ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)- ਖਰਡ਼ ਵਿਚ ਕਰੰਟ ਲੱਗਣ ਨਾਲ ਪ੍ਰਵਾਸੀ ਮਿਸਤਰੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੰਦੇਸ਼ਵਰ ਸਾਹਨੀ (28) ਪੁੱਤਰ ਯਮੁਨਾ ਸਾਹਨੀ ਵਾਸੀ ਬੇਤੀਆਂ ਬਿਹਾਰ ਹਾਲ ਵਾਸੀ ਸ਼ਿਵ ਮੰਦਰ ਰੋਡ ਖਰਡ਼ ਜਦੋਂ ਰਾਤ ਨੂੰ ਆਪਣੇ ਦੋ ਹੋਰ ਦੋਸਤਾਂ ਨਾਲ ਖਾਣਾ ਖਾਣ ਲਈ ਫਰਾਟੇ ਪੱਖੇ ਦੀਆਂ ਤਾਰਾਂ ਪਲੱਗ ਵਿਚ ਲਾ ਰਿਹਾ ਸੀ ਤਾਂ ਅਚਾਨਕ ਪੱਖੇ ਵਿਚ ਕਰੰਟ ਆ ਗਿਆ ਤੇ ਉਹ ਬੇਹੋਸ਼ ਹੋ ਕੇ ਡਿਗ ਪਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਨੂੰ ਸਿਵਲ ਹਸਪਤਾਲ ਖਰਡ਼ ਵਿਖੇ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਕਾਨ ਮਾਲਕ ਜਸਵੀਰ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਦੀ 15 ਹਜ਼ਾਰ ਰੁਪਏ ਮਾਲੀ ਮਦਦ ਕਰ ਕੇ ਉਸ ਦੀ ਲਾਸ਼ ਬਿਹਾਰ ਲਿਜਾਣ ਦਾ ਇੰਤਜ਼ਾਮ ਕੀਤਾ।
ਮੈਡੀਕਲ ਕਾਲਜ ’ਚ ਰਿਜ਼ਰਵੇਸ਼ਨ ਡੋਮੀਸਾਈਲ ਦੇ ਆਧਾਰ ’ਤੇ ਹੀ ਮਿਲੇਗੀ
NEXT STORY