ਸ਼ੇਰਪੁਰ (ਅਨੀਸ਼) - ਬੀਤੀ ਰਾਤ ਕਸਬਾ ਸ਼ੇਰਪੁਰ ਦੇ ਮੁੱਖ ਡਾਕਘਰ ਵਿੱਚ ਅੱਗ ਲੱਗਣ ਨਾਲ ਕਸਬੇ ਵਿੱਚ ਅਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ । ਡਾਕਘਰ ਵਿੱਚ ਅੱਗ ਲੱਗਣ ਕਾਰਨ ਡਾਕਘਰ ਦਾ ਸਾਰਾ ਫਰਨੀਚਰ, ਕੰਪਿਊਟਰ, ਪੱਖੇ ਹੋਰ ਕਾਗਜ਼ਾਤ ਸੜਕੇ ਸੁਆਹ ਹੋ ਗਏ। ਅੱਗ ਏਨੀ ਭਿੰਅਕਰ ਸੀ ਕਿ ਦੇਖਦੇ ਦੇਖਦੇ ਅੱਗ ਦੀਆਂ ਲਪਟਾਂ ਨੇ ਡਾਕਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਥਾਣਾ ਸ਼ੇਰਪੁਰ ਦੇ ਥਾਣਾ ਮੁੱਖੀ ਇੰਸ: ਬਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ।
ਪੜ੍ਹੋ ਇਹ ਵੀ ਖ਼ਬਰ - ਸਾਢੇ ਚਾਰ ਸਾਲ ਬਾਅਦ ਪਿੰਡ ਡਾਲਾ ਪਹੁੰਚੇ ‘ਆਪ’ ਵਿਧਾਇਕ, ਲੋਕਾਂ ਨੇ ਘੇਰਾ ਪਾ ਪੁੱਛੇ ਸਵਾਲ (ਵੀਡੀਓ)
ਜ਼ਿਕਰਯੋਗ ਹੈ ਕਿ ਡਾਕਘਰ ਦੇ ਆਲੇ ਦੁਆਲੇ ਸੰਘਣੀ ਵਸੋ ਹੈ, ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਮੌਕੇ ’ਤੇ ਪੁੱਜੇ ਡਾਕਘਰ ਦੇ ਪੋਸਟ ਮਾਸਟਰ ਨੇ ਦੱਸਿਆ ਕਿ ਡਾਕਘਰ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਦੂਜੇ ਪਾਸੇ ਥਾਣਾ ਮੁੱਖੀ ਇੰਸ: ਬਲਵੰਤ ਸਿੰਘ ਨੇ ਲੋਕਾਂ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅੱਗ ’ਤੇ ਕਾਬੂ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀ ਜੋ ਕਿ ਧੁਰੀ ਤੋਂ ਜਦੋਂ ਤੱਕ ਪੁੱਜੀ, ਉਦੋਂ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਕੈਪਟਨ, ਸੁਖਬੀਰ ਤੇ ਰਾਘਵ ਚੱਢਾ ਤੋਂ ਮੇਰੀ ਜਾਨ ਨੂੰ ਖ਼ਤਰਾ, ਸਿੱਧੂ ਦੇ ਸਲਾਹਕਾਰ ਦਾ ਬਿਆਨ
NEXT STORY