ਲੁਧਿਆਣਾ (ਜ.ਬ.)-ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲਾ ਪ੍ਰਧਾਨ ਜਥੇ. ਜਸਵੰਤ ਸਿੰਘ ਚੀਮਾ ਦੀ ਅਗਵਾਈ 'ਚ ਸਾਹਨੇਵਾਲ ਦੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਇਤਿਹਾਸਿਕ ਹੋ ਨਿੱਬੜੀ।
ਖਚਾਖਚ ਭਰੇ ਗੁਰਦੁਆਰਾ ਸਾਹਿਬ ਦੇ ਹਾਲ ਅਤੇ ਬਾਹਰ ਇਕੱਠੀ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਰਾਜ ਲੈਣ ਦਾ ਸਮਾਂ ਆਇਆ ਤਾਂ ਮੁਸਲਮਾਨ ਪਾਕਿਸਤਾਨ ਲੈ ਗਏ ਤੇ ਹਿੰਦੂ ਹਿੰਦੁਸਤਾਨ। ਕੁਰਬਾਨੀਆਂ ਕਰਨ ਵਾਲੇ ਸਿੱਖ ਦੋਵਾਂ ਦੇਸ਼ਾਂ ਵਿਚ ਦੋ ਨੰਬਰ ਦੇ ਸ਼ਹਿਰੀ ਬਣ ਕੇ ਰਹਿ ਗਏ। ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖ ਹੋ ਕੇ ਸਾਡੇ ਕੋਲ ਅਣਖ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਾਡੇ ਹੁਣ ਤੱਕ ਜਿੰਨੇ ਵੀ ਮੰਤਰੀ ਹੋਏ ਹਨ, ਉਹ ਕੇਂਦਰ 'ਚ ਜਾ ਕੇ ਭਿਖਾਰੀਆਂ ਵਾਂਗੂ ਭੀਖ ਮੰਗਦੇ ਹਨ। ਪਹਿਲਾਂ ਬਾਦਲ ਹੱਥ ਅੱਡਦਾ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਹੱਥ ਅੱਡ ਕੇ ਆਇਆ ਹੈ। ਇਸ ਤੋਂ ਪਹਿਲਾਂ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਹੋਰਨਾਂ ਆਗੂਆਂ ਨੇ ਸ. ਮਾਨ ਵੱਲੋਂ ਪੰਥ ਅਤੇ ਪੰਜਾਬੀਆਂ ਦੇ ਮਸਲੇ ਸੜਕ ਤੋਂ ਪਾਰਲੀਮੈਂਟ ਤੱਕ ਉਠਾਉਣ ਬਾਰੇ ਵਿਸਥਾਰ ਨਾਲ ਦੱਸਿਆ। ਜਥੇ. ਜਸਵੰਤ ਸਿੰਘ ਚੀਮਾ ਨੇ ਸ. ਮਾਨ ਸਮੇਤ ਵਹੀਰਾਂ ਘੱਤ ਕੇ ਆਈ ਸੰਗਤ ਅਤੇ ਯੂ. ਐੱਸ. ਏ. ਤੋਂ ਸੀਨੀਅਰ ਆਗੂ ਅਰਵਿੰਦਰਜੀਤ ਸਿੰਘ ਮਿੰਟੂ ਦਾ ਵਿਸ਼ੇਸ਼ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ।
ਘਰ-ਘਰ ਨੌਕਰੀ ਤਹਿਤ ਸਰਕਾਰ ਦੇ 10 ਰੋਜ਼ਾ ਰੁਜ਼ਗਾਰ ਮੇਲੇ 'ਚ ਉਮੜੇ ਨੌਜਵਾਨ, 50 ਹਜ਼ਾਰ ਨੂੰ ਨੌਕਰੀ ਦੇਣ ਦਾ ਦਾਅਵਾ
NEXT STORY