ਚੰਡੀਗਡ਼੍ਹ, (ਹਾਂਡਾ)- ਸੈਕਟਰ-32 ਸਥਿਤ ਮੈਡੀਕਲ ਕਾਲਜ ਵਿਚ ਐੱਮ. ਬੀ. ਬੀ. ਐੱਸ. ਦੀ ਕਾਊਂਸਲਿੰਗ ਵਿਚ ਚੰਡੀਗਡ਼੍ਹ ਦੇ ਡੋਮੀਸਾੲੀਲ (ਸਥਾਈ ਨਿਵਾਸੀ) ਤੇ ਇਥੋਂ 12ਵੀਂ ਦੀ ਪ੍ਰੀਖਿਆ ਪਾਸ ਕਰਨ ਦੇ ਆਧਾਰ ’ਤੇ ਹੀ ਯੂ. ਟੀ. ਕੋਟੇ ਤੋਂ ਰਾਖਵਾਂਕਰਨ ਦਾ ਫਾਇਦਾ ਮਿਲੇਗਾ। ਹਾਈ ਕੋਰਟ ਦੇ ਉਕਤ ਫੈਸਲੇ ਨੂੰ ਉਨ੍ਹਾਂ ਚਾਰ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਨ੍ਹਾਂ ਨੂੰ ਚੰਡੀਗਡ਼੍ਹ ਤੋਂ 12ਵੀਂ ਪਾਸ ਕਰਨ ਦੇ ਆਧਾਰ ’ਤੇ ਯੂ. ਟੀ. ਕੋਟੇ ਦਾ ਫਾਇਦਾ ਮਿਲਿਆ ਸੀ, ਜਦੋਂਕਿ ਉਹ ਇੱਥੋਂ ਦੇ ਪੱਕੇ ਨਿਵਾਸੀ ਨਹੀਂ ਸਨ।
ਸੁਪਰੀਮ ਕੋਰਟ ਨੇ ਉਕਤ ਚਾਰਾਂ ਵਿਦਿਆਰਥੀਆਂ ਦੀ ਮੰਗ ਖ਼ਾਰਜ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਮੈਰਿਟ ਲਿਸਟ ਤਿਆਰ ਹੋਵੇਗੀ। ਨਵੀਂ ਮੈਰਿਟ ਲਿਸਟ ਜਾਰੀ ਹੋਣ ’ਤੇ ਪਟੀਸ਼ਨਰ ਸੱਭਿਆ ਕਮਲ ਨੂੰ ਐੱਮ. ਬੀ. ਬੀ. ਐੱਸ. ਵਿਚ ਦਾਖਲਾ ਮਿਲਣਾ ਤੈਅ ਹੈ। ਸੁਪਰੀਮ ਕੋਰਟ ਵਿਚ ਮੰਗ ਖ਼ਾਰਜ ਹੋ ਜਾਣ ਤੋਂ ਬਾਅਦ ਮੈਡੀਕਲ ਕਾਲਜ ਦੀਆਂ ਕਈ ਸੀਟਾਂ ਖਾਲੀ ਰਹਿ ਸਕਦੀਆਂ ਹਨ।
ਰਿਮਾਂਡ ਤੋਂ ਬਾਅਦ ਅਦਾਲਤ ਨੇ ਭੇਜਿਆ 14 ਦਿਨਾਂ ਲਈ ਜੁਡੀਸ਼ੀਅਲ ਜੇਲ
NEXT STORY