ਸੁਜਾਨਪੁਰ (ਜੋਤੀ) - ਬਚਪਨ ਤੋਂ ਹੀ ਦੇਸ਼ ਸੇਵਾ ਦਾ ਸੁਪਨਾ ਦੇਖਣ ਵਾਲੇ ਜ਼ਿਲਾ ਪਠਾਨਕੋਟ 'ਚ ਆਪਣੀ ਆਪਣੀ ਪਛਾਣ ਰੱਖਣ ਵਾਲੇ ਸੁਜਾਨਪੁਰ ਖੇਤਰ ਦੇ ਪਿੰਡ ਪੜੀਆ ਲਾਹੜੀ ਨਿਵਾਸੀ ਸ਼ਿਵਜੋਤ ਪੁੱਤਰ ਸ਼ਸੀ ਕੁਮਾਰ ਨੇ ਘੱਟ ਉਮਰ 'ਚ ਭਾਰਤੀ ਹਵਾਈ ਫੌਜ ਦੇ ਲਈ ਐੱਨ. ਡੀ. ਏ. ਦੀ ਲਿਖਤੀ ਪ੍ਰੀਖਿਆ ਤੋਂ ਬਾਅਦ ਐੱਸ. ਐੱਸ. ਬੀ. (ਸਰਵਿਸ ਸਿਲੈਕਸ਼ਨ ਬੋਰਡ) ਦੀ ਇੰਟਰਵਿਊ ਪਾਸ ਕਰਨ ਦੇ ਬਾਅਦ ਸੀ. ਪੀ. ਐੱਸ. ਐੱਸ. ਦੀ ਪ੍ਰੀਖਿਆ ਜੋ ਕਿ ਪਾਇਲਟ ਬਣਨ ਦੇ ਲਈ ਮਾਤਰ ਇਕ ਹੀ ਵਾਰ ਦਿੱਤੀ ਜਾ ਸਕਦੀ ਹੈ, ਉਸ ਨੂੰ ਪਾਸ ਕਰਕੇ ਹਵਾਈ ਫੌਜ 'ਚ ਬਤੌਰ ਪਾਇਲਟ ਚੋਣ ਹੋਣ ਨਾਲ ਸ਼ਿਵਜੋਤ ਦੇ ਪਰਿਵਾਰ 'ਚ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਸ਼ਿਵਜੋਤ ਨੇ 'ਜਗਬਾਣੀ' ਨੂੰ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਹਵਾ 'ਚ ਉੱਡਣ ਦਾ ਸ਼ੋਕ ਸੀ, ਜਿਸ ਦੇ ਚਲਦੇ ਉਸ ਨੇ ਮਾਰਚ 2018 'ਚ ਕ੍ਰਾਈਸਟ ਦਾ ਕਿੰਗ ਸਕੂਲ ਸੁਜਾਨਪੁਰ ਤੋਂ 12ਵੀਂ ਕਲਾਸ ਦੀ ਪ੍ਰੀਖਿਆ 91.6 ਪ੍ਰਤੀਸ਼ਤ ਅੰਕ ਲੈ ਕੇ ਪਾਸ ਕਰਨ ਤੋਂ ਬਾਅਦ ਐੱਨ. ਡੀ. ਏ. ਦੀ ਪ੍ਰੀਖਿਆ ਅਤੇ ਪਾਇਲਟ ਬਣਨ ਦੇ ਲਈ ਸਾਰੇ ਟੈਸਟ ਪਾਸ ਕਰਨ ਤੋਂ ਬਾਅਦ ਉਸ ਦਾ ਹਵਾਈ ਫੌਜ 'ਚ ਪਾਇਲਟ ਦੇ ਲਈ ਚੋਣ ਹੋਇਆ। ਸ਼ਿਵਜੋਤ ਨੇ ਦੱਸਿਆ ਕਿ ਉਸ ਦੇ ਦਾਦਾ ਮੋਹਨ ਦਾਸ ਗ੍ਰਿਫ 'ਚ ਸੀ, ਉਸ ਤੋਂ ਬਾਅਦ ਉਸ ਦੇ ਪਿਤਾ ਸ਼ਸੀ ਬਾਵਾ ਸੀ. ਆਰ. ਪੀ. ਐੱਫ. 'ਚ ਪਿਛਲੇਂ 28 ਸਾਲਾਂ ਤੋਂ ਬਤੌਰ ਡਰਾਈਵਰ ਸੀ, ਜੋ ਕਿ ਹੁਣ ਡੈਪੂਟੇਸਨ 'ਤੇ ਐੱਨ. ਐੱਸ. ਜੀ. 'ਚ ਦਿੱਲੀ 'ਚ ਆਪਣੀ ਸੇਵਾਵਾਂ ਦੇ ਰਹੇ ਹਨ। ਉਸ ਨੇ ਦੱਸਿਆ ਕਿ ਹੁਣ ਪਾਇਲਟ ਅਹੁਦੇ 'ਤੇ ਤੈਨਾਤ ਹੋਣ ਦੇ ਲਈ ਉਸ ਨੂੰ ਟ੍ਰੇਨਿੰਗ ਲਈ ਪੂਨੇ, ਮਹਾਰਾਸ਼ਟਰ ਭੇਜਿਆ ਜਾ ਰਿਹਾ। ਉਸ ਤੋਂ ਬਾਅਦ ਉਨ੍ਹਾਂ ਨੂੰ ਇਕ ਸਾਲ ਦੇ ਲਈ ਹੈਦਰਾਬਾਦ 'ਚ ਜਹਾਜ਼ ਉਡਾਉਣ ਦੇ ਲਈ ਟ੍ਰੇਡ ਕੀਤਾ ਜਾਵੇਗਾ। ਇਸ ਮੌਕੇ 'ਤੇ ਸ਼ਿਵਜੋਤ ਦੇ ਪਿਤਾ ਸ਼ਸ਼ੀ ਬਾਵਾ, ਮਾਤਾ ਅਰੁਣਾ ਜੋਤੀ, ਚਾਚਾ ਅਸ਼ੋਕ ਬਾਵਾ ਅਤੇ ਚਾਚੀ ਪੂਨਮ ਬਾਵਾ ਵੀ ਹਾਜ਼ਰ ਸੀ।
ਲੋਕਤੰਤਰ ਦੀ ਨੀਂਹ, ਪੰਚਾਇਤੀ ਰਾਜ ਪ੍ਰਣਾਲੀ ਨੂੰ ਕਾਂਗਰਸ ਨੇ ਕੀਤਾ ਤਬਾਹ : ਆਪ
NEXT STORY