ਤਰਨਤਾਰਨ (ਰਮਨ ਚਾਵਲਾ): ਤਰਨਤਾਰਨ ਪੁਲਸ ਵੱਲੋਂ ਵਿਦੇਸ਼ ਵਿਚ ਬੈਠੇ ਅੰਮ੍ਰਿਤਪਾਲ ਸਿੰਘ ਬਾਠ ਅਤੇ ਜੱਗੂ ਭਗਵਾਨਪੁਰੀਆ ਗੈਂਗਸਟਰ ਨਾਲ ਸਬੰਧਿਤ 5 ਗੁਰਗਿਆਂ ਨੂੰ 4 ਵੱਖ-ਵੱਖ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਕਿਸੇ ਨਾਮੀ ਵਿਅਕਤੀ ਨੂੰ ਟਾਰਗੇਟ ਬਣਾਉਣ ਦਾ ਪਲਾਨ ਤਿਆਰ ਕੀਤਾ ਜਾ ਚੁੱਕਾ ਸੀ। ਜਿਸ ਨੂੰ ਪੁਲਿਸ ਵੱਲੋਂ ਨਾਕਾਮਯਾਬ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਲਗਾਤਾਰ ਹੋਏ ਕਈ ਧਮਾਕੇ!
ਮੁਲਜ਼ਮਾਂ ਪਾਸੋਂ 1 ਵਿਦੇਸ਼ੀ 9 ਐਮਐਮ ਗਲੋਕ ਪਿਸਤੌਲ ਸਣੇ 4 ਪਿਸਤੋਲ ਬਰਾਮਦ ਕੀਤੇ ਗਏ ਹਨ। ਐੱਸ.ਐੱਸ.ਪੀ. ਅਭੀਮੰਨੀਓ ਰਾਣਾ ਵੱਲੋਂ ਇਸ ਸਾਰੇ ਮਾਮਲੇ ਦਾ ਖ਼ੁਲਾਸਾ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਜੋ ਗੈਂਗ ਵਿੱਚ ਸ਼ੂਟਰਾਂ ਦਾ ਕੰਮ ਕਰਦੇ ਆਏ ਹਨ। ਜਿਨਾਂ ਵੱਲੋਂ ਹੁਣ ਫਿਰ ਕਿਸੇ ਨੂੰ ਟਾਰਗੇਟ ਬਣਾਇਆ ਜਾਣਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਕੇਂਦਰੀ ਹਥਿਆਰਬੰਦ ਫੋਰਸਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਗੇ 1-1 ਕਰੋੜ ਰੁਪਏ
NEXT STORY