ਜਲੰਧਰ (ਵੈੱਬ ਡੈਸਕ, ਸੋਨੂੰ)- 5 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ ਭਰ ਵਿਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿਚ ਅੱਜ ਜਲੰਧਰ ਸ਼ਹਿਰ ਵਿਚ ਵੱਖ-ਵੱਖ ਬਸਤੀਆਂ ਤੋਂ ਸ਼ੋਭਾ ਯਾਤਰਾ ਕੱਢੀ ਗਈ। ਮੁੱਖ ਸ਼ੋਭਾ ਯਾਤਰਾ ਬੂਟਾ ਮੰਡੀ ਸਥਿਤ ਸਤਿਗੁਰੂ ਗੁਰੂ ਰਵਿਦਾਸ ਧਾਮ ਤੋਂ ਸ਼ੁਰੂ ਹੋਈ ਅਤੇ ਵਾਇਆ ਗੁਰੂ ਰਵਿਦਾਸ ਚੌਂਕ, ਨਕੋਦਰ ਚੌਂਕ, ਜੋਤੀ ਚੌਂਕ, ਪੀ. ਐੱਨ. ਬੀ. ਚੌਂਕ, ਮਿਲਾਪ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਪਟੇਲ ਚੌਂਕ, ਸਬਜੀ ਮੰਡੀ ਚੌਂਕ, ਬਸਤੀ ਅੱਡਾ ਚੌਂਕ ਰਾਂਹੀ ਹੁੰਦੀ ਹੋਈ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਜਲੰਧਰ ਵਿਖੇ ਸਮਾਪਤ ਹੋਵੇਗੀ।
ਜਲੰਧਰ ਦੌਰੇ 'ਤੇ CM ਭਗਵੰਤ ਮਾਨ, ਕਿਹਾ-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਵਾਂਗੇ
ਇਸ ਸਲਾਨਾ ਜੋੜ ਮੇਲੇ ਅਤੇ ਸ਼ੋਭਾ-ਯਾਤਰਾ ਵਿੱਚ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ/ਸੰਗਤਾਂ ਸ਼ਾਮਲ ਹੋਈਆਂ ਹਨ। ਜਲੰਧਰ ਸ਼ਹਿਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਹੈ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕੀਤੀ ਹੈ। ਇਸ ਦੇ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੂਟਾ ਮੰਡੀ ਸਥਿਤ ਗੁਰੂ ਰਵਿਦਾਸ ਧਾਮ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ। ਸੰਗਤ ਦੀ ਆਮਦ ਨੂੰ ਵੇਖਦੇ ਹੋਏ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਲੰਗਰ ਵੀ ਲਗਾਏ ਗਏ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ੋਭਾ ਯਾਤਰਾ ਦੇ ਰੂਟ ’ਤੇ ਟਰੈਫਿਕ ਪੁਲਸ ਨੇ ਸ਼ਨੀਵਾਰ ਸਵੇਰੇ 8 ਵਜੇ ਤੋਂ ਡਾਇਵਰਸ਼ਨ ਸ਼ੁਰੂ ਕੀਤੀ, ਜੋ ਰਾਤ 8 ਵਜੇ ਤੱਕ ਜਾਰੀ ਰਹੇਗੀ। ਏ. ਸੀ. ਪੀ. ਟਰੈਫਿਕ ਪ੍ਰੀਤ ਕੰਵਲਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਸਾਰੇ ਡਾਇਵਰਟ ਪੁਆਇੰਟਾਂ ਦਾ ਦੌਰਾ ਕੀਤਾ ਅਤੇ ਮੁਲਾਜ਼ਮਾਂ ਨੂੰ ਹਦਾਇਤਾਂ ਵੀ ਦਿੱਤੀਆਂ। ਇਸੇ ਤਰ੍ਹਾਂ ਜਲੰਧਰ ਤੋਂ ਲੁਧਿਆਣਾ ਅਤੇ ਦਿੱਲੀ ਨੂੰ ਜਾਣ ਵਾਲੀ ਟਰੈਫਿਕ ਨੂੰ ਮੇਹਟਾਂ ਬਾਈਪਾਸ ਤੋਂ ਭੁਲਾਰਾਈ ਚੌਂਕ ਹੁੰਦੇ ਹੋਏ ਮੇਹਲੀ ਬਾਈਪਾਸ ਤੋਂ ਬਸਰਾ ਪੈਲੇਸ, ਖੋਥੜਾ ਤੋਂ ਅਰਬਨ ਅਸਟੇਟ ਅਤੇ ਫਿਰ ਗੁਰਾਇਆ ਦੇ ਰਸਤੇ ਲੁਧਿਆਣਾ ਜਾਣਾ ਪਵੇਗਾ।
ਇਹ ਵੀ ਪੜ੍ਹੋ :ਜਲੰਧਰ: 6 ਦਿਨ ਲੁੱਟਾਂਖੋਹਾਂ, ਸਿਰਫ਼ ਛੱਡਿਆ ਵੀਰਵਾਰ ਦਾ ਦਿਨ, ਲੁਟੇਰਿਆਂ ਦੇ ਤਰੀਕੇ ਨੂੰ ਜਾਣ ਪੁਲਸ ਵੀ ਹੋਈ ਹੈਰਾਨ
ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਾਂਗਰਸ ’ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪ੍ਰਨੀਤ ਕੌਰ ਦਾ ਪਹਿਲਾ ਵੱਡਾ ਬਿਆਨ
NEXT STORY