ਜਲੰਧਰ: ਜਲੰਧਰ ਦੇ ਪਿੰਡ ਨੌਗੱਜਾ ਤੋਂ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਇਕ ਵਿਅਕਤੀ ਕੁਲਦੀਪ ਸਿੰਘ 20 ਸਾਲ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਗਿਆ ਸੀ, ਤਾਂ ਜੋ ਆਪਣੇ ਪਰਿਵਾਰ ਨੂੰ ਚੰਗਾ ਭਵਿੱਖ ਦੇ ਸਕੇ। ਪਰ ਉਸ ਦੀ ਪਤਨੀ ਕਮਲਜੀਤ ਕੌਰ ਨੇ ਕੁਝ ਸਾਲ ਬਾਅਦ ਉਸ ਨੂੰ ਕਾਗਜ਼ਾਂ ਵਿਚ ਮਾਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਐਕਸ਼ਨ! ਇੱਕੋ ਵੇਲੇ ਸੀਲ ਕੀਤੀਆਂ 92 ਥਾਵਾਂ, ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ, ਕਈ ਵਾਹਨ ਜ਼ਬਤ
ਦਰਅਸਲ, ਕਮਲਜੀਤ ਕੌਰ ਨੇ ਜ਼ਮੀਨ ਵੇਚਣ ਦੇ ਲਾਲਚ ਵਿਚ ਆਪਣੇ ਪਤੀ ਦਾ ਜਾਅਲੀ ਮੌਤ ਸਰਟੀਫ਼ਿਕੇਟ ਬਣਵਾਉਣ ਦੀ ਕੋਸ਼ਿਸ਼ ਕੀਤੀ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਸਿਵਲ ਹਸਪਤਾਲ ਤੋਂ ਜਾਂਚ ਕਰਨ ਗਈ ਟੀਮ ਪਿੰਡ ਨੌਗੱਜੇ ਪਹੁੰਚੀ। ਜਦੋਂ ਇਸ ਬਾਰੇ ਅਮਰੀਕਾ ਬੈਠੇ ਪਤੀ ਨੂੰ ਪਤਾ ਲੱਗਿਆ ਤਾਂ ਉਸ ਨੇ ਬਾਕਾਇਦਾ ਵੀਡੀਓ ਬਣਾ ਕੇ ਦੱਸਿਆ ਕੀ ਉਹ ਅਜੇ ਜਿਉਂਦਾ ਹੈ। ਪੁਲਸ ਨੇ ਇਸ ਮਾਮਲੇ ਵਿਚ ਕਮਲਜੀਤ ਕੌਰ ਦੇ ਨਾਲ-ਨਾਲ ਪਿੰਡ ਦੇ ਸਰਪੰਚ ਤੇ ਪੰਚ ਦੇ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ! ਘੁੰਮ ਰਹੇ 32 ਅੱਤਵਾਦੀ
ਇਸ ਬਾਰੇ ਕੁਲਦੀਪ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਉਸ ਦਾ ਚਾਚਾ ਤਕਰੀਬਨ 20 ਸਾਲ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਗਿਆ ਸੀ। ਪਿਛਲੇ ਸਾਲ ਉਸ ਦੀ ਚਾਚੀ ਵੀ ਅਮਰੀਕਾ ਗਈ ਸੀ, ਪਰ ਕੁਝ ਦਿਨਾਂ ਬਾਅਦ ਵਾਪਸ ਆ ਗਈ। ਇਨ੍ਹਾਂ ਕੋਲ ਨੌਗੱਜਾ ਤੇ ਪਠਾਨਕੋਟ ਬਾਈਪਾਸ ਦੇ ਕੋਲ 2 ਜ਼ਮੀਨਾਂ ਹਨ ਤੇ ਉਸੇ ਲਾਲਚ ਵਿਚ ਕਮਲਜੀਤ ਕੌਰ ਨੇ ਜਾਅਲੀ ਕਾਗਜ਼ ਤਿਆਰ ਕਰਵਾਏ ਤੇ ਕੁਲਦੀਪ ਸਿੰਘ ਦੀ ਮੌਤ ਦੇ ਸਰਟੀਫ਼ਿਕੇਟ ਲਈ ਵੀ ਅਪਲਾਈ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
NEXT STORY