ਫ਼ਾਜ਼ਿਲਕਾ (ਸੁਨੀਲ)- ਕਹਿੰਦੇ ਹਨ ਕਿ ਜੇਕਰ ਤੁਹਾਡੇ ਹੌਂਸਲੇ ਬੁਲੰਦ ਹਨ ਤਾਂ ਰਸਤੇ 'ਚ ਆਉਣ ਵਾਲੀਆਂ ਲੱਖਾਂ ਮੁਸ਼ਕਿਲਾਂ ਵੀ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀਆਂ। ਇਹੀ ਵਾਕ ਸ਼ਿਓਪਤ ਦਾਦਾ 'ਤੇ ਸਹੀ ਬੈਠਦਾ ਹੈ, ਜਿਸ ਦਾ 3 ਫੁੱਟ ਕੱਦ ਹੈ ਅਤੇ ਉਪ ਮੰਡਲ ਦੇ ਪਿੰਡ ਝੋਰਖੇੜਾ ਦਾ ਰਹਿਣ ਵਾਲਾ ਹੈ। ਜੋ ਆਪਣੇ ਛੋਟੇ ਕੱਦ ਦੇ ਬਾਵਜੂਦ ਆਈਏਐੱਸ ਬਣਨ ਦੇ ਸੁਫ਼ਨੇ ਨਾਲ ਨਵੀਆਂ ਉਚਾਈਆਂ ਨੂੰ ਛੂਹਣ ਦੀ ਹਿੰਮਤ ਰੱਖਦਾ ਹੈ।
ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ
ਪਿੰਡ ਝੋਰਖੇੜਾ ਦੇ ਵਸਨੀਕ ਸ਼ਿਓਪਤ ਦਾਦਾ ਪੁੱਤਰ ਦੌਲਤਰਾਮ ਦਾ ਕੱਦ ਕਰੀਬ 3 ਫੁੱਟ ਹੈ ਪਰ ਉਸ ਦੇ ਹੌਂਸਲੇ ਬੁਲੰਦ ਹਨ। ਆਪਣੇ ਛੋਟੇ ਕੱਦ ਦੇ ਬਾਵਜੂਦ, ਸ਼ਿਓਪਤ ਦਾਦਾ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਆਈਏਐੱਸ ਬਣਨ ਦੇ ਸੁਫ਼ਨੇ ਨੂੰ ਪਾਲ ਰਿਹਾ ਹੈ। ਸ਼ਿਓਪਤ ਰਾਮ ਨੇ ਦੱਸਿਆ ਕਿ ਉਸ ਦੀਆਂ 5 ਭੈਣਾਂ ਅਤੇ 2 ਭਰਾ ਹਨ। ਉਸ ਦੇ ਮਾਪੇ ਬਹੁਤ ਗਰੀਬ ਹਨ ਅਤੇ ਦਿਹਾੜੀ ਕਰਕੇ ਹੀ ਘਰ ਦਾ ਖ਼ਰਚਾ ਚਲਾਉਂਦੇ ਹਨ। ਉਸ ਦੀਆਂ ਤਿੰਨ ਭੈਣਾਂ ਵਿਆਹੀਆਂ ਹੋਈਆਂ ਹਨ, ਜੋ ਉਸ ਦੀ ਪੜ੍ਹਾਈ ਦਾ ਖ਼ਰਚਾ ਚੁੱਕਦੀਆਂ ਹਨ। ਉਸ ਨੇ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਹੁਣ ਉਹ ਸ਼੍ਰੀਗੰਗਾਨਗਰ ਵਿੱਚ ਆਈਏਐੱਸ ਬਣਨ ਲਈ ਕੋਚਿੰਗ ਲੈ ਰਿਹਾ ਹੈ।
ਇਹ ਵੀ ਪੜ੍ਹੋ- ਪੁਰਾਣੀ ਕਰੰਸੀ ਬਦਲੇ ਲੱਖਾਂ ਰੁਪਏ ਮਿਲਣ ਦੇ ਝਾਂਸੇ ’ਚ ਬਜ਼ੁਰਗ ਨਾਲ ਠੱਗੀ, ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਮੰਗ
ਸ਼ਿਓਪਤ ਦਾਦਾ ਦਾ ਕਹਿਣਾ ਹੈ ਕਿ ਲੋਕ ਉਸ ਨੂੰ ਛੋਟਾ ਹੋਣ ਦਾ ਤਾਅਨੇ ਮਾਰਦੇ ਹਨ, ਪਰ ਉਹ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਵਿਚ ਨਹੀਂ ਰੱਖਦੇ। ਇਸੇ ਲਈ ਉਹ ਆਈਏਐੱਸ ਬਣ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਜੇ ਹੌਂਸਲਾ ਨੀਵਾਂ ਨਹੀਂ, ਹੌਂਸਲਾ ਬੁਲੰਦ ਹੈ ਤਾਂ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਸ਼ਿਓਪਤ ਦਾਦਾ ਦੇ ਪਿਤਾ ਦੌਲਤਰਾਮ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਅਤੇ ਦਿਹਾੜੀ ਕਰਕੇ ਹੀ ਗੁਜ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਿਓਪਤ ਦਾਦਾ ਦੀ ਇੱਛਾ ਪੜ੍ਹ-ਲਿਖ ਕੇ ਆਈਏਐੱਸ ਅਫ਼ਸਰ ਬਣਨ ਦੀ ਹੈ। ਪਰ ਆਪਣੀ ਕਮਜ਼ੋਰ ਆਰਥਿਕ ਹਾਲਤ ਕਾਰਨ ਸ਼ਿਓਪਤ ਦਾਦਾ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਉਸ ਨੂੰ ਸਹਿਯੋਗ ਮਿਲੇ ਤਾਂ ਉਹ ਵੱਡਾ ਅਫ਼ਸਰ ਬਣ ਸਕਦਾ ਹੈ। ਜਿਸ ਨਾਲ ਉਸ ਦੀ ਆਪਣੀ ਜ਼ਿੰਦਗੀ ਵੀ ਸੁਧਰੇਗੀ ਅਤੇ ਬੁਢਾਪੇ ਵਿਚ ਵੀ ਉਸ ਨੂੰ ਸਹਾਰਾ ਵੀ ਮਿਲੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ’ਚ 3 ਮਹਿਲਾ ਡਾਕਟਰਾਂ ਨਾਲ ਛੇੜਛਾੜ, ਹਸਪਤਾਲ ਪ੍ਰਸ਼ਾਸਨ 'ਤੇ ਉੱਠਣ ਲੱਗੇ ਸਵਾਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਚੰਡੀਗੜ੍ਹ ਸ਼ਹਿਰ ਨੂੰ ਮਿਲੇਗਾ ਇਕ ਹੋਰ ਟਰਾਮਾ ਸੈਂਟਰ, ਹਿਮਾਚਲ-ਹਰਿਆਣਾ ਦੇ ਲੋਕਾਂ ਨੂੰ ਮਿਲੇਗਾ ਫ਼ਾਇਦਾ
NEXT STORY