ਮਲੋਟ, (ਜੁਨੇਜਾ)- ਬਾਰ ਐਸੋਸੀਏਸ਼ਨ ਮਲੋਟ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਸੰਤੋਖ ਕਸ਼ਮੀਰ ਸਿੰਘ ਵਿਰੁੱਧ ਦਰਜ ਕੇਸ ਦੇ ਰੋਸ ਵਜੋਂ ਸਥਾਨਕ ਬਾਰ ਐਸੋਸੀਏਸ਼ਨ ਦੇ ਸੱਦੇ ’ਤੇ ਪੰਜਾਬ ਭਰ ’ਚ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰ ’ਤੇ ਬਾਰ ਐਸੋਸੀਏਸ਼ਨਾਂ ਨੇ ਹਡ਼ਤਾਲ ਕੀਤੀ ਅਤੇ ਮਲੋਟ ਵਿਖੇ ਬਾਰ ਐਸੋਸੀਏਸ਼ਨ ਨੇ ਕੰਮ-ਕਾਜ ਠੱਪ ਰੱਖਿਆ।
ਇਸ ਸਬੰਧੀ ਪ੍ਰਧਾਨ ਅਜਾਇਬ ਸਿੰਘ ਸੰਧੂ ਨੇ ਦੱਸਿਆ ਕਿ ਇਹ ਹਡ਼ਤਾਲ ਬਾਰ ਐਸੋਸੀਏਸ਼ਨ, ਮਲੋਟ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਸੰਤੋਖ ਕਸ਼ਮੀਰ ਸਿੰਘ ਵਿਰੁੱਧ ਅੰਮ੍ਰਿਤਸਰ ਵਿਖੇ ਦਰਜ ਕੀਤੇ ਕੇਸ ਦੇ ਵਿਰੋਧ ’ਚ ਕੀਤੀ ਗਈ, ਜਿਸ ਕਰ ਕੇ ਪੰਜਾਬ ਬਾਰ ਐਸੋਸੀਏਸ਼ਨ ਨੂੰ ਰੋਸ ਵਜੋਂ ਕੰਮ-ਕਾਜ ਠੱਪ ਰੱਖਣ ਦੀ ਅਪੀਲ ਕੀਤੀ ਗਈ ਸੀ, ਜਿਸ ਤਹਿਤ ਅੱਜ ਪੰਜਾਬ ਦੀਅਾਂ ਸਮੂਹ ਬਾਰ ਐਸੋਸੀਏਸ਼ਨਾਂ ਨੇ ਹਡ਼ਤਾਲ ਵਿਚ ਸ਼ਾਮਲ ਹੁੰਦਿਆਂ ਮਤੇ ਪਾਸ ਕਰ ਕੇ ਜ਼ਿਲਾ ਪੁਲਸ ਕਮਿਸ਼ਨਰ, ਅੰਮ੍ਰਿਤਸਰ ਨੂੰ ਭੇਜੇ ਹਨ।
ਉਨ੍ਹਾਂ ਕਿਹਾ ਕਿ ਐਡਵੋਕੇਟ ਸੰਤੋਖ ਕਸ਼ਮੀਰ ਸਿੰਘ ਭੁੱਲਰ ਵਿਰੁੱਧ ਦਰਜ ਮਾਮਲਾ ਮਾਣਯੋਗ ਸੁਪਰੀਮ ਕੋਰਟ ਦੀ ਗਾਈਡਲਾਈਨ ਨੂੰ ਨਜ਼ਰ-ਅੰਦਾਜ਼ ਕਰ ਕੇ ਕੀਤਾ ਗਿਆ ਹੈ, ਜਦਕਿ ਇਸ ਮਾਮਲੇ ’ਚ ਇਕ ਵਾਰ ਵੀ ਐਡਵੋਕੇਟ ਨੂੰ ਤਫਤੀਸ਼ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜੇਕਰ ਇਸ ਮਾਮਲੇ ’ਚ ਇਨਸਾਫ ਨਾ ਮਿਲਿਆ ਤਾਂ ਇਹ ਹਡ਼ਤਾਲ ਅਣਮਿੱਥੇ ਸਮੇਂ ਲਈ ਕੀਤੀ ਜਾ ਸਕਦੀ ਹੈ। ਇਸ ਸਮੇਂ ਮਲੋਟ ਬਾਰ ਐਸਸੀਏਸ਼ਨ ਦੇ ਜਨ ਸਕੱਤਰ ਸਤਿੰਦਰਪਾਲ ਸਿੰਘ ਗੋਲਡੀ, ਜੁਆਇੰਟ ਸਕੱਤਰ ਪਰਵਿੰਦਰ ਸਿੰਘ ਸਿੱਧੂ, ਕੈਸ਼ੀਅਰ ਰਜਿੰਦਰ ਕੁਮਾਰ, ਮਲਕੀਤ ਸਿੰਘ ਮਾਨ, ਬਲਜੀਤ ਸਿੰਘ, ਸਤਨਾਮ ਸਿੰਘ ਧੀਮਾਨ, ਸੁਖਵੰਤ ਸਿੰਘ ਭੁੱਲਰ, ਦਿਲਬਾਗ ਸਿੰਘ ਗਿੱਲ, ਰਵਿੰਦਰਪਾਲ ਸੇਤੀਆ, ਲਖਵੀਰ ਸਿੰਘ ਸਿੱਧੂ ਫਤਿਹਪੁਰ, ਗੁਰਮੀਤ ਸਿੰਘ ਸੰਧੂ, ਜੀਵਨਜੋਤ ਸਿੰਘ ਬੇਦੀ, ਦੀਪਕ ਸੇਤੀਆ, ਹਰਪ੍ਰੀਤ ਸਿੰਘ ਕੁਰਾਈਵਾਲਾ ਆਦਿ ਐਡਵੋਕੇਟ ਮੌਜੂਦ ਸਨ।
104 ਸਾਲ ਬਾਅਦ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ 27 ਨੂੰ
NEXT STORY