ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)- ਸਾਹਿਤ ਅਕੈਡਮੀ ਐਵਾਰਡ 2020 ਨਾਲ ਨਿਵਾਜੇ ਗਏ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਨੇ ਅਜ ਆਪਣੇ ਜੱਦੀ ਪਿੰਡ ਰੁਪਾਣਾ ਵਿਖੇ ਆਪਣੇ ਜੱਦੀ ਘਰ ਵਿਚ ਅੰਤਿਮ ਸਾਹ ਲਏ। ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀਆਂ ਦੀ ਪੁਸਤਕ ਆਮ-ਖਾਸ ਨੂੰ ਸਾਹਿਤ ਅਕੈਡਮੀ ਐਵਾਰਡ 2020 ਮਿਲਿਆ। ਉਹ ਛਾਤੀ ਦੀ ਇਨਫੈਕਸ਼ਨ ਤੋਂ ਪੀੜਿਤ ਸਨ। ਗੁਰਦੇਵ ਸਿੰਘ ਰੁਪਾਣਾ ਨੇ ਆਪਣੀ ਪਹਿਲੀ ਛੋਟੀ ਕਹਾਣੀ ਦ੍ਰੋਪਦੀ ਉਦੋ ਲਿਖੀ ਜਦ ਉਹ 10ਵੀਂ ਵਿਚ ਸਨ। ਆਪਣੀ ਪੜਾਈ ਪੂਰੀ ਕਰਨ ਉਪਰੰਤ ਉਨ੍ਹਾਂ ਕੁਝ ਸਮਾਂ ਸ੍ਰੀ ਮੁਕਤਸਰ ਸਾਹਿਬ ਦੇ ਕਾਲਜ ਵਿਚ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ ਅਤੇ ਇਸ ਉਪਰੰਤ ਉਹ ਦਿੱਲੀ ਚਲੇ ਗਏ। ਦਿੱਲੀ ਦੇ ਸਕੂਲ ਵਿਚ ਲਗਾਤਾਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ। ਉਹ ਸਾਹਿਤ ਨਾਲ ਲਗਾਤਾਰ ਜੁੜੇ ਰਹੇ। ਉਨ੍ਹਾਂ ਨੇ ਚਾਰ ਨਾਵਲ ਜਲਦੇਵ, ਸ੍ਰੀ ਪਾਰਵਾ, ਗੋਰੀ, ਆਸੋ ਦਾ ਟੱਬਰ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ। ਇਸ ਤੋਂ ਇਲਾਵਾ ਡਿਫੈਂਸ ਲਾਇਨ, ਰਾਂਝਾ ਵਾਰਸ, ਆਮ ਖਾਸ ਆਦਿ ਕਹਾਣੀ ਪੁਸਤਕਾਂ ਵੀ ਲਿਖੀਆ। ਗੁਰਦੇਵ ਸਿੰਘ ਰੁਪਾਣਾ ਨੂੰ ਵਖ ਵਖ ਸਨਮਾਨ ਵੀ ਇਸ ਖੇਤਰ ਵਿਚ ਮਿਲੇ। ਉਹਨਾਂ ਦਾ ਅੰਤਿਮ ਸੰਸਕਾਰ 6 ਦਸੰਬਰ ਬਾਅਦ ਦੁਪਹਿਰ ਪਿੰਡ ਰੁਪਾਣਾ ਵਿਖੇ ਕੀਤਾ ਜਾਵੇਗਾ।
ਭਗਵੰਤ ਮਾਨ ਦਾ ਬਿਆਨ ‘ਆਪ’ ਨੂੰ ਬਲੈਕਮੇਲ ਕਰਨ ਲਈ : ਡਾ. ਸੁਭਾਸ਼ ਸ਼ਰਮਾ
NEXT STORY