ਪਟਿਆਲਾ— ਇਥੇ ਸ਼ਿਵਸੈਨਾ ਵਲੋਂ ਖਾਲੀਸਤਾਨ ਦਾ ਪੁਤਲਾ ਸਾੜਿਆ ਗਿਆ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋ ਵੀ ਅੱਤਵਾਦ ਨੂੰ ਵਧਾਉਣ 'ਚ ਮਦਦ ਕਰ ਰਹੇ ਹਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਇਹ ਪੰਜਾਬ ਦਾ ਮਾਹੌਲ ਖਰਾਬ ਕਨਰ 'ਚ ਲੱਗੇ ਹੋਏ ਹਨ ਤੇ ਕੇਂਦਰ ਸਰਕਾਰ ਨੂੰ ਇਸ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਥੇ ਹੀ ਉਨ੍ਹਾਂ ਬਲੂ ਸਟਾਰ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੇ ਤੇ ਅੱਤਵਾਦ ਨੂੰ ਖਤਮ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ।
ਜਾਣਕਾਰੀ ਮੁਤਾਬਕ ਪਟਿਆਲਾ ਦੇ ਆਰਿਆ ਸਮਾਜ ਚੌਕ 'ਚ ਸ਼ਿਵਸੈਨਾ ਬਾਲਠਾਕਰੇ ਦੇ ਕਾਰਜਕਰਤਾਵਾਂ ਵਲੋਂ ਖਾਲੀਸਤਾਨ ਦਾ ਪੁਤਲਾ ਸਾੜਿਆ ਗਿਆ ਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਅੱਤਵਾਦ 'ਤੇ ਭਾਰਤ ਸਰਕਾਰ ਰੋਕ ਲਗਾਏ, ਜੋ ਇਸ ਤਰ੍ਹਾਂ ਦੇ ਅੱਤਵਾਦੀ ਅੱਤਵਾਦ ਨੂੰ ਹੋਰ ਨਾ ਵਧਾਉਣ। ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਇਸ ਗੱਲ ਵੱਲ ਧਿਆਨ ਦੇਵੇ ਕਿਉਂਕਿ ਪਿਛਲੇ ਕੁਝ ਦਿਨਾਂ 'ਚ ਹੀ ਪਟਿਆਲਾ 'ਚ ਭਾਰੀ ਮਾਤਰਾ 'ਚ ਬੰਬ ਤੇ ਅਸਲਾ ਬਰਾਮਦ ਹੋਇਆ ਹੈ। ਅੱਤਵਾਦੀ ਐਕਟਿਵੀਟੀ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ 'ਚ ਲਗੇ ਹੋਏ ਹਨ ਅੱਤਵਾਦੀ ਤੇ ਖਾਲੀਸਤਾਨੀ ਆਪਣੇ ਵੀਡੀਓ ਬਾਹਰ ਭੇਜਦੇ ਹਨ ਜਿਸ ਨਾਲ ਇਨ੍ਹਾਂ ਨੂੰ ਫੰਡ ਮਿਲਦਾ ਹੈ , ਜਿਸ ਨੂੰ ਸ਼ਿਵਸੈਨਾ ਕਦੇ ਬਰਦਾਸ਼ਤ ਨਹੀਂ ਕਰੇਗੀ।
ਬੱਸ ਦਾ ਟਾਈਮ ਚੱਕਣ ਨੂੰ ਲੈ ਕੇ ਭਿੜੇ ਪੀ. ਆਰ. ਟੀ. ਸੀ ਤੇ ਪ੍ਰਾਈਵੇਟ ਬੱਸ ਦੇ ਕਰਮਚਾਰੀ (ਤਸਵੀਰਾਂ)
NEXT STORY