ਲੁਧਿਆਣਾ (ਖੁਰਾਨਾ): ਬਿਜਲੀ ਦੇ ਸ਼ਾਰਟ ਸਰਕਟ ਕਾਰਨ ਬਸਤੀ ਜੋਧੇਵਾਲ ਨੇੜੇ ਪੈਂਦੇ ਟੂ ਵ੍ਹੀਲਰ ਸੋਅਰੂਮ ਵਿਚ ਦੇਰ ਰਾਤ ਨੂੰ ਅੱਗ ਲੱਗ ਗਈ, ਜਿਸ ਕਾਰਨ 50 ਦੇ ਕਰੀਬ ਇਲੈਕਟ੍ਰਾਨਿਕ ਸਕੂਟਰ ਸੜ ਕੇ ਸੁਆਹ ਹੋ ਗਏ। ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਇਲੈਕਟ੍ਰਾਨਿਕ ਸਕੂਟਰਾਂ ਦੀਆਂ ਬੈਟਰੀਆਂ ਫੱਟਣ ਕਾਰਨ ਇਕ ਤੋਂ ਬਾਅਦ ਇਕ ਸੈਂਕੜੇ ਜ਼ੋਰਦਾਰ ਧਮਾਕੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬੰਦ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ! ਹੋ ਗਿਆ ਨਵਾਂ ਐਲਾਨ
ਸ਼ੋਅਰੂਮ ਦੇ ਮਾਲਕ ਅਸ਼ਵਨੀ ਗੋਇਲ ਨੇ ਦੱਸਿਆ ਕਿ ਅੱਗ ਦੇ ਕਾਰਨ ਤਕਰੀਬਨ 125 ਸਕੂਟਰ ਸੜ ਕੇ ਸੁਆਹ ਹੋ ਗਏ ਹਨ, ਜਿਸ ਕਾਰਨ 2 ਕਰੋੜ ਰੁਪਏ ਦੇ ਕਰੀਬ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਦੀਆਂ ਭਿਆਨਕ ਲਪਟਾਂ ਕਾਰਨ ਉੱਥੇ ਪਾਏ ਲੈਪਟਾਪ-ਕੰਪਿਊਟਰ ਤੇ ਫਰਨੀਚਰ ਆਦਿ ਵੀ ਅੱਗ ਦੀ ਭੇਟ ਚੜ੍ਹ ਗਿਆ। ਅਸ਼ਵਨੀ ਗੋਇਲ ਮੁਤਾਬਕ ਅੱਗ ਬਿਜਲੀ ਦੀ ਸਪਾਰਕਿੰਗ ਤੇ ਵੋਲਟੇਜ ਘੱਟ-ਵੱਧ ਹੋਣ ਕਾਰਨ ਲੱਗੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਵੱਲੋਂ 4 ਗੱਡੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਗ ਸਵੇਰੇ ਤਕਰੀਬਨ 3.45 ਵਜੇ ਲੱਗੀ। ਇਸ ਦੌਰਾਨ ਮੌਕੇ 'ਤੇ ਕੋਈ ਸਟਾਫ਼ ਨਾ ਹੋਣ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ ਨਿਗਮ ਹਾਊਸ ਦੀ ਮੀਟਿੰਗ ਨੂੰ ਲੈ ਕੇ ਕਸੂਤੇ ਫਸ ਸਕਦੇ ਨੇ ਕਈ ਵੱਡੇ ਅਧਿਕਾਰੀ
NEXT STORY