ਜਲੰਧਰ (ਸ਼ੋਰੀ)– ਜਲੰਧਰ ਕਮਿਸ਼ਨਰੇਟ ਪੁਲਸ ਆਫਿਸ ਵਿਚ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਕੁਝ ਜੂਨੀਅਰ ਅਤੇ ਸੀਨੀਅਰ ਪੁਲਸ ਕਰਮਚਾਰੀਆਂ ਤੋਂ ਮਹਾਨਗਰ ਵਿਚ ਤਾਇਨਾਤ ਕੁਝ ਐੱਸ. ਐੱਚ. ਓ. ਪੂਰੀ ਤਰ੍ਹਾਂ ਦੁਖ਼ੀ ਹੋ ਚੁੱਕੇ ਹਨ। ਹਾਲਾਤ ਇਹ ਵੇਖਣ ਨੂੰ ਮਿਲ ਰਹੇ ਹਨ ਕਿ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਜੂਨੀਅਰ ਅਤੇ ਸੀਨੀਅਰ ਕਰਮਚਾਰੀਆਂ ਕਾਰਨ ਕੁਝ ਐੱਸ. ਐੱਚ. ਓ. ਵੀ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਸਟਾਫ਼ ਆਪਣੀ ਮਨਮਰਜ਼ੀ ਨਾਲ ਡਿਊਟੀ ਲਾਉਂਦਾ ਹੈ ਤਾਂ ਕਿ ਐੱਸ. ਐੱਚ. ਓ. ਉਨ੍ਹਾਂ ਦੀ ਹਰ ਮੁਰਾਦ ਪੂਰੀ ਕਰ ਸਕੇ।
ਜੋ ਐੱਸ. ਐੱਚ. ਓ. ਉਨ੍ਹਾਂ ਦੀ ਮੁਰਾਦ ਪੂਰੀ ਨਹੀਂ ਕਰਦੇ, ਉਨ੍ਹਾਂ ਦੀ ਵਾਰ-ਵਾਰ ਡਿਊਟੀ ਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਾਰਨ ਕੁਝ ਐੱਸ. ਐੱਚ. ਓਜ਼ ਦਾ ਬੀ. ਪੀ. ਅਤੇ ਮਾਨਸਿਕ ਸੰਤੁਲਨ ਵੀ ਇਨ੍ਹਾਂ ਕਾਰਨ ਖ਼ਰਾਬ ਹੋ ਰਿਹਾ ਹੈ। ਉਥੇ ਹੀ ਐੱਸ. ਐੱਚ. ਓ. ਸੀਨੀਅਰ ਅਫ਼ਸਰਾਂ ਦੇ ਹੁਕਮਾਂ ਤੋਂ ਪ੍ਰੇਸ਼ਾਨ ਹੀ ਨਹੀਂ, ਸਗੋਂ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਸਿਪਾਹੀ ਤੋਂ ਲੈ ਕੇ ਐੱਨ. ਜੀ. ਓ. ਤਕ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਰੈਣਕ ਬਾਜ਼ਾਰ 'ਚ ਪਈਆਂ ਭਾਜੜਾਂ, ਮਾਮਲਾ ਜਾਣ ਹੋਵੋਗੇ ਹੈਰਾਨ
ਜਾਣਕਾਰੀ ਮੁਤਾਬਕ ਜਲੰਧਰ ਮਹਾਨਗਰ ਵਿਚ ਇਕ ਸੰਵੇਦਨਸ਼ੀਲ ਥਾਣੇ ਵਿਚ ਤਾਇਨਾਤ ਐੱਸ. ਐੱਚ. ਓ. ਦੀ 20 ਮਾਰਚ ਨੂੰ ਨਾਈਟ ਡੋਮੀਨੇਸ਼ਨ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਕਰਮਚਾਰੀਆਂ ਵੱਲੋਂ ਲਾਈ ਗਈ ਸੀ। ਇਸ ਤੋਂ ਬਾਅਦ ਸਕਿਓਰਿਟੀ ਬ੍ਰਾਂਚ ਵਾਲਿਆਂ ਨੇ ਉਕਤ ਐੱਸ. ਐੱਚ. ਓ. ਨੂੰ ਭਾਰਗੋ ਕੈਂਪ ਵਿਚ ਇਕ ਨਾਮੀ ਨਸ਼ਾ ਸਮੱਗਲਰ ਮੌਲਾ ਦੇ ਘਰ ਅਤੇ ਦੁਕਾਨ ਨੂੰ ਢਹਿ-ਢੇਰੀ ਕਰਨ ਦੀ ਡਿਊਟੀ ਲਾ ਦਿੱਤੀ ਸੀ। ਐੱਸ. ਐੱਚ. ਓ. ਵੱਲੋਂ ਸਵੇਰ ਤੋਂ ਲੈ ਕੇ ਰਾਤ ਤਕ ਉਥੇ ਡਿਊਟੀ ਦਿੱਤੀ ਗਈ ਤਾਂ ਕਿ ਉਥੇ ਕੋਈ ਹੰਗਾਮਾ ਨਾ ਹੋ ਸਕੇ। ਇਸ ਤੋਂ ਬਾਅਦ 22 ਮਾਰਚ ਨੂੰ ਵੀ ਸਵੇਰੇ ਉਕਤ ਐੱਸ. ਐੱਚ. ਓ. ਦੀ ਡਿਊਟੀ ਸਕਿਓਰਿਟੀ ਬ੍ਰਾਂਚ ਵਾਲਿਆਂ ਨੇ ਬਿਨਾਂ ਕਿਸੇ ਸੀਨੀਅਰ ਅਫ਼ਸਰ ਨੂੰ ਦੱਸੇ ਸਪੈਸ਼ਲ ਨਾਕੇ ’ਤੇ 6 ਤੋਂ 9 ਵਜੇ ਤਕ ਲਾ ਦਿੱਤੀ। ਦੇਰ ਸ਼ਾਮ ਐੱਸ. ਐੱਚ. ਓ. ਨੂੰ ਦੋਬਾਰਾ ਸਕਿਓਰਿਟੀ ਬ੍ਰਾਂਚ ਨੇ ਫੋਨ ’ਤੇ ਕਿਹਾ ਕਿ ਜਨਾਬ ਤੁਹਾਡੀ ਅੱਜ ਨਾਈਟ ਡੋਮੀਨੇਸ਼ਨ ਦੀ ਡਿਊਟੀ ਲੱਗੀ ਹੈ, ਇਸ ਗੱਲ ਨੂੰ ਸੁਣ ਕੇ ਐੱਸ. ਐੱਚ. ਓ. ਸਾਹਿਬ ਦਾ ਬੀ. ਪੀ. ਵਧ ਗਿਆ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਵਾਰ-ਵਾਰ ਉਨ੍ਹਾਂ ਦੀ ਡਿਊਟੀ ਲਾ ਕੇ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਿਟਾਇਰਡ ਮੁਲਾਜ਼ਮਾਂ ਦੀ ਜਲਦ ਹੋਵੇਗੀ ਪੁਰਾਣੀ ਪੈਨਸ਼ਨ ਬਹਾਲ, ਪੰਜਾਬ ਵਿਧਾਨ ਸਭਾ 'ਚ ਗੂੰਜਿਆ ਮੁੱਦਾ
ਇਸ ਤੋਂ ਬਾਅਦ ਐੱਸ. ਐੱਚ. ਓ. ਨੇ ਓ. ਐੱਸ. ਆਈ. ਬ੍ਰਾਂਚ ਦੇ ਇੰਚਾਰਜ ਨੂੰ ਵੀ ਫੋਨ ਕਰਕੇ ਸ਼ਿਕਾਇਤ ਕੀਤੀ ਕਿ ਮੈਂ ਪਹਿਲਾਂ ਹੀ ਕਾਫ਼ੀ ਡਿਊਟੀ ਕਰ ਚੁੱਕਾ ਹਾਂ, ਕਿਸੇ ਹੋਰ ਐੱਸ. ਐੱਚ. ਓ. ਦੀ ਡਿਊਟੀ ਕਿਉਂ ਨਹੀਂ ਲੱਗਦੀ। ਅਜਿਹੇ ਵਿਚ ਮੈਂ ਮੈਡੀਕਲ ਲੀਵ ’ਤੇ ਚਲਾ ਜਾਵਾਂਗਾ। ਜ਼ਿਕਰਯੋਗ ਹੈ ਕਿ ਓ. ਐੱਸ. ਆਈ. ਬ੍ਰਾਂਚ ਦੇ ਇੰਚਾਰਜ ਅਧੀਨ ਸਕਿਓਰਿਟੀ ਬ੍ਰਾਂਚ ਆਫਿਸ ਆਉਂਦਾ ਹੈ। ਐੱਸ. ਐੱਚ. ਓ. ਨੇ ਇਸ ਤੋਂ ਇਲਾਵਾ ਆਪਣੇ ਇਲਾਕੇ ਦੇ ਏ. ਸੀ. ਪੀ. ਨੂੰ ਵੀ ਫੋਨ ਕਰਕੇ ਸ਼ਿਕਾਇਤ ਕਰਦਿਆਂ ਕਿਹਾ ਕਿ ਉਹ ਲਗਾਤਾਰ ਲੱਗ ਰਹੀਆਂ ਡਿਊਟੀਆਂ ਨਾਲ ਸਰੀਰਕ ਤੌਰ ’ਤੇ ਬੀਮਾਰ ਹੋ ਰਹੇ ਹਨ, ਇਸ ਤੋਂ ਬਾਅਦ ਐੱਸ. ਐੱਚ. ਓ. ਦੀ ਡਿਊਟੀ ਕੈਂਸਲ ਹੋਈ।
ਐੱਸ. ਐੱਚ. ਓ. ਨੇ ਕਿਹਾ-ਸੀ. ਪੀ. ਮੈਡਮ ਅਜਿਹੇ ਮਾਮਲਿਆਂ ’ਤੇ ਦੇਣ ਵਿਸ਼ੇਸ਼ ਧਿਆਨ
ਉਥੇ ਹੀ, ਨਾਂ ਨਾ ਛਾਪਣ ਦੀ ਸ਼ਰਤ ’ਤੇ ਕੁਝ ਐੱਸ. ਐੱਚ. ਓਜ਼ ਦਾ ਕਹਿਣਾ ਹੈ ਕਿ ਸੀ. ਪੀ. ਮੈਡਮ (ਪੁਲਸ ਕਮਿਸ਼ਨਰ) ਨੂੰ ਇਸ ਮਾਮਲੇ ਵਿਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਸਕਿਓਰਿਟੀ ਬ੍ਰਾਂਚ ਸਟਾਫ਼ ਅਤੇ ਓ. ਐੱਸ. ਆਈ. ਬ੍ਰਾਂਚ ਵਿਚ ਤਾਇਨਾਤ ਪੁਲਸ ਮੁਲਾਜ਼ਮ ਕਾਫ਼ੀ ਸਮੇਂ ਤੋਂ ਡਿਊਟੀ ਕਰ ਰਹੇ ਹਨ। ਉਹ ਆਪਣੀ ਮਨਮਰਜ਼ੀ ਨਾਲ ਐੱਸ. ਐੱਚ. ਓ. ਅਤੇ ਬਾਕੀ ਪੁਲਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਕੇ ਉਨ੍ਹਾਂ ਨੂੰ ਤੰਗ ਕਰਦੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਛੋਟੇ ਭਰਾ ਨੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ
ਜੇਕਰ ਉਨ੍ਹਾਂ ਨੂੰ ਕਿਹਾ ਜਾਵੇ ਕਿ ਬਾਕੀ ਪੁਲਸ ਮੁਲਾਜ਼ਮਾਂ ਦੀ ਡਿਊਟੀ ਰੁਟੀਨ ਵਿਚ ਨਹੀਂ ਲੱਗਦੀ ਤਾਂ ਉਹ ਡਰਾਉਂਦੇ ਹਨ ਕਿ ਤੁਸੀਂ ਸੀ. ਪੀ. ਮੈਡਮ ਨਾਲ ਗੱਲ ਕਰੋ, ਜਿਸ ਕਾਰਨ ਐੱਸ. ਐੱਚ. ਓ. ਅਤੇ ਬਾਕੀ ਪੁਲਸ ਮੁਲਾਜ਼ਮ ਡਰ ਜਾਂਦੇ ਹਨ। ਹਾਲਾਂਕਿ ਕੁਝ ਲੋਕ ਤਾਂ ਆਫਿਸ ਵਿਚ ਸਾਲਾਂ ਤੋਂ ਡਿਊਟੀਆਂ ਕਰ ਰਹੇ ਹਨ, ਉਨ੍ਹਾਂ ਨੂੰ ਹਟਾਇਆ ਨਹੀਂ ਜਾਂਦਾ। ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਨਵੇਂ ਸੀ. ਪੀ. ਮੈਡਮ ਬਹੁਤ ਈਮਾਨਦਾਰ ਹਨ ਅਤੇ ਕਿਸੇ ਦੀ ਸਿਫ਼ਾਰਿਸ਼ ਨਹੀਂ ਸੁਣਦੇ। ਕ੍ਰਿਪਾ ਕਰਕੇ ਉਹ ਇਸ ਮਾਮਲੇ ਵਿਚ ਵਿਸ਼ੇਸ਼ ਧਿਆਨ ਦੇਣ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ MLA ਡਿੰਪੀ ਢਿੱਲੋਂ ਨੇ ਚੁੱਕਿਆ ਛੱਪੜਾਂ ਦੀ ਸਫ਼ਾਈ ਦਾ ਮੁੱਦਾ, ਮੰਤਰੀ ਸੌਂਦ ਨੇ ਦਿੱਤਾ ਭਰੋਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਰਨਲ ਬਾਠ ਮਾਮਲੇ 'ਚ DGP ਪੰਜਾਬ ਦਾ ਵੱਡਾ ਬਿਆਨ, ਤੁਸੀਂ ਵੀ ਸੁਣੋ ਕੀ ਕਿਹਾ (ਵੀਡੀਓ)
NEXT STORY