ਪਟਿਆਲਾ (ਕੰਵਲਜੀਤ) : ਪਟਿਆਲਾ ਪੁਲਸ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿਸ ਦੇ ਚੱਲਦਿਆਂ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਜੱਗਾ ਧੂਰਕੋਟ ਦੇ 2 ਸ਼ੂਟਰਾਂ ਨੂੰ ਕਾਬੂ ਕੀਤਾ ਹੈ। ਗੈਂਗਸਟਰਾਂ ਪਾਸੋਂ 2 ਪਿਸਟਲ 32 ਬੋਰ 10 ਜਿੰਦਾ ਕਾਰਤੂਸ ਅਤੇ ਇਕ ਦੇਸੀ ਪਿਸਟਲ 315 ਬੋਰ ਬਰਾਮਦ ਹੋਇਆ ਹੈ। ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਸਾਡੇ ਵੱਲੋਂ 2 ਗੈਂਗਸਟਰ ਕਾਬੂ ਕੀਤੇ ਗਏ ਹਨ, ਜਿਨ੍ਹਾਂ ਦਾ ਨਾਮ ਸੰਦੀਪ ਸਿੰਘ ਉਰਫ ਸ਼ੀਪਾ ਅਤੇ ਬੇਅੰਤ ਸਿੰਘ ਜਿਨ੍ਹਾਂ ’ਚੋਂ ਸੰਦੀਪ ਦੀ ਉਮਰ 23 ਸਾਲ ਅਤੇ ਬੇਅੰਤ ਦੀ ਉਮਰ 19 ਸਾਲ ਹੈ। ਇਹ ਦੋਵੇਂ ਸ਼ੂਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਜੱਗਾ ਧੂਰਕੋਟ ਦੇ ਸ਼ੂਟਰ ਹਨ। ਇਨ੍ਹਾਂ ਨੇ 23 ਅਕਤੂਬਰ ਨੂੰ ਮੋਗਾ ਵਿਖੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦੂ ਦੇ ਘਰ ਗੋਲੀਆਂ ਚਲਾਈਆਂ ਸੀ।
ਇਹ ਵੀ ਪੜ੍ਹੋ : ਢੋਲ ਢਮੱਕਿਆਂ ਨਾਲ ਗ੍ਰਿਫ਼ਤਾਰੀ ਦੇਣ ਖੁਦ ਥਾਣੇ ਪਹੁੰਚਿਆ ਕਤਲ ਕੇਸ ’ਚ ਲੋੜੀਂਦਾ ਵਿਅਕਤੀ
ਜੱਗਾ ਧੂਰਕੋਟ ਦੇ ਕਹਿਣ ’ਤੇ ਕਿਉਂਕਿ ਜੱਗਾ ਧੂਰਕੋਟ ਦੀ ਕਬੱਡੀ ਖਿਡਾਰੀ ਨਾਲ ਨਿੱਜੀ ਰੰਜਿਸ਼ ਸੀ, ਜਿਸ ਕਰਕੇ ਸ਼ੂਟਰਾਂ ਕੋਲੋਂ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ ਗਿਆ। ਇਸ ਵਾਰਦਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ। ਹੁਣ ਇਸ ਵਾਰਦਾਤ ਵਿਚ ਸ਼ਾਮਲ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਗੈਂਗਸਟਰਾਂ ਪਾਸੋਂ ਹਾਈ ਟੈਕਨੋਲੋਜੀ ਦੇ ਪਿਸਟਲ ਅਤੇ ਇਕ ਦੇਸੀ ਪਿਸਟਲ ਬਰਾਮਦ ਹੋਇਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਇਹ ਪਟਿਆਲਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਆਏ ਜਾਂ ਫਿਰ ਕੋਈ ਹੋਰ ਕਾਰਣ ਸੀ।
ਇਹ ਵੀ ਪੜ੍ਹੋ : ਜਲੰਧਰ ’ਚ ਘਰ ਵਿਚੋਂ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਾਬਾ ਨਾਨਕ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਗੋਲੀਆਂ ਮਾਰ ਵਿਅਕਤੀ ਦਾ ਕੀਤਾ ਕਤਲ
NEXT STORY