ਬੁਢਲਾਡਾ (ਮਨਜੀਤ) — ਮਾਲਵੇ ਇਲਾਕੇ ਦੀ ਮੰਨੀ-ਪ੍ਰਮੰਨੀ ਧਾਰਮਿਕ ਅਤੇ ਸਮਾਜਿਕ ਸੇਵਾ ਕਰਨ ਵਾਲੀ ਸੰਸਥਾ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ, ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਅਮਰਨਾਥ ਦੇ ਯਾਤਰੀਆਂ ਲਈ ਜੰਮੂ ਕਸ਼ਮੀਰ ਦੇ ਬਾਲਟਾਲ ਵਿਖੇ ਹਰ ਸਾਲ ਭੰਡਾਰੇ ਤੋਂ ਇਲਾਵਾ ਹੋਰ ਸੁੱਖ ਸੁਵਿਧਾ ਲੱਖਾਂ ਸ਼ਰਧਾਲੂਆਂ ਨੂੰ ਮੁਹੱਈਆ ਕਰਵਾਉਂਦੀ ਹੈ, ਨੇ ਇਲਾਕੇ 'ਚ ਸ਼ੋਰੇ ਵਾਲਾ ਪਾਣੀ ਹੋਣ ਕਾਰਨ ਬਜ਼ੁਰਗਾਂ ਅਤੇ ਹਰ ਉਮਰ ਦੇ ਵਿਅਕਤੀਆਂ ਨੂੰ ਗੋਡੇ, ਮੋਢੇ, ਰੀੜ ਦੀ ਹੱਡੀ, ਗਰਦਨ, ਡਿਸਕ ਤੇ ਸਰੀਰ ਦੇ ਹੋਰ ਅੰਗਾਂ 'ਚ ਚੱਲੀਆਂ ਨਾ ਮੁਰਾਦ ਬਿਮਾਰੀਆਂ ਨੂੰ ਠੱਲ ਪਾਉਣ ਲਈ ਅਤੇ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਫੀਜਿਓਥੈਰੇਪੀ ਹਸਪਤਾਲ ਖੋਲ੍ਹਿਆ ਗਿਆ ਹੈ। ਜਿੱਥੇ ਰੋਜ਼ਾਨਾ ਸੈਂਕੜੇ ਮਰੀਜ਼ਾਂ ਦਾ ਇਲਾਜ ਆਧੁਨਿਕ ਮਸ਼ੀਨਾਂ ਰਾਹੀਂ ਬਿਨ੍ਹਾਂ ਕਿਸੇ ਦਵਾਈ ਤੋਂ ਕੀਤਾ ਜਾਂਦਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਇਲਾਕੇ ਦੇ ਗੋਡੇ, ਰੀੜ ਦੀ ਹੱਡੀ, ਸਰਵਾਈਕਲ, ਅਧਰੰਗ, ਡਿਸਕ, ਗਰਦਨ, ਮੋਢਿਆਂ, ਪੈਰ ਦੀ ਅੱਡੀ ਦੇ ਮਰੀਜ਼ਾਂ ਦੇ ਦਰਦਾਂ ਦਾ ਇਲਾਜ਼ ਅਤਿ ਆਧੁਨਿਕ ਮਸ਼ੀਨਾਂ ਅਤੇ ਫੀਜਿਓਥੈਰੇਪੀ ਦੇ ਮਾਹਿਰ ਡਾਕਟਰਾਂ ਦੁਆਰਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਮੁੱਖ ਡਾਕਟਰ ਮੀਨੂੰ ਭਾਰਦਵਾਜ ਮਾਸਟਰ ਆੱਫ ਫੀਜਿਓਥੈਰੇਪੀ, ਐਸਟੋਪੈਥੀ(ਡਿਗਰੀ ਕੈਨੇਡਾ), ਆਰ.ਈ.ਬੀ.ਟੀ. ਜੋ ਕਿ ਵਹਿਮਾਂ-ਭਰਮਾਂ ਦੇ ਸ਼ਿਕਾਰ ਮਰੀਜ਼ਾਂ ਦਾ ਕੋਂਸਲਿੰਗ ਕਰਕੇ ਇਲਾਜ ਕਰਦੇ ਹਨ, ਤੋਂ ਇਲਾਵਾ ਨਿਊਰੋ, ਸਿਰ ਦਰਦ, ਗਰਦਨ, ਮੂੰਹ ਦਾ ਅਧਰੰਗ, ਕੰਨ ਦਰਦ, ਮਾਈਗ੍ਰੇਨ, ਮਿਹਦੇ ਦਾ ਦਰਦ, ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਤੋਂ ਇਲਾਵਾ ਹੋਰ ਬਿਮਾਰੀਆਂ ਦੇ ਇਲਾਜ ਬਿਨ੍ਹਾਂ ਕਿਸੇ ਦਵਾਈ ਤੋਂ ਕਰਦੇ ਹਨ। ਭਿਆਨਕ ਬਿਮਾਰੀਆਂ ਦੇ ਰੋਗੀ ਮਰੀਜ ਸ਼ਿਵ ਸ਼ਕਤੀ ਫੀਜਿਓਥੈਰੇਪੀ ਹਸਪਤਾਲ ਨੇੜੇ ਓਵਰਬ੍ਰਿਜ ਬੁਢਲਾਡਾ ਵਿਖੇ ਆਪਣਾ ਇਲਾਜ ਕਰਵਾ ਸਕਦੇ ਹਨ।ਇਸ ਮੌਕੇ ਫੀਜਿਓਥੈਰੇਪੀ ਦੇ ਮਾਸਟਰ ਡਾ: ਰੁਪਿੰਦਰ ਕੌਰ ਸੰਧੂ, ਦੀਪ ਸੇਖਾ, ਰੀਤਿਕਾ ਰਾਣੀ, ਰਾਘਵ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਮੌਜੂਦ ਸਨ।
ਬੇਅਦਬੀ ਮਾਮਲੇ 'ਚ ਅਦਾਲਤ ਨੇ ਪਹਿਲੀ ਵਾਰ ਸੁਣਾਇਆ ਫੈਸਲਾ, ਦਿੱਤੀ ਸਖਤ ਸਜ਼ਾ (ਵੀਡੀਓ)
NEXT STORY