ਕੋਟ ਫਤੂਹੀ, (ਬਹਾਦਰ ਖਾਨ)- ਯੂਥ ਕਾਂਗਰਸ ਪ੍ਰਧਾਨ ਹਲਕਾ ਚੱਬੇਵਾਲ ਹਰਜਿੰਦਰ ਕੌਰ ਅਤੇ ਪਵਨ ਕੁਮਾਰ ਖੈਰਡ਼ ਸੰਮਤੀ ਮੈਂਬਰ ਦੀ ਅਗਵਾਈ ਵਿਚ ਖੈਰਡ਼ ਵਿਖੇ ਯੂ.ਪੀ .ਦੀ ਯੋਗੀ ਅਦਿਤਿਆਨਾਥ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਯੂਥ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਬੀਤੇ ਦਿਨੀਂ ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਅਗਵਾਈ ਵਿਚ ਲਖਨਉੂ ਵਿਖੇ ਅਮਿਤ ਸ਼ਾਹ ਵੱਲੋਂ 750 ਕਰੋਡ਼ ਰੁਪਏ ਦੇ ਕੀਤੇ ਘਪਲੇ ਵਿਰੁੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਯੂਥ ਕਾਂਗਰਸ ਵਰਕਰਾਂ ’ਤੇ ਲਾਠੀਚਾਰਜ ਕਰਨ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਅਾਂ ’ਤੇ ਲਾਠੀਚਾਰਜ ਯੋਗੀ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ’ਤੇ ਕੀਤਾ ਗਿਆ , ਜੋ ਕਿ ਜਮਹੂਰੀ ਹੱਕਾਂ ਦਾ ਉਲੰਘਣ ਹੈ।
ਹਰਜਿੰਦਰ ਕੌਰ ਨੇ ਕਿਹਾ ਕਿ ਯੂ.ਪੀ. ਦੀ ਭਾਜਪਾ ਸਰਕਾਰ ਨੇ ਯੂਥ ਕਾਂਗਰਸ ਵਰਕਰਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ’ਤੇ ਲਾਠੀਚਾਰਜ ਕਰ ਕੇ ਬਹੁਤ ਹੀ ਘਿਨਾਉਣਾ ਕੰਮ ਕੀਤਾ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਡੰਡੇ ਦੇ ਜ਼ੋਰ ’ਤੇ ਯੂਥ ਕਾਂਗਰਸ ਦੀ ਅਾਵਾਜ਼ ਨੂੰ ਦਬਾ ਨਹੀਂ ਸਕਦੀ। ਯੂਥ ਕਾਂਗਰਸ ਵੱਲੋਂ ਪੂਰੇ ਦੇਸ਼ ਵਿਚ ਇਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਭਾਜਪਾ ਦੇ ਪੁਤਲੇ ਫੂਕੇ ਜਾਣਗੇ।
ਇਸ ਮੌਕੇ ਸੁਖਵਿੰਦਰ ਕੌਰ, ਜਗੀਰ ਕੌਰ, ਸੁਖਵੰਤ ਕੌਰ, ਰਾਕੇਸ਼ ਕੁਮਾਰ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਰਾਜ ਕੁਮਾਰ, ਲਖਵਿੰਦਰ ਸਿੰਘ, ਮਨੀ, ਮਨਪ੍ਰੀਤ ਕੌਰ, ਕਪਿਲ ਦੇਵ, ਸੀਮਾ ਰਾਣੀ, ਅਮਨ ਕੁਮਾਰ, ਸੋਨਮ ਕੁਮਾਰ, ਸਿਧਾਰਥ, ਗੁਰਪ੍ਰੀਤ ਸਿੰਘ ਸਮੇਤ ਯੂਥ ਕਾਂਗਰਸ ਵਰਕਰ ਹਾਜ਼ਰ ਸਨ।
ਮਾਹਿਲਪੁਰ, (ਜ.ਬ.)-ਇਨਸਾਫ਼ ਸੰਸਥਾ ਵੱਲੋਂ ਹਰਗੋਪਾਲ ਸੁਮਨ ਪ੍ਰਧਾਨ ਤਹਿਸੀਲ ਗਡ਼੍ਹਸ਼ੰਕਰ ਅਤੇ ਜਨ. ਸਕੱਤਰ ਲਾਲ ਚੰਦ ਦੀ ਅਗਵਾਈ ਵਿਚ ਮੋਦੀ ਸਰਕਾਰ ਦੀਆਂ ਸੰਵਿਧਾਨ ਵਿਰੋਧੀ ਨੀਤੀਆਂ, ਦਲਿਤ ਵਰਗ ਅਤੇ ਘੱਟ ਗਿਣਤੀਆਂ ’ਤੇ ਲਗਾਤਾਰ ਵਧ ਰਹੇ ਅੱਤਿਆਚਾਰਾਂ ਦੇ ਵਿਰੋਧ ਵਿਚ ਸ਼ਹਿਰ ’ਚ ਰੋਸ ਮਾਰਚ ਕਰ ਕੇ ਮੇਨ ਚੌਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ 15-15 ਲੱਖ ਹਰੇਕ ਦੇ ਖਾਤੇ ਵਿਚ ਤਾਂ ਕੀ ਜਮ੍ਹਾ ਕਰਵਾਉਣੇ ਸਨ, ਉਲਟਾ ਨੋਟਬੰਦੀ ਕਰ ਦਿੱਤੀ, ਿਜਸ ਨਾਲ ਲੋਕਾਂ ਨੂੰ ਆਪਣਾ ਹੀ ਪੈਸਾ ਲੈਣ ਲੲੀ ਖੱਜਲ-ਖੁਆਰ ਹੋਣਾ ਪਿਆ। ਭ੍ਰਿਸ਼ਟਾਚਾਰ ਦਿਨੋ-ਦਿਨ ਵਧਦਾ ਜਾ ਰਿਹਾ ਹੈ।
ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ, ਜਦਕਿ ਅਮੀਰ ਲੋਕ ਬੈਂਕਾਂ ਦਾ ਪੈਸਾ ਡਕਾਰ ਕੇ ਵਿਦੇਸ਼ਾਂ ਵਿਚ ਪਹੁੰਚ ਗਏ ਹਨ। ਉੱਚ ਿਸੱਖਿਆ ਲਈ ਜੋ ਫੀਸ ਅਨੁਸੂਚਿਤ ਜਾਤੀ ਅਤੇ ਜਨ-ਜਾਤੀ ਦੇ ਵਿਦਿਆਰਥੀਆਂ ਦੀ ਮੁਆਫ਼ ਕੀਤੀ ਗਈ ਸੀ, ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਸੰਵਿਧਾਨ ਨਾਲ ਛੇਡ਼ਛਾਡ਼ ਕਰ ਕੇ ਦਲਿਤਾਂ ਅਤੇ ਪਿੱਛਡ਼ੀਆਂ ਸ਼੍ਰੇਣੀਆਂ ਪੱਖੀ ਜੋ ਕਾਨੂੰਨ ਹਨ, ਉਨ੍ਹਾਂ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਹੀਰ, ਬਿਸ਼ਨ ਦਾਸ, ਗੁਰਮੇਲ ਸਿੰਘ ਸੰਧੂ, ਗੁਰਨਾਮ ਸਿੰਘ ਅਤੇ ਅਜੀਤ ਰਾਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਕੀਤਾ ਕੇਂਦਰ ਤੇ ਸੂਬਾ ਸਰਕਾਰ ਦਾ ਪਿੱਟ-ਸਿਆਪਾ
NEXT STORY