ਜਲੰਧਰ- ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ 'ਬਸਪਾ' ਭੰਬਲਭੂਸੇ ਵਿਚ ਪੈ ਗਈ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਗੜ੍ਹੀ ਦਾ ਭਗਵਾ ਪਾਰਟੀ ਅਤੇ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਵਿਰੁੱਧ ਹਮਲਾ ਬੋਲ ਕੇ ਕਈ ਸੰਕੇਤ ਦਿੱਤੇ ਹਨ। ਜਸਵੀਰ ਗੜ੍ਹੀ ਨੇ ਤੰਜ ਕੱਸਦੇ ਹੋਏ ਕਿਹਾ ਕਿ 2022 ਦੀ ਹਾਰ ਤੋਂ ਬਾਅਦ ਜਾਖੜ ਜੋ ਉਸ ਸਮੇਂ ਕਾਂਗਰਸ ਵਿਚ ਸਨ, ਨੇ ਅਸਿੱਧੇ ਤੌਰ 'ਤੇ ਇਕ ਬਿਆਨ ਦਿੱਤਾ ਸੀ ਕਿ ਪਾਰਟੀ ਨੇ ਚੋਣ ਮੁਹਿੰਮ ਦੀ ਵਾਗਡੋਰ ਸੌਂਪਣ ਵੇਲੇ ਗਲਤ ਚੋਣ ਕੀਤੀ ਸੀ। ਉਨ੍ਹਾਂ ਦਾ ਇਹ ਬਿਆਨ ਅਨੂਸੁਚਿਤ ਜਾਤੀ ਦੇ ਨੇਤਾ 'ਤੇ ਹਮਲਾ ਸੀ ਅਤੇ ਲੋਕ ਗੁੱਸੇ 'ਚ ਸਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਨੂਸੁਚਿਤ ਜਾਤੀ ਦੇ ਨੇਤਾ ਨੂੰ ਪੰਜਾਬ ਵਿੱਚ ਚੋਟੀ ਦੇ ਅਹੁਦੇ ਲਈ ਚੁਣਿਆ ਗਿਆ ਹੈ।
ਅਕਾਲੀ ਦਲ ਵਿਚ ਤਬਦੀਲੀ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ 'ਤੇ ਗੜ੍ਹੀ ਨੇ ਕਿਹਾ, "ਮੈਂ ਸੰਭਾਵੀ ਸਮਝੌਤੇ ਦੀਆਂ ਰਿਪੋਰਟਾਂ ਬਾਰੇ ਸੀਨੀਅਰ ਅਕਾਲੀ ਲੀਡਰਸ਼ਿਪ ਨਾਲ ਪੁੱਛਗਿੱਛ ਕਰ ਰਿਹਾ ਹਾਂ ਪਰ ਉਹ ਸਭ ਅਣਜਾਣਪੁਣੇ ਦਾ ਦਾਅਵਾ ਕਰ ਰਹੇ ਹਨ।" ਅਸੀਂ ਆਪਣੀ ਪਾਰਟੀ ਸੁਪਰੀਮੋ ਮਾਇਆਵਤੀ ਨੂੰ ਆਪਣੇ ਪੱਖ ਤੋਂ ਸਾਰੀਆਂ ਅਪਡੇਟਸ ਦਿੰਦੇ ਰਹੇ ਹਾਂ। ਅੰਤਿਮ ਫ਼ੈਸਲਾ ਉਨ੍ਹਾਂ ਦਾ ਹੀ ਹੋਵੇਗਾ।
ਇਹ ਵੀ ਪੜ੍ਹੋ- ਲੁਧਿਆਣਾ ਵਿਖੇ ਬੋਰੇ ਵਿਚੋਂ ਮਿਲੀ ਵਿਅਕਤੀ ਦੀ ਸਿਰ ਕੱਟੀ ਲਾਸ਼, ਫੈਲੀ ਸਨਸਨੀ
ਅਜਿਹਾ ਲੱਗਦਾ ਹੈ ਕਿ ਅਕਾਲੀ ਲੀਡਰਸ਼ਿਪ ਵੀ ਬਸਪਾ ਨਾਲ ਰਹਿਣ ਦੇ ਮੂਡ ਵਿੱਚ ਨਹੀਂ ਹੈ ਖ਼ਾਸ ਕਰਕੇ ਉਦੋਂ ਜਦੋਂ ਮਾਇਆਵਤੀ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਨ ਲਈ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨਾਲ ਮੁਲਾਕਾਤ ਨਹੀਂ ਕੀਤੀ ਹੈ। ਇਕ ਸੀਨੀਅਰ ਨੇਤਾ ਨੇ ਕਿਹਾ ਕਿ ਬਸਪਾ ਨਾਲ ਸਾਡੇ ਗਠਜੋੜ ਨੇ ਸਾਡੀਆਂ ਸਿਆਸੀ ਸੰਭਾਵਨਾਵਾਂ ਨੂੰ ਸੁਧਾਰਨ ਵਿੱਚ ਮਦਦ ਨਹੀਂ ਕੀਤੀ ਹੈ। ਹਾਲਾਂਕਿ, ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨਾਲ ਸਾਡੇ ਗਠਜੋੜ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਇਹ ਸਿਰਫ਼ ਮੀਡੀਆ ਦੀ ਰਚਨਾ ਹੈ। ਬਸਪਾ ਨਾਲ ਸਾਡਾ ਗਠਜੋੜ ਬਰਕਰਾਰ ਹੈ।
ਇਹ ਵੀ ਪੜ੍ਹੋ- ਮੋਹਾਲੀ ਵੇਰਕਾ ਮਿਲਕ ਪਲਾਂਟ 'ਚ ਵੱਡਾ ਘਪਲਾ, ਕਰੋੜਾਂ ਰੁਪਏ ਦਾ ਦੁੱਧ ਤੇ ਘਿਓ ਗਾਇਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਖੰਨਾ ਪੁਲਸ ਨੂੰ ਵੱਡੀ ਸਫ਼ਲਤਾ, ਨਾਜਾਇਜ਼ ਅਸਲੇ ਸਣੇ 5 ਵਿਅਕਤੀ ਗ੍ਰਿਫ਼ਤਾਰ
NEXT STORY