ਫਤਿਹਗਡ਼੍ਹ ਸਾਹਿਬ, (ਜਗਦੇਵ)- ਸ਼੍ਰੋਮਣੀ ਅਕਾਲੀ ਦਲ ਵਲੋਂ ਫਤਿਹਗਡ਼੍ਹ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਅਗਵਾਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਕਾਂਗਰਸ ਸਰਕਾਰ ਖਿਲਾਫ ਤਖਤੀਆਂ ਫਡ਼ ਕੇ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਰੋਸ ਧਰਨੇ ਉਪਰੰਤ ਅਕਾਲੀ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਫਤਿਹਗਡ਼੍ਹ ਸਾਹਿਬ ਨੂੰ ਵੀ ਦਿੱਤਾ ਗਿਆ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਜ਼ਿਲਾ ਜਥੇਦਾਰ ਸਵਰਨ ਸਿੰਘ ਚਨਾਰਥਲ, ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਹਲਕਾ ਇੰਚਾਰਜ ਬੱਸੀ ਪਠਾਣਾਂ ਦਰਬਾਰਾ ਸਿੰਘ ਗੁਰੂ, ਮੈਂਬਰ ਸ਼੍ਰੋਮਣੀ ਕਮੇਟੀ ਕਰਨੈਲ ਸਿੰਘ ਪੰਜੋਲੀ, ਇੰਚਾਰਜ ਹਲਕਾ ਲੋਕ ਸਭਾ ਮੱਖਣ ਸਿੰਘ ਲਾਲਕਾ, ਸਾਬਕਾ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਲਿਬਡ਼ਾ, ਇਸਤਰੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਮਨਪ੍ਰੀਤ ਕੌਰ ਹੁੰਦਲ, ਅਮਰਿੰਦਰ ਸਿੰਘ ਲਿਬਡ਼ਾ, ਕਰਮਜੀਤ ਸਿੰਘ ਭਗਡ਼ਾਣਾ, ਕੁਲਵਿੰਦਰ ਸਿੰਘ ਡੇਰਾ, ਸਰਬਜੀਤ ਸਿੰਘ ਝਿੰਜਰ, ਸ਼ਹਿਰੀ ਸਰਕਲ ਸਰਹਿੰਦ ਦੇ ਪ੍ਰਧਾਨ ਹਰਵਿੰਦਰ ਸਿੰਘ ਬੱਬਲ, ਜ਼ਿਲਾ ਪ੍ਰਧਾਨ ਬੀ. ਸੀ. ਵਿੰਗ ਮਲਕੀਤ ਸਿੰਘ ਮਠਾਡ਼ੂ, ਜਰਨੈਲ ਸਿੰਘ ਮਾਜਰੀ, ਕਮਲਜੀਤ ਸਿੰਘ ਗਿੱਲ ਜ਼ਿਲਾ ਯੂਥ ਪ੍ਰਧਾਨ, ਬਲਜੀਤ ਸਿੰਘ ਭੁੱਟਾ ਚੇਅਰਮੈਨ ਜ਼ਿਲਾ ਪ੍ਰੀਸ਼ਦ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਸ਼ੇਰ ਸਿੰਘ ਪ੍ਰਧਾਨ ਨਗਰ ਕੌਂਸਲ ਸਰਹਿੰਦ, ਰਾਜਵੀਰ ਸਿੰਘ ਗਰੇਵਾਲ ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ, ਅਜਾਇਬ ਸਿੰਘ ਜਖਵਾਲੀ, ਹਰਭਜਨ ਸਿੰਘ ਚਨਾਰਥਲ, ਅਮ੍ਰਿੰਤਪਾਲ ਸਿੰਘ ਰਾਜੂ, ਜਥੇਦਾਰ ਹਰਿੰਦਰ ਸਿੰਘ ਦੀਵਾ, ਗੁਰਸ਼ਰਨ ਸਿੰਘ ਬਾਜਵਾ, ਪ੍ਰਦੀਪ ਸਿੰਘ ਕਲੌਡ਼ ਨੇ ਮੰਗ ਕਰਦਿਆਂ ਕਿਹਾ ਕਿ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਤੇ ਟੈਕਸ ਨੂੰ ਘਟਾਇਆ ਜਾਵੇ ਤੇ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆਉਣ ਲਈ ਕੈਬਨਿਟ ’ਚ ਮਤਾ ਪਾਸ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਕਿਸਾਨੀ, ਦੁਕਾਨਦਾਰਾਂ, ਵਿਦਿਆਰਥੀਅਾਂ ਤੇ ਮੁਲਾਜ਼ਮਾਂ ਨੂੰ ਬਚਾਇਆ ਜਾ ਸਕੇ। 
ਇਸ ਮੋਕੇ ਤੇ ਸਟੇਜ਼ ਸਕੱਤਰ ਦੀ ਭੂਮਿਕਾ ਸਰਬਜੀਤ ਸਿੰਘ ਝਿੰਜਰ ਵਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਰੀਵਾਲ, ਅਜੈ ਸਿੰਘ ਲਿਬਡ਼ਾ ਯੂਥ ਆਗੂ, ਮੈਂਬਰ ਸਲਾਹਕਾਰ ਕਮੇਟੀ ਗੁਰਮੀਤ ਸਿੰਘ ਧਾਲੀਵਾਲ, ਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਚੇਅਰਮੈਨ ਮਨਦੀਪ ਸਿੰਘ ਤਰਖਾਣ ਮਾਜਰਾ, ਭੁਪਿੰਦਰ ਸਿੰਘ ਹਾਂਸ, ਭਿੰਦਰ ਸਿੰਘ ਮੰਡੀ ਗੋਬਿੰਦਗਡ਼੍ਹ, ਰਸ਼ਪਿੰਦਰ ਸਿੰਘ ਢਿੱਲੋਂ, ਬੀਬੀ ਨੀਲਕਮਲ ਕੋਰ ਬਾਠ, ਵਰਿੰਦਰ ਸਿੰਘ ਸੋਢੀ, ਬੀਬੀ ਬਲਬੀਰ ਕੌਰ ਚੀਮਾ, ਹਰਪਾਲ ਸਿੰਘ ਨਸਰਾਲੀ, ਸਵਰਨ ਸਿੰਘ ਗੁਪਾਲੋਂ, ਬਲਵਿੰਦਰ ਸਿੰਘ ਸਹਾਰਨ, ਰਾਜਵੰਤ ਸਿੰਘ ਰਾਜੂ, ਟੋਨੀ ਜਿੰਦਲ, ਹਰਮੀਤ ਸਿੰਘ ਖਾਲਸਾ, ਪ੍ਰਿੰਸ ਛਤਵਾਲ, ਸਤਪਾਲ ਸਿੰਘ ਸੱਤਾ, ਤਰਲੋਕ ਸਿੰਘ ਬਾਜਵਾ, ਬੀਬੀ ਸੁਰਿੰਦਰ ਕੋਰ, ਪ੍ਰੇਮ ਸਿੰਘ ਸਾਬਕਾ ਕੌਂਸਲਰ, ਜਥੇਦਾਰ ਕਰਮਜੀਤ ਸਿੰਘ ਅੱਤੇਵਾਲੀ, ਅੱਛਰ ਸਿੰਘ ਭਮਾਰਸੀ, ਭੁਪਿੰਦਰ ਸਿੰਘ ਨਲੀਨਾ, ਗੁਰਨਾਮ ਸਿੰਘ ਕੋਟਲਾ, ਰਾਜੀਵ ਕੁਮਾਰ ਪ੍ਰਧਾਨ ਵਾਲਮੀਕਿ ਸਭਾ, ਰਾਜੀਵ ਆਹੂਜਾ, ਅਮਨਪਾਲ ਸਿੰਘ ਨਾਨਹੇਡ਼ੀ, ਲਾਲ ਮਿਸਤਰੀ, ਬਲਤੇਜ ਸਿੰਘ ਮਹਿਦੂਦਪੁਰ ਮੈਂਬਰ ਜ਼ਿਲਾ ਪ੍ਰੀਸ਼ਦ, ਦਵਿੰਦਰ ਸਿੰਘ ਬਹਿਲੋਲਪੁਰ ਸਾਬਕਾ ਚੇਅਰਮੈਨ, ਸਵਰਨ ਸਿੰਘ ਮੁਸਤਫਾਬਾਦ, ਕੁਲਵੰਤ ਸਿੰਘ ਦੇਦਡ਼ਾ, ਸੇਵਾ ਸਿੰਘ, ਮੱਖਣ ਸਿੰਘ, ਅਜਮੇਰ ਸਿੰਘ ਖਾਲਸਾ, ਪ੍ਰੇਮ ਸਿੰਘ ਮਨੈਲੀ, ਧਰਮਿੰਦਰ ਸਿੰਘ ਹੁੰਦਲ, ਹਰਬੰਸ ਸਿੰਘ ਬਡਾਲੀ ਅਮਲੋਹ, ਜਰਨੈਲ ਸਿੰਘ ਮਾਜਰੀ, ਰਾਕੇਸ਼ ਕੁਮਾਰ ਸ਼ਾਹੀ, ਡਾ ਰਘੁਬੀਰ ਸ਼ੁਕਲਾ, ਗੁਰਦੀਪ ਸਿੰਘ ਮੰਡੋਫਲ, ਕੁਲਦੀਪ ਸਿੰਘ ਮਛਰਾਈ ਆਦਿ ਵੀ ਹਾਜ਼ਰ ਸਨ।
ਲੈਂਡ, ਸੈਂਡ ਤੇ ਹਰ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਨਾ ਮੇਰਾ ਮੁੱਖ ਉਦੇਸ਼ : ਬੈਂਸ
NEXT STORY