ਤਰਨਤਾਰਨ, (ਰਾਜੂ)- ਥਾਣਾ ਸਰਹਾਲੀ ਦੀ ਪੁਲਸ ਨੇ ਗੋਲੀਅਾਂ ਚਲਾਉਣ ਦੇ ਦੋਸ਼ ਹੇਠ 5 ਨਾਮਜ਼ਦ ਸਮੇਤ 15 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁੱਦਈ ਜਸਵਿੰਦਰ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਸਰਹਾਲੀ ਕਲਾਂ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਵੱਡਾ ਲਡ਼ਕਾ ਬਾਹਰ ਵਿਦੇਸ਼ ਗਿਆ ਹੋਇਆ ਹੈ ਅਤੇ ਛੋਟਾ ਲਡ਼ਕਾ ਸਰਬਜੀਤ ਸਿੰਘ ਜੋ ਲੱਕਡ਼ ਦਾ ਕੰਮ ਪਿੰਡ ਵਿਚ ਹੀ ਕਰਦਾ ਹੈ ਜਿਸ ਦਾ ਗਗਨਦੀਪ ਸਿੰਘ ਨਾਲ ਆਪਸ ਵਿਚ ਬੋਲ ਬੁਲਾਰਾ ਹੋ ਗਿਆ ਜਿਸ ਦੀ ਰੰਜਿਸ਼ ਰੱਖਦਿਅਾਂ ਗਗਨਦੀਪ ਸਿੰਘ ਪੁੱਤਰ ਸਵ. ਅਮਨਦੀਪ ਸਿੰਘ ਸਮੇਤ ਗੁਰਜੰਟ ਸਿੰਘ ਪੁੱਤਰ ਬਲਦੇਵ ਸਿੰਘ, ਅਮਰਜੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀਆਨ ਸਰਹਾਲੀ ਕਲਾਂ, ਅਮਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਸਰਹਾਲੀ, ਅਮਰਬੀਰ ਸਿੰਘ ਵਾਸੀ ਮਰਹਾਣਾ ਅਤੇ 10/15 ਅਣਪਛਾਤੇ ਵਿਅਕਤੀਆਂ ਨੇ ਗੱਡੀਅਾਂ ’ਤੇ ਆ ਕੇ ਉਨ੍ਹਾਂ ਦੇ ਘਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਗਾਲੀ ਗਲੋਚ ਕਰਨ ਲੱਗ ਪਏ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਆਪਣੇ -ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਪ੍ਰਕਾਸ਼ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਯੂ. ਪੀ. ਦੀ ਯੋਗੀ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ
NEXT STORY