ਜਲੰਧਰ (ਸ਼ੋਰੀ)- ਦਿਹਾਤੀ ਪੁਲਸ ਵੱਲੋਂ ਫ਼ਰਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿਹਾਤੀ ਸੀ. ਆਈ. ਏ. ਸਟਾਫ਼ ਪੁਲਸ ਨੇ ਬੰਬੀਹਾ ਗੈਂਗ ਦੇ 2 ਸ਼ਾਰਪ ਸ਼ੂਟਰਾਂ, ਜਿਨ੍ਹਾਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਇਸ ਮਾਮਲੇ ’ਚ ਪੁਲਸ ਨੇ ਅਦਾਲਤ ’ਚੋਂ ਭਗੌੜੇ ਕਰਾਰ ਦਿੱਤੇ 2 ਸ਼ਾਰਪ ਸ਼ੂਟਰਾਂ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆਂਦਾ ਹੈ।
ਐੱਸ. ਐੱਸ. ਪੀ. ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 14 ਮਾਰਚ 2022 ਨੂੰ ਪਿੰਡ ਮੱਲ੍ਹੀਆਂ ਖ਼ੁਰਦ ’ਚ ਕੁਝ ਅਣਪਛਾਤੇ ਵਿਅਕਤੀਆਂ ਨੇ ਸੰਦੀਪ ਨੰਗਲ ਅੰਬੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਿਦੱਤਾ ਸੀ। ਇਸ ਸਬੰਧੀ ਥਾਣਾ ਨਕੋਦਰ ਦੀ ਪੁਲਸ ਨੇ ਕਤਲ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ’ਚ ਮਾਸਟਰ ਮਾਈਂਡ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰਨ ਵਾਲੇ ਸ਼ੂਟਰ ਰਵਿੰਦਰ ਸਿੰਘ ਉਰਫ਼ ਹੈਰੀ ਰਾਜਪੁਰਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਟਿਆਲਾ, ਹਰਜੀਤ ਸਿੰਘ ਉਰਫ਼ ਹੈਰੀ ਮੌੜ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਮੌੜ ਕਲਾਂ ਬਠਿੰਡਾ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਹੈ। ਪ੍ਰੋਟੈਕਸ਼ਨ ਵਾਰੰਟ ਤੋਂ ਲਿਆ ਕੇ 7 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ
ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਦੋਸ਼ ’ਚ ਵੱਖ-ਵੱਖ ਜੇਲ੍ਹਾਂ ’ਚ ਬੰਦ ਗੈਂਗਸਟਰ ਕੌਸ਼ਲ ਚੌਧਰੀ, ਅਮਿਤ ਡਾਗਲ, ਫਤਿਹ ਨਾਗਰੀ, ਜੁਝਾਰ ਸਿੰਘ ਉਰਫ਼ ਸਿਮਰਨਜੀਤ ਸਿੰਘ ਨੇ ਜੇਲ੍ਹਾਂ ਤੋਂ ਵਿਦੇਸ਼ ’ਚ ਬੈਠੇ ਕਬੱਡੀ ਪ੍ਰੋਮੋਟਰ ਸਨਾਵਰ ਢਿੱਲੋਂ, ਗੈਂਗਸਟਰ ਲੱਕੀ ਪਟਿਆਲ, ਗੈਂਗਸਟਰ ਸੁੱਖਾ ਦੁਨਕੇ (ਜਿਸ ਦਾ ਕੈਨੇਡਾ ’ਚ ਕਤਲ ਹੋਇਆ ਸੀ) ਸਭ ਨੇ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਰਜੀਤ ਸਿੰਘ ਨੇ ਸੁੱਖਾ ਦੁਨਕੇ ਦੇ ਕਹਿਣ ’ਤੇ ਇਸ ਵਾਰਦਾਤ ’ਚ ਸ਼ਾਮਲ ਹੋਇਆ ਸੀ ਅਤੇ ਫਤਿਹ ਨਗਰੀ (ਜੋ ਸੰਗਰੂਰ ਜੇਲ੍ਹ ’ਚ ਬੰਦ ਸੀ) ਦੇ ਕਹਿਣ ’ਤੇ ਰਵਿੰਦਰ ਸਿੰਘ ਉਰਫ਼ ਹੈਰੀ ਰਾਜਪੁਰਾ ਇਸ ਵਾਰਦਾਤ ’ਚ ਸ਼ਾਮਲ ਹੋਇਆ ਸੀ।
ਫੜੇ ਗਏ ਸ਼ੂਟਰਾਂ ਖ਼ਿਲਾਫ਼ ਪਹਿਲਾਂ ਵੀ ਜਬਰੀ ਵਸੂਲੀ ਦੇ ਕੇਸ ਦਰਜ ਹਨ। ਉਹ ਵਿਦੇਸ਼ ’ਚ ਬੈਠੇ ਅਰਸ਼ ਢਾਲਾ ਦੇ ਸੰਪਰਕ ’ਚ ਹਨ। ਪੁਲਸ ਵੱਲੋਂ ਫ਼ਰਾਰ ਸ਼ੂਟਰਾਂ ਪੁਨੀਤ ਸ਼ਰਮਾ ਅਤੇ ਨਰਿੰਦਰ ਲਾਲੀ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੋਸ਼ੀ ਹਰਜੀਤ ਸਿੰਘ ਤੇ ਰਵਿੰਦਰ ਸਿੰਘ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਨਾਜਾਇਜ਼ ਹਥਿਆਰ ਰੱਖਣ, ਸਾਜ਼ਿਸ਼ ਰਚਣ ਆਦਿ ਦੇ ਕਈ ਗੰਭੀਰ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਦੇ ਪਿੰਡਾਂ ਵਿੱਚ 1000 ਸਪੋਰਟਸ ਸੈਂਟਰ ਖੋਲ੍ਹਣ ਦਾ ਪ੍ਰਾਜੈਕਟ ਸ਼ੁਰੂ
NEXT STORY