Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 25, 2026

    2:23:35 PM

  • man deadbody found at factory under construction in ludhiana

    ਲੁਧਿਆਣਾ 'ਚ ਨਿਰਮਾਣ ਅਧੀਨ ਫੈਕਟਰੀ 'ਚੋਂ ਮਿਲੀ...

  • taxi drivers

    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ...

  • prayers to be held worldwide for justice for parvinder jhota

    ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਦੁਨੀਆ ਭਰ 'ਚ ਹੋਵੇਗੀ...

  • punjab strict orders issued for brick kilns

    ਪੰਜਾਬ : ਇੱਟਾਂ ਦੇ ਭੱਠਿਆਂ ਲਈ ਜਾਰੀ ਹੋਏ ਨਵੇਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਲੱਕੀ ਓਬਰਾਏ ਦੇ ਕਤਲ 'ਤੇ ਬੋਲੇ ਸ਼ੀਤਲ ਅੰਗੁਰਾਲ, ਕਾਨੂੰਨ ਵਿਵਸਥਾ ਫੇਲ੍ਹ, CM ਮਾਨ ਦੇਣ ਅਸਤੀਫ਼ਾ

PUNJAB News Punjabi(ਪੰਜਾਬ)

ਲੱਕੀ ਓਬਰਾਏ ਦੇ ਕਤਲ 'ਤੇ ਬੋਲੇ ਸ਼ੀਤਲ ਅੰਗੁਰਾਲ, ਕਾਨੂੰਨ ਵਿਵਸਥਾ ਫੇਲ੍ਹ, CM ਮਾਨ ਦੇਣ ਅਸਤੀਫ਼ਾ

  • Edited By Shivani Attri,
  • Updated: 07 Feb, 2026 07:05 PM
Jalandhar
sheetal angural spoke on lucky oberoi s murder law and order has failed
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ)- ਜਲੰਧਰ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਅਤੇ ਲੱਕੀ ਉਬਰਾਏ ਦੇ ਕਤਲ ਮਗਰੋਂ ਸ਼ੀਤਲ ਅੰਗੁਰਾਲ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਲੱਕੀ ਉਬਰਾਏ ਦੀ ਮੌਤ 'ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਭਾਵੇਂ ਆਮ ਆਦਮੀ ਪਾਰਟੀ ਦਾ ਮੈਂਬਰ ਸੀ ਪਰ ਉਹ ਸਾਰਿਆਂ ਦੇ ਦਿਲਾਂ ਵਿੱਚ ਵੱਸਦਾ ਸੀ ਅਤੇ ਹਰ ਕਿਸੇ ਦੇ ਸੁੱਖ-ਦੁੱਖ਼ ਦਾ ਸਾਥੀ ਸੀ।

ਇਹ ਵੀ ਪੜ੍ਹੋ: ਲੱਕੀ ਓਬਰਾਏ ਦੇ ਸਸਕਾਰ ਮੌਕੇ ਸਰਕਾਰ ਨੂੰ ਪਰਿਵਾਰ ਨੇ ਪਾਈਆਂ ਲਾਹਨਤਾਂ, ਕਿਹਾ-ਓਏ ਕੁਝ ਕਰਕੇ ਵਿਖਾਓ...

ਕਾਨੂੰਨ ਵਿਵਸਥਾ ਦੀ ਅਸਫ਼ਲਤਾ 'ਤੇ ਸਵਾਲ 
ਸ਼ੀਤਲ ਅੰਗੁਰਾਲ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਜਲੰਧਰ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸ਼ਹਿਰ 'ਚ ਇਕ ਕਤਲ ਹੁੰਦਾ ਹੈ ਅਤੇ ਪੁਲਸ ਅਲਰਟ 'ਤੇ ਹੁੰਦੀ ਹੈ, ਉਸ ਦੇ ਕੁਝ ਹੀ ਘੰਟਿਆਂ ਬਾਅਦ 19 ਲੱਖ ਰੁਪਏ ਦੀ ਇਕ ਹੋਰ ਵੱਡੀ ਲੁੱਟ ਹੋ ਜਾਂਦੀ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ਜਦ ਡੀ. ਜੀ. ਪੀ. ਜਾਂ ਮੁੱਖ ਮੰਤਰੀ ਸ਼ਹਿਰ ਵਿੱਚ ਆਉਂਦੇ ਹਨ, ਉਦੋਂ ਵੀ ਅਜਿਹੀਆਂ ਵਾਰਦਾਤਾਂ ਹੋਣਾ ਪੁਲਸ ਦੀ ਨਾਕਾਮੀ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ: 'ਆਪ' ਆਗੂ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ! ਪੁੱਤ ਨੇ ਦਿੱਤੀ ਚਿਖ਼ਾ ਨੂੰ ਅਗਨੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਸਰਕਾਰ ਅਤੇ ਡੀ. ਜੀ. ਪੀ. 'ਤੇ ਤਿੱਖੇ ਹਮਲੇ
ਸ਼ੀਤਲ ਅੰਗੁਰਾਲ ਨੇ ਡੀ. ਜੀ. ਪੀ. ਨੂੰ ਸਰਕਾਰ ਦੀ 'ਕਠਪੁਤਲੀ' ਕਰਾਰ ਦਿੱਤਾ ਅਤੇ ਕਿਹਾ ਕਿ ਉਹ ਸਿਰਫ਼ ਸਰਕਾਰ ਦੇ ਕਹਿਣ ਮੁਤਾਬਕ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗੈਂਗਸਟਰਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ ਅਤੇ ਜਿਹੜੇ ਗੈਂਗਸਟਰ ਪਹਿਲਾਂ ਜੇਲ੍ਹਾਂ ਵਿੱਚੋਂ ਬਾਹਰ ਨਹੀਂ ਆ ਸਕਦੇ ਸਨ, ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੂੰ ਬਾਹਰ ਲਿਆ ਕੇ ਜਲੰਧਰ ਨੂੰ ਸਮਰਪਿਤ ਕਰ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗੈਂਗਸਟਰ ਸਰਕਾਰੀ ਲੋਕਾਂ ਦੀਆਂ ਗੱਡੀਆਂ ਦੇ ਆਸ-ਪਾਸ ਘੁੰਮਦੇ ਹਨ।

ਇਹ ਵੀ ਪੜ੍ਹੋ: 5 ਮਿੰਟ 'ਚ ਹੁੰਦੀ ਹੈ ਨਸ਼ੇ ਦੀ Home Delivery! MP ਚੰਨੀ ਨੇ ਸਾਂਝੀ ਕੀਤੀ ਵੀਡੀਓ ਨੇ ਮਚਾਇਆ ਤਹਿਲਕਾ

ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ
ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਅੰਗੁਰਾਲ ਨੇ ਕਿਹਾ ਕਿ ਪੰਜਾਬ 20 ਸਾਲ ਪਿੱਛੇ ਚਲਾ ਗਿਆ ਹੈ। ਅੱਜ ਵਪਾਰੀ, ਮਾਵਾਂ ਅਤੇ ਬੱਚੇ ਕੋਈ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਮਾਵਾਂ ਨੂੰ ਰੋਜ਼ਗਾਰ ਦੀ ਨਹੀਂ, ਸਗੋਂ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਸਤਾਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਅਸਫ਼ਲਤਾ ਲਈ ਮੁੱਖ ਮੰਤਰੀ ਅਤੇ ਸਬੰਧਤ ਮੰਤਰੀਆਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਪੁਲਸ ਕਮਿਸ਼ਨਰ (CP) ਨੂੰ ਤੁਰੰਤ ਮੁਅੱਤਲ ਜਾਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗੈਂਗਸਟਰਾਂ ਨੂੰ ਨੱਥ ਨਾ ਪਾਈ ਗਈ ਤਾਂ ਲੱਕੀ ਉਬਰਾਏ ਵਰਗੇ ਹੋਰ ਵੀ ਕਈ ਲੋਕ ਆਪਣੀ ਜਾਨ ਗੁਆ ਸਕਦੇ ਹਨ। 

ਇਹ ਵੀ ਪੜ੍ਹੋ: ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ ਸਾਜਿਸ਼, ਦੁਸ਼ਮਣੀ 'ਚ ਇੰਝ ਬਦਲੀ ਦੋਸਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Sheetal Angural spoke
  • Lucky Oberoi murder
  • law and order failed
  • murder in punjab
  • murder in jalandhar
  • ਲੱਕੀ ਓਬਰਾਏ
  • ਸ਼ੀਤਲ ਅੰਗੁਰਾਲ
  • ਕਾਨੂੰਨ ਵਿਵਸਥਾ
  • ਅਸਤੀਫ਼ਾ

Big Breaking: ਕੰਬ ਗਿਆ ਪੰਜਾਬ! ਘਰ ਦੇ ਬਾਹਰ ਖੇਡਦੇ ਜਵਾਕ ਦਾ ਬੇਰਹਿਮੀ ਨਾਲ ਕਤਲ

NEXT STORY

Stories You May Like

  • sachin pilot  incharge of punjab congress in tanda
    ਪੰਜਾਬ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ, ਪੁਲਸ ਤੇ ਸਿਆਸੀ ਲੋਕਾਂ ਦਾ ਗਠਜੋੜ: ਸਚਿਨ ਪਾਇਲਟ
  • pm modi punjab cm bhagwant mann birthday
    PM ਮੋਦੀ ਨੇ ਪੰਜਾਬ ਦੇ CM ਭਗਵੰਤ ਮਾਨ ਨੂੰ ਜਨਮਦਿਨ ਦੀ ਦਿੱਤੀ ਵਧਾਈ
  • deteriorating law and order in bangladesh
    ਬੰਗਲਾਦੇਸ਼ 'ਚ ਵਿਗੜਦੀ ਕਾਨੂੰਨ-ਵਿਵਸਥਾ, ਸਿਆਸੀ ਹਿੰਸਾ ਅਤੇ ਭੀੜਤੰਤਰ ਦਾ ਕਹਿਰ ਜਾਰੀ
  • parminder singh jhota on the failure of law and order in punjab
    ਪਰਮਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਨਾਕਾਮੀ ਦਾ ਸਬੂਤ : ਜਗਜੀਤ ਸਿੰਘ ਛੜਬੜ
  • amit shah  bhagwant mann  social media
    ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਦੇਖੋ ਕੀ ਬੋਲੇ CM ਮਾਨ
  • jakhar and bittu speak on the cbi investigation into the parvinder jhota case
    ਪਰਵਿੰਦਰ ਝੋਟੇ ਦੇ ਕਤਲ ਦੀ CBI ਜਾਂਚ ਹੋਣ ਦੇ ਮਾਮਲੇ 'ਤੇ ਬੋਲੇ ਜਾਖੜ ਤੇ ਬਿੱਟੂ
  • cm bhagwant mann himself got the fir registered
    ਐੱਸ. ਆਈ. ਆਰ. ਖ਼ੁਦ ਕਰਵਾਈ, ਹੁਣ ਸਵਾਲ ਵੀ ਉਠਾ ਰਹੇ ਹਨ CM ਭਗਵੰਤ ਮਾਨ : ਕੇਵਲ ਸਿੰਘ ਢਿੱਲੋਂ
  • kerala  cm housing  snakes
    ਕੇਰਲਮ ਦੇ CM ਵੀ. ਡੀ. ਸਤੀਸ਼ਨ ਦੀ ਰਿਹਾਇਸ਼ ’ਚੋਂ ਫੜਿਆ ਸੱਪ
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • elections for the ladies gymkhana club to be held in jalandhar after 5 years
    ਜਲੰਧਰ 'ਚ 5 ਸਾਲਾਂ ਬਾਅਦ 28 ਨਵੰਬਰ ਨੂੰ ਹੋਣ ਜਾ ਰਹੀਆਂ ਹਨ ਲੇਡੀਜ਼ ਜਿਮਖਾਨਾ...
  • pargat singh statement on parwinder singh jhota case
    'ਪੁੱਤ ਦੀ ਮੌਤ ਦਾ ਦਰਦ ਝੱਲ ਰਹੇ ਭੀਮ ਸਿੰਘ ਦੇ ਹੌਂਸਲੇ ਨੂੰ ਸਲਾਮ', ਝੋਟਾ ਕਤਲ...
  • financial assistance of rs 65 20 crore released to 12 784 beneficiaries
    ਅਸ਼ੀਰਵਾਦ ਸਕੀਮ ਤਹਿਤ 12,784 ਲਾਭਪਾਤਰੀਆਂ ਨੂੰ 65.20 ਕਰੋੜ ਦੀ ਵਿੱਤੀ ਸਹਾਇਤਾ...
  • uproar during a religious procession in jalandhar
    ਜਲੰਧਰ 'ਚ ਸ਼ੋਭਾ ਯਾਤਰਾ ਦੌਰਾਨ ਹੰਗਾਮਾ, ਪਿਸਤੌਲ ਲਹਿਰਾਉਣ ਤੋਂ ਬਾਅਦ ਘਰ 'ਚ ਵੜ...
  • delay in paddy procurement and lifting causes hardship for farmers
    ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ’ਚ ਦੇਰੀ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ :...
  • punjab traffic rules challans
    ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ, ਮੌਕੇ 'ਤੇ ਨਹੀਂ ਹੋਵੇਗਾ ਚਲਾਨ, ਅਦਾਲਤ 'ਚ...
  • medical camp held at the regional passport office  jalandhar
    ਖੇਤਰੀ ਪਾਸਪੋਰਟ ਦਫ਼ਤਰ ਜਲੰਧਰ 'ਚ ਲੱਗਾ ਮੈਡੀਕਲ ਕੈਂਪ, 60 ਲੋਕਾਂ ਨੇ ਕਰਵਾਈ...
Trending
Ek Nazar
ndia slammed pakistan in united nations

ਸਰਕਾਰ ਨਹੀਂ ਸਗੋੰ ਫੌਜ ਹੈ "ਅਸਲੀ ਸ਼ਾਸਕ" ! ਭਾਰਤ ਨੇ  UN 'ਚ ਪਾਕਿਸਤਾਨ ਨੂੰ...

pakistan reopened  key border

ਪਾਕਿਸਤਾਨ ਨੇ ਖੋਲ੍ਹ'ਤਾ ਈਰਾਨ ਨਾਲ ਲੱਗਦਾ ਮੁੱਖ ਸਰਹੱਦੀ ਲਾਂਘਾ

schools and colleges to remain closed for 2 days

2 ਦਿਨ ਬੰਦ ਰਹਿਣਗੇ ਸਕੂਲ-ਕਾਲਜ ! ਭਿਆਨਕ ਤੂਫਾਨ ਦੀ ਭਵਿੱਖਬਾਣੀ ਮਗਰੋਂ CM ਮਾਝੀ...

job cuts

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

trump  threat iran

ਟਰੰਪ ਦੀ ਈਰਾਨ ’ਤੇ ਮੁੜ ਹਮਲੇ ਦੀ ਧਮਕੀ

jalandhar cp satinder singh major action at drugs hotspots

ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ,...

a newborn baby is going viral

ਮੁੱਛਾਂ ਵਾਲੇ ਨਵਜੰਮੇ 'ਅੰਕਲ' ਦੀ ਵੀਡੀਓ ਹੋ ਰਹੀ ਵਾਇਰਲ ! ਸੋਸ਼ਲ ਮੀਡੀਆ 'ਤੇ...

buying a phone worth rs 53 000 got harley davidson bikes as a gift

53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley...

bb 20 rohit shetty grills scoutop love gill over blanket massage

BB 20: ਕੰਬਲ ਦੇ ਅੰਦਰ ਮਸਾਜ ਦੇਖ ਭੜਕੇ ਰੋਹਿਤ ਸ਼ੈੱਟੀ ! ScoutOP ਤੇ ਲਵ ਗਿੱਲ...

kriti sanon speaks out against trolling and comments on women s attire

ਔਰਤਾਂ ਦੀ ਆਵਾਜ਼ ਬਣੀ ਕ੍ਰਿਤੀ ਸੈਨਨ; ਕੱਪੜੇ, ਭਾਰ ਤੇ ਲੁੱਕ 'ਤੇ ਟ੍ਰੋਲ ਕਰਨ...

lpg supply has been stopped

LPG ਦੀ ਸਪਲਾਈ ਹੋਈ ਬੰਦ, 7000 'ਚ ਮਿਲ ਰਿਹੈ ਇਕ ਸਿਲੰਡਰ, ਪਾਕਿ 'ਚ ਮਚੀ ਹਾਹਾਕਾਰ

distressed by dowry related harassment

ਦਾਜ ਦੀ ਪ੍ਰੇਸ਼ਾਨੀ ਤੋਂ ਦੁਖੀ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

indian army  nagastra 2  defence technology

ਦੁਸ਼ਮਣ ਟੈਂਕਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤੀ ਫ਼ੌਜ ਨੂੰ ਮਿਲਿਆ 'ਨਾਗਾਸਤਰ-2'

veteran actor passes away

6 ਦਹਾਕਿਆਂ ਤੱਕ ਫ਼ਿਲਮੀ ਦੁਨੀਆ 'ਚ ਰਾਜ ਕਰਨ ਵਾਲੇ ਦਿੱਗਜ ਅਦਾਕਾਰ ਦਾ ਦਿਹਾਂਤ;...

emotional message

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਜੇਲ੍ਹ 'ਚ ਬੰਦ ਪੁੱਤਰ...

most polluted city

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ , 410 'ਤੇ ਪਹੁੰਚਿਆ ਹਵਾ ਗੁਣਵੱਤਾ...

ban imposed on a mexican

ਮੈਕਸੀਕਨ ਸ਼ਖਸ  37 ਜ਼ਹਿਰੀਲੇ ਸੱਪਾਂ ਤੇ 55 ਕਿਰਲੀਆਂ ਨਾਲ ਕਾਬੂ , ਜਰਮਨੀ 'ਚ...

shutdown west bank

ਨੇਤਨਯਾਹੂ ਦੇ ਦਫ਼ਤਰ ਨੇ ਵੈਸਟ ਬੈਂਕ ਨੂੰ ਬੰਦ ਕਰਨ ਦਾ ਦੇ'ਤਾ ਹੁਕਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • airport decorated with beautiful flowers on the occasion of the parkash purab
      ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੋਹਣੇ ਫੁੱਲਾਂ ਨਾਲ ਸੱਜਿਆ...
    • major revelation shine on vegetables in ludhiana video viral chemicals parwal
      ਲੋਕਾਂ ਦੀ ਸਿਹਤ ਨਾਲ ਖਿਲਵਾੜ! ਸਬਜ਼ੀਆਂ ਦੀ ਚਮਕ ਬਾਰੇ ਵੱਡਾ ਖ਼ੁਲਾਸਾ, ਕੈਮੀਕਲ...
    • big news regarding the shambhu railway blast case
      ਸ਼ੰਭੂ ਰੇਲਵੇ ਬਲਾਸਟ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, NIA ਦੀ 6 ਮੁਲਜ਼ਮਾਂ ਖ਼ਿਲਾਫ਼...
    • major accident involving a father and son
      ਪੰਜਾਬ: ਪਿਓ-ਪੁੱਤ ਨਾਲ ਵਾਪਰਿਆ ਵੱਡਾ ਹਾਦਸਾ! ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ,...
    • elections for the ladies gymkhana club to be held in jalandhar after 5 years
      ਜਲੰਧਰ 'ਚ 5 ਸਾਲਾਂ ਬਾਅਦ 28 ਨਵੰਬਰ ਨੂੰ ਹੋਣ ਜਾ ਰਹੀਆਂ ਹਨ ਲੇਡੀਜ਼ ਜਿਮਖਾਨਾ...
    • arrested case
      ਵਾਹਨ ਚੋਰੀ ਦੇ ਮਾਮਲੇ ’ਚ ਚਾਰ ਮੁਲਜ਼ਮ ਗ੍ਰਿਫ਼ਤਾਰ, ਮੋਟਰਸਾਈਕਲ ਤੇ ਐਕਟਿਵਾ ਬਰਾਮਦ
    • pargat singh statement on parwinder singh jhota case
      'ਪੁੱਤ ਦੀ ਮੌਤ ਦਾ ਦਰਦ ਝੱਲ ਰਹੇ ਭੀਮ ਸਿੰਘ ਦੇ ਹੌਂਸਲੇ ਨੂੰ ਸਲਾਮ', ਝੋਟਾ ਕਤਲ...
    • farmer in border village of kalanaur
      ਕਲਾਨੌਰ ਦੇ ਸਰਹੱਦੀ ਪਿੰਡ 'ਚ ਕਿਸਾਨ ’ਤੇ ਚੱਲੀਆਂ ਗੋਲੀਆਂ
    • border village in punjab has become a hub for smugglers
      ਪੰਜਾਬ ਦਾ ਇਹ ਸਰਹੱਦੀ ਪਿੰਡ ਬਣਿਆ ਸਮੱਗਲਰਾਂ ਦਾ ਗੜ੍ਹ, ਸਭ ਤੋਂ ਵੱਧ ਹੈਰੋਇਨ-ਡਰੋਨ...
    • accident case
      ਕਾਰ ਦੀ ਟੱਕਰ ਨਾਲ ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਵੈਨ, ਨੌਜਵਾਨ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +