ਇੰਦੌਰ/ਅੰਮ੍ਰਿਤਸਰ (ਸਚਿਨ ਬਹਿਰਾਨੀ/ਸੁਮਿਤ) : ਇਕ ਭਾਈਚਾਰੇ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਕੇ ਦੋ ਫਿਰਕਿਆਂ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਿਵ ਸੈਨਾ (ਟਕਸਾਲੀ) ਦੇ ਨੇਤਾ ਸੁਧੀਰ ਸੂਰੀ ਨੂੰ ਇੰਦੌਰ 'ਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਇਕ ਭਾਈਚਾਰੇ ਖ਼ਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਥਾਣਾ ਜੰਡਿਆਲਾ ਦੀ ਪੁਲਸ ਨੇ ਸੁਧੀਰ ਸੂਰੀ ਖ਼ਿਲਾਫ਼ 9 ਜੁਲਾਈ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਸੁਧੀਰ ਸੂਰੀ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਉਕਤ ਇਕ ਧਰਮ ਨੂੰ ਮੰਨਣ ਵਾਲੇ ਪਰਿਵਾਰਾਂ ਵਿਰੁੱਧ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ ਅਤੇ ਦੋ ਫਿਰਕਿਆਂ ਵਿਚਾਲੇ ਕੁੜੱਤਣ ਪੈਦਾ ਕਰ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸੂਰੀ ਦੀ ਇਕ ਵੀਡੀਓ ਵੀ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ
ਸੂਤਰਾਂ ਮੁਤਾਬਕ ਪੁਲਸ ਨੇ ਸੂਰੀ ਦੀ ਗ੍ਰਿਫ਼ਤਾਰੀ ਲਈ ਦੋ ਟੀਮਾਂ ਬਣਾਈਆਂ ਸਨ ਅਤੇ ਸੂਚਨਾ ਮਿਲੀ ਸੀ ਕਿ ਸੂਰੀ ਦਿੱਲੀ ਤੋਂ ਹੁੰਦਾ ਹੋਇਆ ਇੰਦੌਰ ਪਹੁੰਚਿਆ ਹੈ, ਜਿੱਥੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸੂਰੀ ਕਿਸੇ ਵਿਵਾਦ ਵਿਚ ਆਇਆ ਹੋਵੇ, ਇਸ ਤੋਂ ਪਹਿਲਾਂ ਵੀ ਕਈ ਵਿਵਾਦਾਂ ਵਿਚ ਸੂਰੀ ਦਾ ਨਾਂ ਜੁੜਦਾ ਰਿਹਾ ਹੈ।
ਇਹ ਵੀ ਪੜ੍ਹੋ : ਨਾਕੇ 'ਤੇ ਏ. ਐੱਸ. ਆਈ. ਨੇ ਉਤਾਰੀ ਸਿੱਖ ਨੌਜਵਾਨ ਦੀ ਪੱਗੜੀ, ਮਚਿਆ ਬਵਾਲ (ਵੀਡੀਓ)
ਭਵਾਨੀਗੜ੍ਹ : ਬਰਸਾਤੀ ਪਾਣੀ ਨੇ ਧਾਰਨ ਕੀਤਾ ਝੀਲ ਦਾ ਰੂਪ, ਪਰੇਸ਼ਾਨ ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ
NEXT STORY