ਭਵਾਨੀਗੜ (ਵਿਕਾਸ/ਅੱਤਰੀ) — ਨੇੜਲੇ ਪਿੰਡ ਘਰਾਚੋਂ ਦੇ ਇਕ ਵਿਅਕਤੀ ਨੇ ਚਿੱਟ ਫੰਡ ਕੰਪਨੀ 'ਚ ਫਸੇ ਆਪਣੇ ਪੈਸਿਆਂ ਤੋਂ ਪਰੇਸ਼ਾਨ ਹੋ ਕੇ ਬੀਤੀ ਰਾਤ ਘਰ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਸੁਖਵਿੰਦਰ ਸਿੰਘ(33) ਪੁੱਤਰ
ਭੂਰਾ ਸਿੰਘ ਨੇ ਕੁੱਝ ਸਾਲ ਪਹਿਲਾ ਆਪਣੇ ਪਿਤਾ ਦੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਤੋ ਬਾਅਦ ਲੱਗਭਗ 20 ਲੱਖ ਰੁਪਏ ਇਕ ਏਜੰਟ ਰਾਹੀ ਚਿੱਟ ਫੰਡ ਕੰਪਨੀ 'ਚ ਲਗਾਏ ਸਨ, ਜਦੋਂ ਸੁਖਵਿੰਦਰ ਸਿੰਘ ਏਜੰਟ ਤੋਂ ਕੰਪਨੀ 'ਚ ਲਗਾਏ ਆਪਣੇ ਪੈਸੇ ਵਾਪਸ ਮੰਗਦਾ ਤਾਂ ਉਕਤ ਏਜੰਟ ਉਸ ਨੂੰ ਲਾਰੇ ਲਾ ਕੇ ਵਾਪਸ ਭੇਜ ਦਿੰਦਾ ਸੀ । ਜਾਣਕਾਰੀ ਮੁਤਾਬਕ ਦੋ ਤਿੰਨ ਦਿਨ ਪਹਿਲਾਂ ਵੀ ਸੁਖਵਿੰਦਰ ਨੇ ਏਜੰਟ ਨੂੰ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ ਤਾਂ ਏਜੰਟ ਨੇ ਉਸ ਨੂੰ ਪੈਸੇ ਦੇਣ ਤੋ ਆਨਾਕਾਨੀ ਕੀਤੀ, ਜਿਸ ਦੇ ਚਲਦਿਆਂ ਸੁਖਵਿੰਦਰ ਨੇ ਏਜੰਟ ਦੇ ਲਾਰਿਆਂ ਤੇ ਚਿੱਟ ਫੰਡ ਕੰਪਨੀ ਤੋਂ ਪਰੇਸ਼ਾਨ ਹੋ ਕੇ ਸ਼ੁੱਕਰਵਾਰ ਦੇਰ ਸ਼ਾਮ ਆਪਣੇ ਘਰ ਚੁਬਾਰੇ 'ਚ ਜਾ ਕੇ ਗਲ ਫਾਹਾ ਲੈ ਲਿਆ । ਮ੍ਰਿਤਕ ਆਪਣੇ ਪਿੱਛੇ ਦੋ ਬੱਚੇ, ਵਿਧਵਾ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ । ਉਧਰ ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਕਹਿ ਕੇ ਪੱਤਰਕਾਰਾਂ ਤੋ ਪੱਲਾ ਝਾੜ ਲਿਆ। ਦੂਜੇ ਪਾਸੇ ਕੰਪਨੀ ਦਾ ਉਕਤ ਏਜੰਟ ਘਟਨਾਂ ਤੋਂ ਬਾਅਦ ਪਰਿਵਾਰ ਸਮੇਤ ਘਰੋ ਫਰਾਰ ਦੱਸਿਆ ਜਾ ਰਿਹਾ ਹੈ।
ਲੁਧਿਆਣਾ ਨਿਗਮ ਚੋਣਾਂ ਦੌਰਾਨ ਅਕਾਲੀ ਦਲ ਦੀ ਉਮੀਦਵਾਰ ਦੇ ਡਰਾਈਵਰ ਨਾਲ ਹੋਈ ਕੁੱਟਮਾਰ
NEXT STORY