ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਨੇ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਇਸ ਦੌਰਾਨ ਜਿੱਥੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਉਥੇ ਹੀ ਲੰਗਰ ਹਾਲ ਵਿਖੇ ਸੇਵਾ ਵੀ ਨਿਭਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਮਨ ਜੋਸ਼ੀ ਨੇ ਕਿਹਾ ਕਿ ਇਸ ਰੂਹਾਨੀਅਤ ਦੇ ਕੇਂਦਰ 'ਚ ਉਹ ਦੂਸਰੀ ਵਾਰ ਆਏ ਹਨ, ਇੱਥੇ ਆ ਕੇ ਮਨ ਨੂੰ ਵੱਖਰਾ ਹੀ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦੇ ਇਸ ਘਰ 'ਚ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
ਇਹ ਵੀ ਪੜ੍ਹੋ : Big News : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਨੂੰ ਦਿੱਤਾ ਗਿਆ ਜ਼ਹਿਰ
ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਉਹ 'ਰੰਗ ਦੇ ਬਸੰਤੀ' ਫ਼ਿਲਮ ਦੇ ਚੱਲਦੇ ਇੱਥੇ ਆਏ ਸਨ ਅਤੇ ਗੋਲਡਨ ਟੈਂਪਲ ਦੇ ਅੰਦਰ ਆ ਕੇ ਪੈਰ ਧੋਣ ਦਾ ਸੀਨ ਦਰਸਾਇਆ ਗਿਆ ਸੀ। ਰੰਗ ਦੇ ਬਸੰਤੀ ਫ਼ਿਲਮ ਵਿੱਚ ਪੰਜਾਬ ਦੇ ਕਲਚਰ ਨੂੰ ਪਰਮੋਟ ਕੀਤਾ ਗਿਆ ਸੀ। ਉਸ ਸਮੇਂ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਜੇਕਰ ਮੈਨੂੰ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗਾ। ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਵੀ ਪੰਜਾਬੀ ਹੈ, ਜੋ ਅੱਜ ਇੱਥੇ ਮੇਰੇ ਨਾਲ ਆਏ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਿਦੇਸ਼ ਰਵਾਨਾ, ‘ਢਾਂਚੇ’ ਦਾ ਐਲਾਨ ਵਾਪਸੀ ’ਤੇ!
ਪੰਜਾਬੀ ਖਾਣੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਖਾਣਾ ਬਹੁਤ ਲਾਜਵਾਬ ਹੈ ਅਤੇ ਕਿਸੇ ਢਾਬੇ 'ਤੇ ਬੈਠ ਕੇ ਰੋਟੀ ਖਾਣਾ ਚਾਹੁੰਦਾ ਹਾਂ। ਕਾਲੀ ਦਾਲ ਤੇ ਰੋਟੀ ਢਾਬੇ 'ਤੇ ਬੈਠ ਕੇ ਖਾਣ ਦਾ ਵੱਖਰਾ ਹੀ ਮਜ਼ਾ ਹੈ। ਇਸ ਮੌਕੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਤੇ ਜਤਿੰਦਰਪਾਲ ਸਿੰਘ ਵੱਲੋਂ ਸ਼ਰਮਨ ਜੋਸ਼ੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੰਤੋਖ ਸਿੰਘ ਦੀ ਹਿੰਮਤ ਤੇ ਹੌਸਲੇ ਨੂੰ ਸਲਾਮ: ਅਧਰੰਗ ਨਾਲ ਜੂਝਦਿਆਂ ਵੀ ਕਰ ਰਿਹੈ ਖੇਤੀ
NEXT STORY