ਲੁਧਿਆਣਾ (ਮੁੱਲਾਂਪੁਰੀ)— ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਸਾਲ ਸਾਲਾਨਾ ਇਜਲਾਸ 'ਚ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਪਰ ਸੂਬੇ ਦੀ ਵੰਡ ਤੋਂ ਲੈ ਕੇ ਹੁਣ ਤੱਕ ਪੰਥਕ ਸਫਾਂ 'ਚ ਹਮੇਸ਼ਾ ਮੂਹਰੇ ਰਹੇ ਮਾਝੇ ਦੇ ਜਰਨੈਲ ਮੈਂਬਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲੈਣ 'ਚ ਸਫਲ ਨਹੀਂ ਹੋ ਸਕੇ। ਪੰਜਾਬੀ ਸੂਬੇ ਦੀ ਵੰਡ 1966 'ਚ ਹੋਈ। ਉਸ ਤੋਂ ਬਾਅਦ ਜ਼ਿਆਦਾਤਰ ਮਾਲਵੇ ਦੇ ਪ੍ਰਧਾਨਾਂ ਅਤੇ ਪੈਪਸੂ ਜਾਂ ਦੋਆਬੇ 'ਚ ਇਕ ਵਾਰ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦਾ ਮੌਕਾ ਮਿਲਿਆ ਪਰ ਅਜੇ ਤੱਕ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਅਖਵਾਉਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਹਿੱਸੇ ਪ੍ਰਧਾਨਗੀ ਦੀ ਕੁਰਸੀ ਨਹੀਂ ਆਈ। ਪਤਾ ਨਹੀਂ ਮੈਂਬਰਾਂ 'ਚ ਪ੍ਰਧਾਨਗੀ ਦੀ ਕਾਬਲੀਅਤ ਨਹੀਂ ਜਾਂ ਫਿਰ ਕੋਈ ਚੋਣ ਵਾਲੇ ਦਿਨ ਮੈਂਬਰਾਂ ਦੀ ਚਲਦੀ ਨਹੀਂ। ਇਸ ਸਬੰਧੀ ਮਾਝੇ 'ਚੋਂ ਚੁਣੇ ਜਾਂਦੇ 30 ਦੇ ਲਗਭਗ ਮੈਂਬਰ ਹੀ ਦੱਸ ਸਕਦੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਵਾਰ ਜਦੋਂ ਮਰਹੂਮ ਜਥੇ. ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤਾ ਗਿਆ ਤਾਂ ਅਲਵਿੰਦਰ ਸਿੰਘ ਪੱਖੋਕੇ ਜੋ ਸੀਨੀਅਰ ਪ੍ਰਧਾਨ ਸਨ, ਉਹ ਕੁਝ ਸਮੇਂ ਲਈ ਕਾਰਜਕਾਰੀ ਪ੍ਰਧਾਨ ਰਹੇ ਸਨ ਜਦੋਂਕਿ ਪੱਕੇ ਤੌਰ 'ਤੇ ਇਕ ਸਾਲ ਲਈ ਬਾਕਾਇਦਾ ਮਾਝੇ ਤੋਂ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁਣ ਤੱਕ ਪ੍ਰਧਾਨ ਨਹੀਂ ਬਣ ਸਕਿਆ। ਜੇਕਰ ਮਾਝੇ 'ਚੋਂ ਸੀਨੀਅਰ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਜੋ ਜਨਰਲ ਸਕੱਤਰ ਵੀ ਰਹਿ ਚੁੱਕੀ ਹੈ, ਭਾਈ ਰਜਿੰਦਰ ਸਿੰਘ ਮਹਿਤਾ, ਅਲਵਿੰਦਰ ਸਿੰਘ ਪੱਖੋਕੇ, ਭਾਈ ਮਨਜੀਤ ਸਿੰਘ ਅਤੇ ਮੌਜੂਦਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਕਾਬਲ ਮੈਂਬਰ ਹਨ, ਜਿਨ੍ਹਾਂ 'ਚੋਂ ਕਿਸੇ ਨੂੰ ਵੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਭਾਵੇਂ ਮਾਝੇ 'ਚ ਹੋਰ ਵੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਸਨ ਉਹ ਜਾਂ ਤਾਂ ਲੰਗਾਹ ਵਾਂਗ ਮਾਮਲੇ 'ਚ ਫਸਣ 'ਤੇ ਅਸਤੀਫਾ ਦੇ ਗਏ ਜਾਂ ਸੀਨੀਅਰ ਮੈਂਬਰ ਸੇਵਾ ਸਿੰਘ ਸੇਖਵਾਂ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਕਾਰਵਾਈ ਤੋਂ ਦੁਖੀ ਹੋ ਕੇ ਅਕਾਲੀ ਦਲ ਦੇ ਜਹਾਜ਼ 'ਚੋਂ ਛਾਲਾਂ ਮਾਰ ਗਏ।
ਮੌੜ ਬੰਬ ਧਮਾਕੇ ਦੀ ਜਾਂਚ ਲਈ SIT ਗਠਿਤ, 3 ਮਹੀਨਿਆਂ 'ਚ ਮੰਗੀ ਰਿਪੋਰਟ
NEXT STORY