ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਚੋਣ ਸੂਚੀਆਂ ਦੀ 'ਸਪੈਸ਼ਲ ਇੰਟੈਂਸਿਵ ਰਿਵੀਜ਼ਨ' (SIR-ਵਿਸ਼ੇਸ਼ ਸਘਨ ਸੁਧਾਈ) ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਟਿੱਪਣੀ 'ਤੇ ਕਰਾਰਾ ਪਲਟਵਾਰ ਕੀਤਾ ਹੈ। ਢਿੱਲੋਂ ਨੇ ਭਗਵੰਤ ਮਾਨ ਦੇ ਭਾਸ਼ਣ ਨੂੰ "ਹਾਸੋਹੀਣਾ" ਕਰਾਰ ਦਿੰਦਿਆਂ ਕਿਹਾ, "ਸੂਬੇ ਵਿੱਚ ਤੁਹਾਡੀ ਸਰਕਾਰ ਹੈ, ਤੁਹਾਡੇ ਅਧਿਕਾਰੀ ਜ਼ਿੰਮੇਵਾਰ ਹਨ ਅਤੇ ਤੁਸੀਂ ਖੁਦ ਹੀ 'ਐੱਸ.ਆਈ.ਆਰ.' ਦੀ ਸ਼ੁਰੂਆਤ ਕੀਤੀ ਸੀ, ਹੁਣ ਤੁਸੀਂ ਹੀ ਇਸ ਬਾਰੇ ਸਵਾਲ ਉਠਾ ਰਹੇ ਹੋ।"
ਭਾਜਪਾ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਸੂਬਾ ਸਰਕਾਰ ਦੇ ਆਪਣੇ ਅਮਲੇ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮ. ਤੋਂ ਲੈ ਕੇ ਬੂਥ-ਪੱਧਰੀ ਅਧਿਕਾਰੀਆਂ ਤੱਕ ਦੁਆਰਾ ਨੇਪਰੇ ਚਾੜ੍ਹੀ ਗਈ ਸੀ, ਜਿਸ ਵਿੱਚ ਕੇਂਦਰ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੂਬੇ ਦੇ ਆਪਣੇ ਅਧਿਕਾਰੀਆਂ ਨੇ 'ਐੱਸ.ਆਈ.ਆਰ.' ਦੌਰਾਨ ਕੋਈ ਬੇਨਿਯਮੀਆਂ ਕੀਤੀਆਂ ਸਨ ਤਾਂ ਮੁੱਖ ਮੰਤਰੀ ਦੀ ਆਪਣੀ ਪਾਰਟੀ ਦੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਇਹ ਭਰੋਸਾ ਕਿਉਂ ਦਿੱਤਾ ਸੀ ਕਿ ਸਭ ਕੁਝ ਠੀਕ-ਠਾਕ ਹੈ? ਉਨ੍ਹਾਂ ਕਿਹਾ, "ਇੱਕ ਪਾਸੇ ਤੁਸੀਂ ਵਿਧਾਨ ਸਭਾ ਵਿੱਚ 'ਐੱਸ.ਆਈ.ਆਰ.' ਵਿੱਚ ਬੇਨਿਯਮੀਆਂ ਹੋਣ ਦਾ ਦੋਸ਼ ਲਗਾਉਂਦੇ ਹੋ, ਜਦਕਿ ਦੂਜੇ ਪਾਸੇ ਤੁਹਾਡੀ ਆਪਣੀ ਪਾਰਟੀ ਦੇ ਆਗੂ ਚੋਣ ਕਮਿਸ਼ਨ ਨੂੰ ਕਹਿੰਦੇ ਹਨ ਕਿ ਸਭ ਕੁਝ ਠੀਕ ਹੈ।" ਢਿੱਲੋਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਸੂਬੇ ਦੇ ਕਿਸੇ ਇੱਕ ਅਜਿਹੇ ਵੋਟਰ ਨੂੰ ਸਾਹਮਣੇ ਲਿਆਉਣ ਜਿਸਦਾ ਨਾਮ ਚੋਣ ਸੂਚੀ ਵਿੱਚੋਂ ਗਲਤ ਢੰਗ ਨਾਲ ਹਟਾਇਆ ਗਿਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਬੇਨਿਯਮੀਆਂ ਹੋਈਆਂ ਹਨ, ਤਾਂ ਇਹ ਇੱਕ ਗੰਭੀਰ ਮਾਮਲਾ ਹੈ ਜਿਸ ਲਈ ਸੂਬਾ ਸਰਕਾਰ ਖੁਦ ਜ਼ਿੰਮੇਵਾਰ ਹੈ। "ਮਾਨ ਦਾ ਬਿਆਨ ਇਸ ਗੱਲ ਦਾ ਸਬੂਤ ਹੈ ਕਿ ਇਹ ਇੱਕ ਅਯੋਗ ਸਰਕਾਰ ਹੈ, ਇਨ੍ਹਾਂ ਦੀ ਤਰਕਪੂਰਨ ਸੋਚਣ ਦੀ ਸਮਰੱਥਾ ਖਤਮ ਹੋ ਚੁੱਕੀ ਹੈ। ਅਜਿਹਾ ਲੱਗਦਾ ਹੈ ਕਿ ਮਾਨ ਨੂੰ ਹੁਣ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ 'ਤੇ ਵੀ ਭਰੋਸਾ ਨਹੀਂ ਰਿਹਾ।"
ਇਹ ਵੀ ਪੜ੍ਹੋ : ਸਬਜ਼ੀ ਮੰਡੀ ਤੋਂ ਵਾਪਸ ਆ ਰਹੀ ਬਾਈਕ ਸਵਾਰ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, ਮੌਤ
ਢਿੱਲੋਂ ਨੇ ਯਾਦ ਦਿਵਾਇਆ ਕਿ ਜਦੋਂ ਪੰਜਾਬ ਵਿੱਚ 'ਐੱਸ.ਆਈ.ਆਰ.' ਪ੍ਰਕਿਰਿਆ ਸ਼ੁਰੂ ਹੋਈ ਸੀ ਤਾਂ ਮਾਨ ਨੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਵੋਟਰ ਦਾ ਨਾਮ ਹਟਾਉਣ ਨਹੀਂ ਦਿੱਤਾ ਜਾਵੇਗਾ। ਢਿੱਲੋਂ ਨੇ ਜ਼ੋਰ ਦੇ ਕੇ ਕਿਹਾ, "ਜੇਕਰ ਕਿਸੇ ਦਾ ਨਾਮ ਚੋਣ ਸੂਚੀ ਵਿੱਚੋਂ ਗਲਤ ਢੰਗ ਨਾਲ ਹਟਾਇਆ ਗਿਆ ਹੈ ਤਾਂ ਮੁੱਖ ਮੰਤਰੀ ਨੂੰ ਜਵਾਬ ਦੇਣਾ ਪਵੇਗਾ। ਉਹ ਕੇਂਦਰ ਸਰਕਾਰ 'ਤੇ ਬੇਬੁਨਿਆਦ ਦੋਸ਼ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ।" ਭਾਜਪਾ ਪ੍ਰਧਾਨ ਨੇ ਅੱਗੇ ਦੋਸ਼ ਲਗਾਇਆ ਕਿ 'ਆਪ' ਸਰਕਾਰ ਵਿੱਚ ਜਨਤਾ ਨੂੰ ਸਰਕਾਰ ਕਈ ਗੰਭੀਰ ਮੁੱਦਿਆਂ ਨਾਲ ਘਿਰੀ ਹੋਈ ਹੈ, ਜਿਵੇਂ ਕਿ ਬਕਾਇਆ ਮਹਿੰਗਾਈ ਭੱਤਾ (DA), ਨਸ਼ਿਆਂ ਦੀ ਸਮੱਸਿਆ, ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦਾ ਕਤਲ, ਗੈਂਗਸਟਰਵਾਦ ਦਾ ਵਧਣਾ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਪੰਜਾਬ 'ਤੇ ਲਗਾਤਾਰ ਵਧ ਰਿਹਾ ਕਰਜ਼ੇ ਦਾ ਬੋਝ। ਇਨ੍ਹਾਂ ਮੁੱਦਿਆਂ ਤੋਂ ਧਿਆਨ ਹਟਾਉਣ ਲਈ, ਮੁੱਖ ਮੰਤਰੀ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਧਾਰਮਿਕ ਸਮਾਗਮ ਸ਼ੁਰੂ
NEXT STORY