ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਬਿਗੜਵਾਲ ਰੋਡ 'ਤੇ ਸਥਾਨਕ ਸੰਤ ਕਾਲੋਨੀ ਦੀ ਇਕ ਵਿਆਹੁਤਾ ਲੜਕੀ ਦੀ ਘਰ ਵਿਚ ਪਈ ਪੁਰਾਣੀ ਦਵਾਈ ਖਾਣ ਨਾਲ ਮੌਤ ਹੋ ਗਈ। ਨਵੀਂ ਅਨਾਜ ਮੰਡੀ ਪੁਲਸ ਚੌਂਕੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਸੰਤ ਕਾਲੋਨੀ ਸੁਨਾਮ ਦੀ ਮਨੀਸ਼ਾ ਰਾਣੀ ਜੋ ਕਿ ਲੰਮੇ ਸਮੇ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਬੀਤੀ ਰਾਤ ਉਸ ਨੇ ਆਪਣੇ ਘਰ ਵਿਚ ਹੀ ਪਈ ਕੋਈ ਪੁਰਾਣੀ ਦਵਾਈ ਖਾ ਲਈ।
ਪਤਾ ਲੱਗਣ 'ਤੇ ਮਨੀਸ਼ਾ ਰਾਣੀ ਨੂੰ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵੱਲੋਂ ਇਲਾਜ ਲਈ ਉਸ ਨੂੰ ਸੁਨਾਮ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਮੁਨੀਸ਼ ਰਾਣੀ (21) ਪਤਨੀ ਸੰਦੀਪ ਕੁਮਾਰ ਵਾਸੀ ਸੁਨਾਮ ਦੀ ਇਲਾਜ ਦੌਰਾਨ ਦੇਰ ਰਾਤ ਮੌਤ ਹੋ ਗਈ। ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕਾ ਮੁਨੀਸ਼ਾ ਰਾਣੀ ਦੀ ਮਾਤਾ ਮੰਜੂ ਰਾਣੀ ਦੇ ਬਿਆਨਾਂ ਤੇ ਬੀ. ਐੱਨ. ਐੱਸ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਕੇ ਪੋਸਟਮਾਰਟਮ ਉਪਰੰਤ ਮ੍ਰਿਤਕਾ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਜਲੰਧਰ-ਫਗਵਾੜਾ ਹਾਈਵੇਅ 'ਤੇ ਹਾਦਸਾ! NHAI ਕਰਮਚਾਰੀ ਦੀ ਦਰਦਨਾਕ ਮੌਤ
NEXT STORY