ਦੋਸਤ ਨੂੰ ਪੁੱਛਿਆ ਗਿਆ, ਜਦੋਂ ਉਸ ਦੀ ਕੋਈ ਉੱਗ-ਸੁੱਧ ਨਾ ਲੱਗੀ ਤਾਂ ਸ਼ਾਹਕੋਟ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੇ ਉਪਰੰਤ ਦੋਸਤ ਕੋਲੋਂ ਹੀ ਪਤਾ ਲੱਗਾ ਕਿ ਉਹ ਸ਼ਰਨਦੀਪ ਨੂੰ ਗੱਡੀ ਰਾਹੀਂ ਭਾਰਤ-ਪਾਕਿਸਤਾਨ ਸਰਹੱਦ ਲਾਗਲੇ ਲਾਗੇ ਛੱਡ ਆਇਆ ਹੈ, ਜਿਸ ਬਾਰੇ ਸ਼ਰਨਦੀਪ ਸਿੰਘ ਨੇ ਹੀ ਉਸ ਨੂੰ ਕਿਹਾ ਸੀ। ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਬੱਡੀ ਖਿਡਾਰੀ ਸੀ ਪਰ ਇਕ ਹਾਦਸੇ ਮਗਰੋਂ ਉਹਬ ਕਬੱਡੀ ਨਹੀਂ ਖੇਡ ਸਕਿਆ ਅਤੇ ਹੌਲੀ-ਹੌਲੀ ਨਸ਼ਿਆਂ ਦੀ ਦਲ-ਦਲ ਵਿਚ ਧੱਸ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! ਰਹੇਗਾ ਓਰੇਂਜ ਤੇ ਯੈਲੋ Alert,ਮੌਸਮ ਦੀ 28 ਦਸੰਬਰ ਤੱਕ ਹੋਈ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਦੀ ਫਿਸ਼ ਮਾਰਕੀਟ ’ਤੇ ਗੁੱਜਰਾਂ ਦਾ ਕਬਜ਼ਾ, ਕਰੋੜਾਂ ਦੀ ਜਾਇਦਾਦ ਬਰਬਾਦ
NEXT STORY