ਜਲੰਧਰ (ਸੋਢੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਕੌਮੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 'ਜਗ ਬਾਣੀ' ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਜਿਥੇ ਉਹ ਕੈਪਟਨ ਬਾਦਲ ਦੀ ਮੈਚ ਫਿਕਸਿੰਗ 'ਤੇ ਖੁੱਲ੍ਹ ਕੇ ਬੋਲੇ ਉਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਤੰਜ ਕਸਦੇ ਹੋਏ ਬਸਪਾ ਨਾਲ ਕੀਤੇ ਗਏ ਗਠਜੋੜ ਨੂੰ ਮੋਕਾਪ੍ਰਸਤੀ ਦਾ ਗਠਜੋੜ ਦੱਸਿਆ ਹੈ। ਉਨ੍ਹਾਂ ਕਿਹਾ ਕਿ 'ਮਰਦੀ ਕੀ ਨਾ ਕਰਦੀ' ਜਿਵੇਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ ਉਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਇਕ ਸਹਾਰਾ ਭਾਲ ਰਹੀ ਸੀ ਜੋ ਕਿ ਉਨ੍ਹਾਂ ਨੂੰ ਬਸਪਾ 'ਚ ਦਿੱਖ ਰਿਹਾ ਹੈ। ਇਸ ਲਈ ਇਹ ਗਠਜੋੜ ਕੀਤਾ ਗਿਆ ਹੈ। ਪਾਰਟੀ ਨੂੰ ਲਗਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਪਾਰਟੀ ਮਜ਼ਬੂਤ ਹੋ ਜਾਵੇਗੀ ਪਰ ਅਜਿਹਾ ਕੁਝ ਨਹੀਂ ਹੋਵੇਗਾ।
ਪੰਜਾਬ 'ਚ ਚੱਲ ਰਹੀ ਦਲਿਤ ਸਿਆਸਤ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ 'ਚ ਦਲਿਤ ਲਿਡਰਸ਼ਿਪ ਦੀ ਹਮੇਸ਼ਾ ਵੱਡੀ ਕਮੀ ਰਹੀ ਹੈ ਪਾਰਟੀ 'ਚ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਨਹੀਂ ਦਿੱਤਾ ਗਿਆ, ਸ਼ੁਰੂ ਤੋਂ ਹੀ ਇਹ ਮੰਨਿਆ ਜਾਂਦਾ ਸੀ ਕਿ ਸ਼ੋਮਣੀ ਅਕਾਲੀ ਦਲ ਦਲਿਤਾਂ ਦੀ ਪਾਰਟੀ ਨਹੀਂ, ਇਹ ਪਾਰਟੀ ਦਾ ਇਕ ਵੱਡਾ ਲੂ-ਫਾਲ ਹਮੇਸ਼ਾ ਤੋਂ ਰਿਹਾ ਹੈ ਅਤੇ ਇਹ ਜਗ ਜਾਹਰ ਵੀ ਹੈ। ਸ਼ਾਇਦ ਇਸੇ ਕਮੀ ਨੂੰ ਪੂਰਾ ਕਰਨ ਲਈ ਬਸਪਾ ਨਾਲ ਗਠਜੋੜ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਸਿਸੋਦੀਆ ਦੇ ਬਿਆਨਾਂ ’ਚੋਂ ਝਲਕ ਰਹੀ ਹੈ ਪੱਛੜ ਜਾਣ ਦੀ ਨਮੋਸ਼ੀ : ਸਿੰਗਲਾ (ਵੀਡੀਓ)
NEXT STORY