ਲੁਧਿਆਣਾ (ਰਾਜ) : ਹਿੰਦੂ ਨੇਤਾ ਸੁਧੀਰ ਸੂਰੀ ਦੀ ਮੌਤ ’ਤੇ ਜਿਸ ਸ਼ਖ਼ਸ ਨੇ ਲੱਡੂ ਵੰਡੇ ਸਨ, ਉਸ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਲੈ ਕੇ ਹੈਰਾਨ ਕਰਦਾ ਖ਼ੁਲਾਸਾ ਹੋਇਆ ਹੈ। ਕੁਲਵਿੰਦਰ ਸਿੰਘ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਨਜ਼ਦੀਕੀ ਰਹਿ ਚੁੱਕਾ ਹੈ ਅਤੇ ਉਸ ’ਤੇ ਪਹਿਲਾਂ ਵੀ ਲੁੱਟ ਦੇ ਕੇਸ ਦਰਜ ਹਨ। ਇਸ ਤੋਂ ਇਲਾਵਾ ਉਸ ਦੀ ਪਤਨੀ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਰਹਿ ਚੁੱਕੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ASI ਨੇ ਖ਼ੁਦ ਨੂੰ ਮਾਰੀ ਗੋਲੀ, ਮਾਨਸਿਕ ਪਰੇਸ਼ਾਨੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
ਹਾਲ ਦੀ ਘੜੀ ਮੁਲਜ਼ਮ ਇਨ੍ਹਾਂ ਦਿਨਾਂ ’ਚ ਜਲੰਧਰ ਬਾਈਪਾਸ ਸਥਿਤ ਇਕ ਬੱਸ ਕੰਪਨੀ ’ਚ ਬਤੌਰ ਅੱਡਾ ਇੰਚਾਰਜ ਲੱਗਾ ਹੋਇਆ ਸੀ। ਹੁਣ ਮੁਲਜ਼ਮ ਨੂੰ ਫੜ੍ਹਨ ਲਈ ਪੁਲਸ ਨੇ ਸਰਗਰਮੀ ਵਧਾ ਦਿੱਤੀ ਹੈ। ਛਾਪੇਮਾਰੀ ਤਹਿਤ ਪੁਲਸ ਉਸ ਦੇ ਜੱਦੀ ਘਰ ਸੰਗਰੂਰ ਵੀ ਜਾ ਕੇ ਆਈ ਸੀ ਪਰ ਉਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਇੱਥੇ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ’ਚ ਪ੍ਰਦਰਸ਼ਨ ਕਰ ਰਹੇ ਹਿੰਦੂ ਨੇਤਾ ਸੁਧੀਰ ਸੂਰੀ ਦਾ ਇਕ ਪੱਗੜੀਧਾਰੀ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਗੋਲਡੀ ਬਰਾੜ ਨੇ ਲਈ ਕੋਟਕਪੂਰਾ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ, ਪਾਈ ਪੋਸਟ
ਇਸ ਘਟਨਾ ਤੋਂ ਬਾਅਦ ਜਿੱਥੇ ਪੰਜਾਬ ਦੀਆਂ ਹਿੰਦੂ ਜੱਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਸੀ, ਦੂਜੇ ਪਾਸੇ ਲੁਧਿਆਣਾ ਦੇ ਜਲੰਧਰ ਬਾਈਪਾਸ ਕੋਲ ਉਕਤ ਮੁਲਜ਼ਮ ਕੁਲਵਿੰਦਰ ਸਿੰਘ ਲੋਕਾਂ ਨੂੰ ਸੂਰੀ ਦੀ ਮੌਤ ਦੀ ਖੁਸ਼ੀ ’ਚ ਲੱਡੂ ਵੰਡ ਰਿਹਾ ਸੀ। ਉਸ ਦੇ ਲੱਡੂ ਵੰਡਦੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ, ਜੋ ਪੁਲਸ ਅਧਿਕਾਰੀਆਂ ਤੱਕ ਪੁੱਜ ਗਈ ਪਰ ਉਸ ਸਮੇਂ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਸੀ। ਇਸ ਲਈ ਅਣਪਛਾਤੇ ’ਤੇ ਹਿੰਦੂ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, ਕੁੱਝ ਸਮੇਂ ਬਾਅਦ ਵਾਪਸ ਪਰਤਿਆ
NEXT STORY