ਪਾਤੜਾਂ (ਸੁਖਦੀਪ ਮਾਨ) : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤਿਆਂ ਨੂੰ 40 ਘੰਟਿਆਂ ਦਾ ਸਮਾਂ ਵੀ ਨਹੀਂ ਬੀਤਿਆਂ ਸੀ ਕਿ ਹਲਕਾ ਸ਼ੁਤਰਾਣਾ ਅੰਦਰ ਦੂਜੇ ਧੜੇ ਵੱਲੋਂ ਬਗਾਵਤ ਦਾ ਝੰਡਾ ਲਹਿਰਾ ਦਿੱਤਾ ਗਿਆ ਹੈ। ਹਲਕਾ ਸ਼ੁਤਰਾਣਾ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਸਾਬਕਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਪਟਿਆਲਾ ਮਹਿੰਦਰ ਸਿੰਘ ਲਾਲਵਾ ਸਮੇਤ ਸੈਂਕੜੇ ਸਾਥੀਆਂ ਨੇ ਅਕਾਲੀ ਦਲ ਤੋਂ ਪਾਸਾ ਵੱਟਦੇ ਹੋਏ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚੱਲਣ ਦਾ ਐਲਾਨ ਕਰ ਦਿੱਤਾ।
ਮਹਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 2012-17 ਵਾਲੀ ਸਰਕਾਰ 'ਚ ਵਿਧਾਇਕ ਰਹੇ ਹਲਕੇ ਦੇ ਹਰਮਨ ਪਿਆਰੇ ਆਗੂ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਅਕਾਲੀ ਦਲ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਇੰਚਾਰਜ ਰਹੇ ਉਨ੍ਹਾਂ ਦੇ ਪਤੀ ਡੀ.ਟੀ.ਓ.ਕਰਨ ਸਿੰਘ ਨੇ ਹਲਕਾ ਸ਼ੁਤਰਾਣਾ 'ਚ ਮੁੜ ਸੇਵਾ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਇਸ ਮੌਕੇ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਪਟਿਆਲਾ ਮਹਿੰਦਰ ਸਿੰਘ ਲਾਲਵਾ ਦੀ ਅਗਵਾਈ ਹਲਕੇ ਦੇ ਸੀਨੀਅਰ ਆਗੂਆਂ ਨੇ ਬੀਬੀ ਲੂੰਬਾ ਨੂੰ ਸਿਰਪਾਓ ਪਾ ਕੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਨਾਲ ਡੱਟ ਕੇ ਖੜਨ ਦਾ ਐਲਾਨ ਕੀਤਾ।
ਲੁਧਿਆਣਾ 'ਚ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਹੁਕਮ ਜਾਰੀ
NEXT STORY