ਜਲਾਲਾਬਾਦ (ਸੇਤੀਆ) - ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਕਮੇਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼ਹਿਰ ਦੇ ਵਾਰਡ ਨੰ-5 ਤੋਂ ਬਲਵਿੰਦਰ ਸਿੰਘ ਪੱਪੂ, ਵਾਰਡ ਨੰ-3 ਤੋਂ ਮੰਗਲ ਸਿੰਘ, ਵਾਰਡ ਨੰਬਰ-16 ਤੋਂ ਮਨਜੀਤ ਕੌਰ ਕੌਂਸਲਰ ਪਾਰਟੀ ਛੱਡ ਕੇ ਸ਼ੇਰ ਸਿੰਘ ਘੁਬਾਇਆ ਦੀ ਬੇੜੀ 'ਚ ਸਵਾਰ ਹੋ ਗਏ। ਜਾਣਕਾਰੀ ਅਨੁਸਾਰ ਕੌਂਸਲਰ ਬਲਵਿੰਦਰ ਸਿੰਘ ਪੱਪੂ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਸ਼ਾਮਲ ਕਰਨ ਲਈ ਸ਼ੇਰ ਸਿੰਘ ਘੁਬਾਇਆ ਉਚੇਚੇ ਤੌਰ 'ਤੇ ਪਹੁੰਚੇ, ਜਿਨ੍ਹਾਂ ਨੂੰ ਘੁਬਾਇਆ ਨੇ ਪਾਰਟੀ 'ਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜੀਵ ਪਸਰੀਚਾ, ਸ਼ਹਿਰ ਪ੍ਰਧਾਨ ਦਰਸ਼ਨ ਲਾਲ ਵਾਟਸ, ਸ਼ੰਟੀ ਗਾਂਧੀ, ਸੋਨੂੰ ਦਰਗਨ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਜੂਦ ਸਨ।
ਇਸ ਮੌਕੇ ਕੌਂਸਲਰ ਬਲਵਿੰਦਰ ਸਿੰਘ, ਮੰਗਲ ਸਿੰਘ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਵਾਰਡਾਂ 'ਚ ਕਾਫੀ ਲੋੜਵੰਦ ਪਰਿਵਾਰ ਹਨ ਪਰ ਅਕਾਲੀ ਭਾਜਪਾ ਦੀ ਕਮੇਟੀ ਵਲੋਂ ਇਨ੍ਹਾਂ ਲੋਕਾਂ ਨੂੰ ਸਹੂਲਤਾਂ ਨਹੀਂ ਦਿੱਤੀਆ ਗਈਆਂ। ਇਨ੍ਹਾਂ ਗੱਲਾਂ ਦੇ ਰੋਸ ਵਜੋ ਉਨ੍ਹਾਂ ਨੇ ਕਾਂਗਰਸ ਪਾਰਟੀ 'ਚ ਜਾਣ ਦਾ ਫੈਸਲਾ ਕੀਤਾ। ਇਸ ਮੌਕੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜੇਕਰ ਮੌਜੂਦਾ ਕੌਂਸਲਰ ਅਕਾਲੀ ਭਾਜਪਾ ਦੀਆਂ ਨੀਤੀਆ ਤੋਂ ਖੁੱਸ਼ ਨਹੀਂ ਤਾਂ ਆਮ ਜਨਤਾ ਕਿਵੇਂ ਹੋ ਸਕਦੀ ਹੈ।
ਵੋਟਿੰਗ ਤੋਂ 48 ਘੰਟੇ ਪਹਿਲਾਂ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਰੋਕ
NEXT STORY