ਲੁਧਿਆਣਾ (ਮੁੱਲਾਂਪੁਰੀ) : ਸ਼ੋਮਣੀ ਅਕਾਲੀ ਦਲ 'ਚੋਂ ਭਾਵੇਂ ਬਾਗੀ ਹੋ ਕੇ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਬਣਾ ਕੇ ਵੱਡਾ ਖਲਾਅ ਪੈਦਾ ਕੀਤਾ ਸੀ ਪਰ ਹੁਣ ਜੋ ਵੱਡੇ ਧਮਾਕੇ ਹੋਣ ਦੀ ਖ਼ਬਰ ਰਾਜਨੀਤਕ ਹਲਕਿਆਂ ਵਿਚ ਉੱਡੀ ਹੈ, ਜੇਕਰ ਉਸ ਨੂੰ ਸੱਚ ਮੰਨਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵਿਚ ਬੈਠੇ ਦੋ ਵੱਡੇ ਕੱਦ ਦੇ ਚੋਟੀ ਦੇ ਨੇਤਾ ਦਿਨੇ ਤਾਰੇ ਦਿਖਾਉਣ ਵਰਗੀ ਕਾਰਵਾਈ ਨੂੰ ਕਿਸੇ ਵੇਲੇ ਵੀ ਅੰਜਾਮ ਦੇ ਸਕਦੇ ਹਨ।
ਇਹ ਵੀ ਪੜ੍ਹੋ : ਕੇਂਦਰ ਦੇ ਖੇਤੀ ਕਾਨੂੰਨਾਂ 'ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਅੱਤ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਅਕਾਲੀ ਦਲ ਦੇ ਤਾਜ਼ੇ ਹਾਲਾਤ 'ਤੇ ਭਾਜਪਾ ਨਾਲ ਗਠਜੋੜ ਟੁੱਟ ਜਾਣ 'ਤੇ ਇਹ ਦੋਵੇਂ ਵੱਡੇ ਕੱਦ ਦੇ ਨੇਤਾ ਭਵਿੱਖ ਵਿਚ ਵੱਡੀ ਪਾਰੀ ਖੇਡਣ ਦੇ ਰੋਂਅ ਵਿਚ ਹਨ। ਭਾਵੇਂ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਵਿਚ ਬੈਠੇ ਸਾਰੇ ਸੀਨੀਅਰ ਚੋਟੀ ਦੇ ਨੇਤਾਵਾਂ 'ਤੇ ਹਰ ਵੇਲੇ ਬਾਜ਼ ਅੱਖ ਰੱਖ ਕੇ ਦੇਖ ਰਹੇ ਹਨ ਪਰ ਪਿਛਲੇ ਮਹੀਨੇ ਤੋਂ ਇਹ ਦੋਵੇਂ ਨੇਤਾ ਪਾਰਟੀ ਵਿਚ ਆਪਣੇ ਪੱਧਰ 'ਤੇ ਗੱਲਬਾਤ ਕਰਕੇ ਚਰਚਾ ਵਿਚ ਆਮ ਹੀ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ
ਸੂਤਰਾਂ ਨੇ ਇਹ ਵੱਡਾ ਇਸ਼ਾਰਾ ਕੀਤਾ ਕਿ ਦਿੱਲੀ ਬੈਠੀ ਭਾਜਪਾ ਵੀ 2022 ਵਿਚ ਕਿਸੇ ਸਿੱਖ ਵੱਡੇ ਕੱਦ ਦੇ ਨੇਤਾ ਨੂੰ ਚੋਣਾਂ ਵਿਚ ਮੁੱਖ ਮੰਤਰੀ ਦਾ ਲਾੜਾ ਬਣਾਉਣ ਲਈ ਹੁਣ ਤੋਂ ਜੋੜ-ਤੋੜ ਲਗਾਉਣ ਲੱਗ ਪਈ ਹੈ ਜਿਸ ਕਰਕੇ ਰਾਜਸੀ ਹਲਕਿਆਂ ਵਿਚ ਇਹ ਚਰਚਾ ਵੀ ਹੈ ਕਿ ਕਿਧਰੇ ਭਾਜਪਾ ਨਵਾਂ ਚੰਦ ਨਾ ਚਾੜ੍ਹ ਦੇਵੇ ਤੇ ਜਿਹੜੇ ਦੋ ਆਗੂਆਂ ਬਾਰੇ ਘੁਸਰ-ਮੁਸਰ ਹੋ ਰਹੀ ਹੈ, ਉਹ ਦਿਨੇ ਤਾਰੇ ਨਾ ਦਿਖਾ ਦੇਣਾ।
ਇਹ ਵੀ ਪੜ੍ਹੋ : ਤੜਕਸਾਰ ਬਠਿੰਡਾ ਪੁਲਸ ਨੇ ਮੁਕਤਸਰ 'ਚ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ
ਟ੍ਰੈਫਿਕ ਪੁਲਸ ਨੇ ਸੜਕ ਤੇ ਖੜ੍ਹੇ ਵਾਹਨਾ ਨੂੰ ਕਰੇਨ ਨਾਲ ਚੁੱਕਣ ਦੀ ਵਿੱਢੀ ਮੁਹਿੰਮ
NEXT STORY