ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਲਾਡਲਾ ਭਤੀਜਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਚਾਚੇ ਦਾ ਪੁੱਤ ਬੱਬੀ ਬਾਦਲ ਵੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਤੋਂ ਬੇਮੁੱਖ ਹੋ ਗਿਆ ਹੈ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਜੋ ਸ. ਬਾਦਲ ਦਾ ਭਤੀਜਾ ਹੈ, ਉਹ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਚਲੇ ਜਾਣ 'ਤੇ ਅੱਜਕੱਲ ਕੈਪ. ਅਮਰਿੰਦਰ ਸਿੰਘ ਸਰਕਾਰ 'ਚ ਵਿੱਤ ਮੰਤਰੀ ਦੀ ਸੇਵਾ ਨਿਭਾਅ ਰਿਹਾ ਹੈ। ਬੱਬੀ ਬਾਦਲ ਦੀ ਸ. ਬਾਦਲ ਨਾਲ ਰਿਸ਼ਤੇਦਾਰੀ ਬਾਰੇ ਪਤਾ ਲੱਗਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੁਰਾਜ ਸਿੰਘ ਜੀ ਬੱਬੀ ਬਾਦਲ ਦੇ ਦਾਦਾ ਹਰਚੰਦ ਸਿੰਘ ਦੇ ਸਕੇ ਭਰਾ ਸਨ, ਜਿਸ ਕਾਰਨ ਬੱਬੀ ਬਾਦਲ ਸ. ਬਾਦਲ ਦਾ ਭਤੀਜਾ ਲੱਗਦਾ ਹੈ।
ਇਸ ਤਰ੍ਹਾਂ ਹੁਣ ਪੰਜਾਬ ਦੀਆਂ ਤਿੰਨ ਪਾਰਟੀਆਂ 'ਚ ਬਾਦਲਾਂ ਦਾ ਨਾਂ ਗੂੰਜੇਗਾ, ਜਿਵੇਂ ਕਿ ਕਾਂਗਰਸ 'ਚ ਮਨਪ੍ਰੀਤ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ 'ਚ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਬੱਬੀ ਬਾਦਲ। ਬੱਬੀ ਬਾਦਲ ਦੇ ਜਾਣ ਨਾਲ ਯੂਥ ਅਕਾਲੀ ਦਲ ਨੂੰ ਵੱਡਾ ਅਤੇ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ।
ਫਿਰੋਜ਼ਪੁਰ 'ਚ ਜ਼ਮੀਨੀ ਵਿਵਾਦ ਦੇ ਚੱਲਦੇ ਨੌਜਵਾਨ ਦਾ ਕਤਲ (ਵੀਡੀਓ)
NEXT STORY