ਜਲੰਧਰ (ਸੋਨੂੰ)— ਫਾਇਨਾਂਸਰ ਦਫਤਰ 'ਚ ਗੁੰਡਾਗਰਦੀ ਕਰਨ ਵਾਲੇ ਸ਼ਿਵ ਸੈਨਾ ਦੇ ਆਗੂ ਨਰਿੰਦਰ ਥਾਪਰ ਨੂੰ ਉਸ ਦੇ ਸਾਥੀ ਸਮੇਤ ਪੁਲਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਥਾਪਰ ਨੇ ਸਾਥੀਆਂ ਨਾਲ ਫਾਇਨਾਂਸਰ ਦੇ ਦਫਤਰ 'ਚ ਕੁੱਟਮਾਰ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਸੀ, ਜਿਸ ਦੇ ਆਧਾਰ 'ਤੇ ਥਾਣਾ ਨੰਬਰ 4 ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਨਰਿੰਦਰ ਥਾਪਰ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤਾ ਗਿਆ ਸਾਥੀ ਸੋਨੂੰ ਹੈ, ਜੋ ਕਿ ਗ੍ਰੀਨ ਪਾਰਕ ਦਾ ਰਹਿਣ ਵਾਲਾ ਹੈ। ਪੁਲਸ ਨੇ ਦੋਹਾਂ 'ਤੇ ਅਮਨ ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਗਏ ਬਿਆਨ 'ਚ ਰਾਮਾਮੰਡੀ ਦੇ ਰਹਿਣ ਵਾਲੇ ਮੋਹਿਤ ਸੇਠੀ ਨੇ ਦੱਸਿਆ ਕਿ ਉਸ ਦਾ ਬਾਜਵਾ ਕੰਪਲੈਕਸ 'ਚ ਦਫਤਰ ਹੈ। ਸ਼ਨੀਵਾਰ ਨੂੰ ਥਾਪਰ ਆਪਣੇ ਸਾਥੀ ਦੇ ਨਾਲ ਆਇਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਐੱਸ. ਐੱਚ. ਓ. ਕਮਲਜੀਤ ਸਿੰਘ ਮੁਤਾਬਕ ਥਾਪਰ ਕਿਸੇ ਜਾਣਕਾਰ ਦਾ ਮੋਹਿਤ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਦੇ ਚਲਦਿਆਂ ਥਾਪਰ ਉਸ ਦੇ ਦਫਤਰ ਗਿਆ ਸੀ। ਇਸ ਦੇ ਨਾਲ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੀ ਗੱਲ ਵੀ ਸਾਹਮਣੇ ਆਈ ਹੈ।
7ਵੀਂ ਪਾਸ ਸਕੂਟਰ ਮੈਕੇਨਿਕ ਨੇ ਮਿੰਨੀ ਟਰੈਕਟਰ ਕੀਤਾ ਤਿਆਰ (ਵੀਡੀਓ)
NEXT STORY