ਲੁਧਿਆਣਾ (ਵਿੱਕੀ) : ਸ਼ਹਿਰ ਦੇ ਵਾਰਡ ਨੰਬਰ-25 ਦੇ ਸਰਕਾਰੀ ਸਕੂਲ ਕੁਲੀਏਵਾਲ 'ਚ ਕਾਂਗਰਸੀ ਵਰਕਰਾਂ 'ਤੇ ਧਾਰਾ-144 ਤੋੜਨ ਦਾ ਦੋਸ਼ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇੱਥੇ ਬੂਥ ਨੰਬਰ-65, 4 'ਤੇ ਪੁੱਜੇ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਕਾਂਗਰਸੀ ਉਮੀਵਦਾਰ ਪੋਲਿੰਗ ਬੂਥਾਂ ਅੰਦਰ ਜਾ ਰਹੇ ਹਨ, ਜੋ ਕਿ ਧਾਰਾ-144 ਦੀ ਉਲੰਘਣਾ ਹੈ ਅਤੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਪੁਲਸ ਨੇ ਵੀ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਉਹ ਅਜੇ ਤੱਕ ਕਿਸੇ ਵੀ ਬੂਥ ਅੰਦਰ ਨਹੀਂ ਗਏ ਪਰ ਕਾਂਗਰਸੀਆਂ ਵਲੋਂ ਇਹ ਗਲਤ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਏ. ਡੀ. ਸੀ. ਪੀ. ਰਾਜਵੀਰ ਸਿੰਘ ਗੋਬਰ ਮੌਕੇ 'ਤੇ ਪੁੱਜੇ ਅਤੇ ਪੋਲਿੰਗ ਬੂਥ ਦਾ ਜਾਇਜ਼ਾ ਲਿਆ।
ਚਿੱਟ ਫੰਡ ਕੰਪਨੀ ਦੀ ਭੇਂਟ ਚੜ੍ਹਿਆ ਵਿਅਕਤੀ, ਘਰ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY