ਲੁਧਿਆਣਾ (ਖ਼ੁਰਾਨਾ/ਗਗਨਦੀਪ/ਜਗਰੂਪ): ਪੰਜਾਬ ਭਰ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਸ਼ੁਰੂ ਹੋ ਚੁੱਕਿਆ ਹੈ। ਇਸੇ ਤਹਿਤ ਲੁਧਿਆਣਾ ਵਿਚ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਇੱਥੋਂ ਗਿਣਤੀ ਦੇ ਸ਼ੁਰੂਆਤੀ ਰਾਊਂਡਾਂ ਤੋਂ ਬਾਅਦ ਪਹਿਲੇ ਰੁਝਾਨ ਸਾਹਮਣੇ ਆ ਗਏ ਹਨ।
ਲੁਧਿਆਣਾ ਦੇ ਅਧੀਨ ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰੁਝਾਨਾਂ ਵਿਚ ਕਾਂਗਰਸ ਦੇ 7, ਆਮ ਆਦਮੀ ਪਾਰਟੀ ਦੇ 4, ਅਕਾਲੀ ਦਲ ਦੇ 4 ਅਤੇ ਮਨਪ੍ਰੀਤ ਸਿੰਘ ਇਆਲੀ ਦੇ ਸਮਰਥਨ ਵਾਲੇ 2 ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਦੇ 6, ਆਪ ਤੇ ਅਕਾਲੀ ਦਲ ਦੇ 5-5 ਉਮੀਦਵਾਰ ਅੱਗੇ ਚੱਲ ਰਹੇ ਹਨ। ਇਕ ਸੀਟ ਤੋਂ ਆਜ਼ਾਦ ਉਮੀਦਵਾਰ ਵੀ ਅੱਗੇ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਬਲਾਕ ਸੰਮਤੀ ਸੀਟ ਸਿੱਧਵਾਂ ਬੇਟ ਤੋਂ ਕਾਂਗਰਸ ਦੇ ਉਮੀਦਵਾਰ ਨਿਰਮਲ ਸਿੰਘ 190 ਵੋਟਾਂ ਨਾਲ, ਸਲੇਮਪੁਰ ਸੀਟ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਆਜ਼ਾਦ ਉਮੀਦਵਾਰ ਮਨਦੀਪ ਕੌਰ ਥਿੰਦ 181 ਵੋਟਾਂ ਨਾਲ, ਭੂੰਦੜੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪਾਲ ਕੌਰ 20 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਖਰੜ 'ਚ ਵੋਟਾਂ ਦੀ ਗਿਣਤੀ ਜਾਰੀ, ਲਗਾਤਾਰ ਸਾਹਮਣੇ ਆ ਰਹੇ ਚੋਣ ਨਤੀਜੇ
NEXT STORY